27.2 C
Toronto
Sunday, October 5, 2025
spot_img
Homeਹਫ਼ਤਾਵਾਰੀ ਫੇਰੀਸਰਕਾਰੀ ਸਹੂਲਤਾਂ ਲੈਂਦੇ ਪਰਵਾਸੀਆਂ ਨੂੰ ਨਹੀਂ ਮਿਲੇਗਾ ਗਰੀਨ ਕਾਰਡ

ਸਰਕਾਰੀ ਸਹੂਲਤਾਂ ਲੈਂਦੇ ਪਰਵਾਸੀਆਂ ਨੂੰ ਨਹੀਂ ਮਿਲੇਗਾ ਗਰੀਨ ਕਾਰਡ

ਵਾਸ਼ਿੰਗਟਨ : ਅਮਰੀਕਾ ਵਿੱਚ ਵਸਦੇ ਕਾਨੂੰਨੀ ਪਰਵਾਸੀਆਂ ਦਾ ਨਾਗਰਿਕ ਬਣਨਾ ਵਧੇਰੇ ਮੁਸ਼ਕਿਲ ਕਰਦਿਆਂ ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਫੂਡ ਸਟੈਂਪ ਜਾਂ ਰਿਹਾਇਸ਼ੀ ਮਦਦ ਜਿਹੀਆਂ ਸਹੂਲਤਾਂ ਲੈ ਰਹੇ ਲੋਕਾਂ ਨੂੰ ਗਰੀਨ ਕਾਰਡ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ। ਹੋਮਲੈਂਡ ਸੁਰੱਖਿਆ ਵਿਭਾਗ ਵਲੋਂ ਜਾਰੀ ਕੀਤੇ ਗਏ ਨਵੇਂ ਕਾਨੂੰਨ ਅਨੁਸਾਰ ਅਜਿਹੇ ਵਿਅਕਤੀਆਂ ਨੂੰ ਗਰੀਨ ਕਾਰਡ ਦੇਣ ਤੋਂ ਇਨਕਾਰ ਕੀਤਾ ਜਾਵੇਗਾ, ਜੋ ਕੌਂਸਲਰ ਅਧਿਕਾਰੀ ਨੂੰ ਇਹ ਭਰੋਸਾ ਦਿਵਾਉਣ ਵਿੱਚ ਨਾਕਾਮ ਰਹਿਣਗੇ ਕਿ ਉਹ ਅਮਰੀਕਾ ਸਰਕਾਰ ਵਲੋਂ ਆਪਣੇ ਨਾਗਰਿਕਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਦੀ ਕਦੇ ਵੀ ਵਰਤੋਂ ਨਹੀਂ ਕਰਨਗੇ। ਵ੍ਹਾਈਟ ਹਾਊਸ ਮੁਤਾਬਕ ਇਹ ਯਕੀਨੀ ਬਣਾਇਆ ਜਾਵੇਗਾ ਕਿ ਜੇਕਰ ਕੋਈ ਬਾਹਰੀ ਵਿਅਕਤੀ ਅਮਰੀਕਾ ਵਿੱਚ ਦਾਖ਼ਲ ਹੋਣਾ ਚਾਹੁੰਦਾ ਹੈ ਤਾਂ ਉਹ ਆਪਣੀ ਮਾਲੀ ਮਦਦ ਆਪ ਕਰਨ ਦੇ ਸਮਰੱਥ ਅਤੇ ਜਨਤਕ ਸਹੂਲਤਾਂ ‘ਤੇ ਨਿਰਭਰ ਨਾ ਹੋਵੇ।

RELATED ARTICLES
POPULAR POSTS