0.1 C
Toronto
Thursday, December 18, 2025
spot_img
Homeਹਫ਼ਤਾਵਾਰੀ ਫੇਰੀਕੈਪਟਨ ਅਮਰਿੰਦਰ ਦਾ ਵੱਡਾ ਬਿਆਨ

ਕੈਪਟਨ ਅਮਰਿੰਦਰ ਦਾ ਵੱਡਾ ਬਿਆਨ

ਦਿੱਲੀ ਕਤਲੇਆਮ ‘ਚ ਸੱਜਣ ਕੁਮਾਰ ਸੀ ਸ਼ਾਮਲ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਸਿੱਖ ਕਤਲੇਆਮ ਸਬੰਧੀ ਵੱਡਾ ਬਿਆਨ ਦੇ ਕੇ ਭਾਰਤੀ ਸਿਆਸਤ ਵਿਚ ਇਕ ਨਵੀਂ ਹਲਚਲ ਪੈਦਾ ਕਰ ਦਿੱਤੀ ਹੈ। ਕਾਂਗਰਸ ਪਾਰਟੀ ਦੇ ਵੱਡੇ ਲੀਡਰ ਤੇ ਪੰਜਾਬ ਵਿਚ ਮੁੱਖ ਮੰਤਰੀ ਦੇ ਅਹੁਦੇ ‘ਤੇ ਬੈਠੇ ਅਮਰਿੰਦਰ ਸਿੰਘ ਨੇ ਦਲੇਰਨਾਮਾ ਦਿਲ ਵਿਖਾਉਂਦਿਆਂ ਮੀਡੀਆ ਵਿਚ ਆਖ ਦਿੱਤਾ ਕਿ ਹਾਂ ਦਿੱਲੀ ਸਿੱਖ ਕਤਲੇਆਮ ‘ਚ ਸੱਜਣ ਕੁਮਾਰ ਅਤੇ ਧਰਮਦਾਸ ਸ਼ਾਸਤਰੀ ਦੀ ਸ਼ਮੂਲੀਅਤ ਸੀ। ਇਕ ਸਥਾਨਕ ਟੀਵੀ ਚੈਨਲ ਨੂੰ ਦਿੱਲੀ ਲੰਬੀ ਇੰਟਰਵਿਊ ਦੌਰਾਨ ਅਮਰਿੰਦਰ ਸਿੰਘ ਨੇ ਦਿੱਲੀ ਸਿੱਖ ਕਤਲੇਆਮ ਵਿਚ ਸੱਜਣ ਕੁਮਾਰ ਤੇ ਧਰਮਦਾਸ ਸ਼ਾਸਤਰੀ ਦੀ ਸ਼ਮੂਲੀਅਤ ਨੂੰ ਜਿੱਥੇ ਫਰਾਕ ਦਿਲੀ ਨਾਲ ਕਬੂਲਿਆ ਉਥੇ ਉਹ ਵਿਰੋਧੀਆਂ ਦੇ ਨਿਸ਼ਾਨੇ ‘ਤੇ ਵੀ ਆ ਗਏ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਮਰਿੰਦਰ ਨੇ ਜੇ ਇਹ ਦਿਲ ਦਿਖਾਇਆ ਹੀ ਹੈ ਤਾਂ ਉਹ ਕਾਂਗਰਸ ਪਾਰਟੀ ‘ਚੋਂ ਬਾਹਰ ਆ ਜਾਣ ਤੇ ਮੁੱਖ ਮੰਤਰੀ ਦੀ ਕੁਰਸੀ ਤਿਆਗ ਦੇਣ। ਅਜਿਹੀ ਟਿੱਪਣੀ ਆਮ ਆਦਮੀ ਪਾਰਟੀ ਵੱਲੋਂ ਵੀ ਕੀਤੀ ਗਈ ਹੈ ਕਿ 33 ਸਾਲ ਬਾਅਦ ਆਖਰ ਕਾਂਗਰਸ ਨੇ ਮੰਨ ਲਿਆ ਕਿ ਦਿੱਲੀ ਦੇ ਕਤਲੇਆਮ ‘ਚ ਉਨ੍ਹਾਂ ਦੀ ਸ਼ਮੂਲੀਅਤ ਸੀ। ਆਉਂਦੇ ਦਿਨਾਂ ‘ਚ ਹੁਣ ਇਹ ਮਾਮਲਾ ਜਿੱਥੇ ਤੂਲ ਫੜੇਗਾ, ਉਥੇ ਇਹ ਵੀ ਵੇਖਣ ਵਾਲੀ ਗੱਲ ਹੋਵੇਗੀ ਕਿ ਊਠ ਕਿਸ ਕਰਵਟ ਬੈਠੇਗਾ, ਭਾਵ ਸਿਆਸਤ ਵਿਚ ਕਾਂਗਰਸ ਦੇ ਆਗੂ ਦੀ ਇਹ ਟਿੱਪਣੀ ਉਨ੍ਹਾਂ ਲਈ ਕੀ ਰੰਗ ਵਟਾਏਗੀ।
ਜਾਂਚ ਲਈ ਬਣੀ ਐਸ.ਆਈ.ਟੀ ਦੇ ਮੁਖੀ ਹੋਣਗੇ ਜਸਟਿਸ (ਰਿਟਾ.) ਸ਼ਿਵ ਨਾਰਾਇਣ ਢੀਂਗਰਾ
ਤਿੰਨ ਮੈਂਬਰੀ ਸਿਟ ਦੋ ਮਹੀਨਿਆਂ ‘ਚ ਦੇਵੇਗੀ ਰਿਪੋਰਟ
ਨਵੀਂ ਦਿੱਲੀ : 1984 ਦੇ ਸਿੱਖ ਵਿਰੋਧੀ ਕਤਲੇਆਮ ਨਾਲ ਸਬੰਧਿਤ 186 ਕੇਸਾਂ ਦੀ ਜਾਂਚ ਲਈ ਸੁਪਰੀਮ ਕੋਰਟ ਵੱਲੋਂ ਬਣਾਈ ਤਿੰਨ ਮੈਂਬਰੀ ਐੱਸ.ਆਈ.ਟੀ. ਦੇ ਮੁਖੀ ਜਸਟਿਸ (ਰਿਟਾ.) ਸ਼ਿਵ ਨਾਰਾਇਣ ਢੀਂਗਰਾ ਹੋਣਗੇ। ਜਦਕਿ ਸੇਵਾ ਮੁਕਤ ਆਈ.ਏ.ਐੱਸ ਅਫ਼ਸਰ ਰਾਜਦੀਪ ਸਿੰਘ ਅਤੇ ਸੇਵਾ ਮੁਕਤ ਆਈ.ਪੀ.ਐੱਸ ਅਫ਼ਸਰ ਅਭਿਸ਼ੇਕ ਦੁਲਾਰ ਦੋ ਹੋਰ ਮੈਂਬਰ ਹੋਣਗੇ। ਕਮੇਟੀ ਨੇ ਆਪਣੀ ਰਿਪੋਰਟ 2 ਮਹੀਨਿਆਂ ਵਿਚ ਸੁਪਰੀਮ ਕੋਰਟ ਨੂੰ ਸੌਂਪਣੀ ਹੈ। ਸੁਪਰੀਮ ਕੋਰਟ ਵਿਚ ਮਾਮਲੇ ਦੀ ਅਗਲੀ ਸੁਣਵਾਈ 19 ਮਾਰਚ ਨੂੰ ਹੋਵੇਗੀ।

RELATED ARTICLES
POPULAR POSTS