ਦਰਬਾਰਸਾਹਿਬ ‘ਚ ਬਾਦਲ ਨੂੰ ਨਹੀਂ ਦਿੱਤਾ ਸਿਰੋਪਾਓ
ਸਿਰੋਪਾਓਨਾਦੇਣਾਮੇਰੀਆਤਮਾਦੀਆਵਾਜ਼ ਅਤੇ ਗੁਰੂ ਸਾਹਿਬਦਾ ਹੁਕਮ ਸੀ :ਅਰਦਾਸੀਆਭਾਈਬਲਬੀਰ ਸਿੰਘ
ਅੰਮ੍ਰਿਤਸਰ/ਬਿਊਰੋ ਨਿਊਜ਼
ਫਖ਼ਰ-ਏ-ਕੌਮ ਦਾਖਿਤਾਬਲੈ ਕੇ ਖੁਦ ਨੂੰ ਸਿੱਖਾਂ ਦਾਸਭ ਤੋਂ ਵੱਡਾ ਆਗੂ ਸਮਝਣਵਾਲੇ ਪੰਜਾਬ ਦੇ ਮੁੱਖ ਮੰਤਰੀਪ੍ਰਕਾਸ਼ ਸਿੰਘ ਬਾਦਲ ਨੂੰ ਦਰਬਾਰਸਾਹਿਬਵਿਚਸਿਰੋਪਾਓਨਹੀਂ ਦਿੱਤਾ ਗਿਆ। ਲੰਘੇ ਸ਼ੁੱਕਰਵਾਰ ਨੂੰ ਅਰਦਾਸਕਰਨਵਾਲੇ ਭਾਈਬਲਬੀਰ ਸਿੰਘ ਨੇ ਸ੍ਰੀ ਗੁਰੂ ਗ੍ਰੰਥਸਾਹਿਬਦੀਆਂ ਬੇਅਦਬੀਦੀਆਂ ਘਟਨਾਵਾਂ ‘ਤੇ ਕੋਈ ਠੋਸਕਾਰਵਾਈਨਾਹੋਣਕਰਕੇ ਇਸ ਦੇ ਵਿਰੋਧਵਜੋਂ ਮੁੱਖ ਮੰਤਰੀਬਾਦਲ ਨੂੰ ਸਿਰੋਪਾਓਨਹੀਂ ਦਿੱਤਾ। ਜਿਸ ਤੋਂ ਤੁਰੰਤ ਬਾਅਦਐਸਜੀਪੀਸੀ ਨੇ ਬਲਬੀਰ ਸਿੰਘ ਸਮੇਤ ਇਕ ਹੋਰ ਮੁਲਾਜ਼ਮ ਦੀਬਦਲੀਕਰ ਦਿੱਤੀ। ਪਰਬਲਬੀਰ ਸਿੰਘ ਸਿਰੋਪਾਓਨਾ ਦਿੱਤੇ ਜਾਣ ਨੂੰ ਸਹੀ ਠਹਿਰਾਉਂਦੇ ਹੋਏ ਆਖਦੇ ਹਨ ਕਿ ਬਾਦਲ ਨੂੰ ਸਿਰੋਪਾਓਨਾਦੇਣਾਮੇਰੀਆਤਮਾਦੀਆਵਾਜ਼ ਸੀ ਤੇ ਗੁਰੂ ਸਾਹਿਬਦਾ ਹੁਕਮ ਵੀ।
ਬਲਬੀਰ ਸਿੰਘ ਨੇ ਆਖਿਆ ਕਿ ਮੇਰੀਬਾਦਲਨਾਲ ਕੋਈ ਰੰਜ਼ਿਸ਼ਨਹੀਂ ਪਰਪੂਰੇ ਪੰਜਾਬਵਿਚਵਾਪਰੀਆਂ ਬੇਅਦਬੀਦੀਆਂ ਘਟਨਾਵਾਂ ਦੇ ਖਿਲਾਫ਼ਸਰਕਾਰ ਨੇ ਕੋਈ ਸਖਤਐਕਸ਼ਨਨਹੀਂ ਲਿਆ, ਇਸੇ ਗੱਲ ਦਾਮੈਨੂੰਰੋਸਾਹੈ।ਜ਼ਿਕਰਯੋਗ ਹੈ ਕਿ ਬਾਦਲਾਂ ਦੇ ਰਾਜਵਿਚ ਅਜਿਹਾ ਪਹਿਲੀਵਾਰ ਹੋਇਆ ਹੈ ਕਿ ਪ੍ਰਕਾਸ਼ ਸਿੰਘ ਬਾਦਲਬਿਨਾਸਿਰੋਪਾਓ ਤੋਂ ਹੀ ਦਰਬਾਰਸਾਹਿਬ ਤੋਂ ਵਾਪਸਪਰਤੇ ਹੋਣ।
ਸੁਖਬੀਰ ਬਾਦਲ ਨੂੰ ਵੀਨਹੀਂ ਦਿੱਤਾ ਸੀ ਬਲਬੀਰ ਸਿੰਘ ਨੇ ਸਿਰੋਪਾਓ:ਡੇਰਾ ਮੁਖੀ ਨੂੰ ਮੁਆਫ਼ੀ ਦੇਣ’ਤੇ ਅਤੇ ਸ੍ਰੀ ਗੁਰੂ ਗ੍ਰੰਥਸਾਹਿਬਦੀਬੇਅਦਬੀਦੀਆਂ ਘਟਨਾਵਾਂ ਹੋਣ ਦੇ ਦੌਰਾਨ ਉਸ ਵਕਤਵੀਭਾਈਬਲਬੀਰ ਸਿੰਘ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੀਸਿਰੋਪਾਓਨਹੀਂ ਦਿੱਤਾ ਸੀ।
ਅਰਦਾਸੀਆਬਲਬੀਰ ਸਿੰਘ ਤੇ ਅਰਦਾਸੀਆ ਗੁਰਚਰਨ ਸਿੰਘ ਨੇ ਆਪਣੀਡਿਊਟੀ ‘ਚ ਕੁਤਾਹੀ ਕੀਤੀ ਹੈ ਇਸ ਲਈ ਉਨ੍ਹਾਂ ਤਬਾਦਲਾਮਾਛੀਵਾੜਾ ਤੇ ਸੰਗਰੂਰਕਰਕੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ।
-ਅਵਤਾਰ ਸਿੰਘ ਮੱਕੜ
ਅਧਿਕਾਰੀਕਰਦੇ ਰਹੇ ਇਸ਼ਾਰੇ
ਬਾਦਲ ਦੇ ਮੱਥਾ ਟੇਕਣ ਤੋਂ ਬਾਅਦਸਰਕਾਰੀਅਧਿਕਾਰੀ ਤੇ ਨਾਲ ਆਏ ਸ਼੍ਰੋਮਣੀਕਮੇਟੀ ਮੁਲਾਜ਼ਮ ਬਲਬੀਰ ਸਿੰਘ ਨੂੰ ਸਿਰੋਪਾਓਦੇਣਲਈਇਸ਼ਾਰੇ ਕਰਦੇ ਰਹੇ।ਪਰ ਉਸ ਨੇ ਬਾਦਲ ਨੂੰ ਅਣਗੌਲਿਆਂ ਕਰ ਦਿੱਤਾ।
ਤਬਾਦਲਾਸਰਕਾਰ ਨੇ ਕੀਤਾ!
ਮਾਛੀਵਾੜੇ ਤਬਦੀਲਕੀਤੇ ਗਏ ਭਾਈਬਲਬੀਰ ਸਿੰਘ ਨੇ ਆਪਣਾਅਸਤੀਫ਼ਾਦਿੰਦਿਆਂ ਕਿਹਾ ਕਿ ਤਬਾਦਲਾਸ਼੍ਰੋਮਣੀਕਮੇਟੀ ਨੇ ਨਹੀਂ ਬਲਕਿਸਰਕਾਰੀਦਬਾਅਹੇਠਜਬਰੀਕੀਤਾ ਗਿਆ ਹੈ।
Home / ਹਫ਼ਤਾਵਾਰੀ ਫੇਰੀ / ਸ੍ਰੀ ਗੁਰੂ ਗ੍ਰੰਥਸਾਹਿਬ ਜੀ ਦੀਬੇਅਦਬੀਦੀਆਂ ਘਟਨਾਵਾਂ ‘ਤੇ ਮੁੱਖ ਮੰਤਰੀਬਾਦਲ ਨੂੰ ਸੰਕੇਤਕਜਵਾਬ
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …