ਆਓ ਹਾਕੀ ਦਾ ਟੂਰਨਾਮੈਂਟ ਵੇਖੀਏ
ਪ੍ਰਿੰਸੀਪਲ ਸਰਵਣ ਸਿੰਘ
ਚੰਡੀਗੜ÷ ੍ਹ ਦੀ ਥਾਂ ਹੁਣ ਬਰੈਂਪਟਨ ਪੰਜਾਬੀਆਂ ਦੀ ਨਵੀਂ ਰਾਜਧਾਨੀ ਬਣ ਰਿਹੈ। ਬਣ ਕੀ ਰਿਹੈ, ਬਣ ਹੀ ਗਿਆ ਸਮਝੋ। ਕਈ ਸਾਲਾਂ ਤੋਂ ਇਥੋਂ ਦੇ ਸਾਰੇ ਦੇ ਸਾਰੇ ਪਾਰਲੀਮੈਂਟ ਮੈਂਬਰ ਪੰਜਾਬੀ ਹੀ ਚੁਣੇ ਜਾ ਰਹੇ ਹਨ। ਪੰਜਾਬੀ ਜਿੱਦਣ ਚਾਹੁਣ, ‘ਕੱਠੇ ਹੋ ਕੇ ਆਪਣਾ ਮੇਅਰ ਯਾਨੀ ਸਰਪੰਚ ਵੀ ਚੁਣ ਸਕਦੇ ਹਨ। ਪੰਜਾਬੀ ਜਿਥੇ ਜਾਂਦੇ ਹਨ ਆਪਣੇ ਘਰਾਂ ਤੋਂ ਪਹਿਲਾਂ ਗੁਰੂ ਘਰ ਬਣਾਉਂਦੇ ਹਨ ਤੇ ਹੋਰਨਾਂ ਮੇਲਿਆਂ ਗੇਲਿਆਂ ਨਾਲ ਆਪਣੇ ਖੇਡ ਮੇਲੇ ਵੀ ਲਾਉਂਦੇ ਹਨ। ਬਰੈਂਪਟਨ ਕਬੱਡੀ ਦਾ ਗੜ੍ਹ÷ ਤਾਂ ਹੈ ਹੀ, ਫੀਲਡ ਹਾਕੀ ਦਾ ਵੀ ਗੜ÷ ੍ਹ ਬਣ ਰਿਹੈ।
ਇਹ ਦੱਸਣਾ ਯੋਗ ਹੋਵੇਗਾ ਕਿ ਜਿਸ ਕੈਸੀ ਕੈਂਬਲ ਕਮਿਊਨਿਟੀ ਸੈਂਟਰ, ਬਰੈਂਪਟਨ ਦੇ ਐਸਟ੍ਰੋ ਟਰਫ ਹਾਕੀ ਮੈਦਾਨ ਵਿਚ ਬਰੈਂਪਟਨ ਫੀਲਡ ਹਾਕੀ ਕਲੱਬ ਵੱਲੋਂ ਆਪਣਾ 14ਵਾਂ ਬਰੈਂਪਟਨ ਕੱਪ ਟੂਰਨਾਮੈਂਟ ਕਰਵਾਇਆ ਜਾ ਰਿਹੈ, ਕੁਝ ਸਾਲ ਪਹਿਲਾਂ ਇਸੇ ਗਰਾਊਂਡ ਵਿਚ ਪੈਨ-ਅਮੈਰੀਕਨ ਹਾਕੀ ਚੈਂਪੀਅਨਸ਼ਿਪ ਹੋਈ ਸੀ ਜੋ ਅਰਜਨਟੀਨਾ ਦੀ ਟੀਮ ਨੇ ਜਿੱਤੀ ਸੀ। ਇਥੇ ਕੈਨੇਡਾ ਦੀਆਂ ਨੈਸ਼ਨਲ ਹਾਕੀ ਚੈਂਪੀਅਨਸ਼ਿਪਾਂ ਵੀ ਹੁੰਦੀਆਂ ਰਹੀਆਂ ਹਨ ਜਿਨ÷ ਾਂ ਵਿਚ ਪੰਜਾਬੀ ਖਿਡਾਰੀਆਂ ਦਾ ਹਮੇਸ਼ਾਂ ਬੋਲਬਾਲਾ ਰਿਹਾ ਹੈ।
2001 ਵਿਚ ਵੈਨਕੂਵਰ ਵਿਖੇ ਹੋਈ ਕੈਨੇਡਾ ਦੀ ਫੀਲਡ ਹਾਕੀ ਨੈਸ਼ਨਲ ਚੈਂਪੀਅਨਸ਼ਿਪ ਵੇਖਣ ਲਈ ਮੈਂ ਪਹਿਲੀ ਵਾਰ ਬਰੈਂਪਟਨ ਦੀ ਹਾਕੀ ਟੀਮ ਨਾਲ ਵੈਨਕੂਵਰ ਗਿਆ ਸਾਂ। ਮੇਰਾ ਪੁੱਤਰ ਗੁਰਵਿੰਦਰ ਸੋਨੂੰ ਜੋ ਪੰਜਾਬ ਸਿੰਧ ਬੈਂਕ ਵੱਲੋਂ ਹਾਕੀ ਖੇਡਦਾ ਆਇਆ ਸੀ ਤੇ ਭਾਰਤ ਦੀ ਜੂਨੀਅਰ ਹਾਕੀ ਟੀਮ ਦਾ ਮੈਂਬਰ ਰਿਹਾ ਸੀ, ਬਰੈਂਪਟਨ ਦੀ ਟੀਮ ਦਾ ਕਪਤਾਨ ਸੀ। ਉਸ ਟੀਮ ਨੇ ਕੈਨੇਡਾ ਦੀ ਨੈਸ਼ਨਲ ਚੈਂਪੀਅਨਸ਼ਿਪ ਲਗਾਤਾਰ ਦੂਜੀ ਵਾਰ ਜਿੱਤ ਲਈ ਸੀ। ਹੈਰਾਨੀ ਦੀ ਗੱਲ ਇਹ ਸੀ ਕਿ ਉਸ ਟੀਮ ਦੇ ਸਾਰੇ ਦੇ ਸਾਰੇ ਖਿਡਾਰੀ ਪੰਜਾਬੀ ਸਨ! ਕੋਚ ਵੀ ਪੰਜਾਬੀ ਤੇ ਮੈਨੇਜਰ ਵੀ ਪੰਜਾਬੀ। ਓਲੰਪਿਕ ਖੇਡਾਂ, ਵਿਸ਼ਵ ਹਾਕੀ ਕੱਪ, ਪੈਨ-ਅਮੈਰੀਕਨ, ਕਾਮਨਵੈਲਥ ਤੇ ਹੋਰ ਹਾਕੀ ਟੂਰਨਾਮੈਂਟਾਂ ਸਮੇਂ ਕੈਨੇਡਾ ਦੀ ਫੀਲਡ ਹਾਕੀ ਟੀਮ ਵਿਚ ਹਰ ਵਾਰ ਕੁਝ ਪੰਜਾਬੀ ਖਿਡਾਰੀ ਚੁਣੇ ਜਾਂਦੇ ਹਨ। 2008 ਵਿਚ ਬੀਜਿੰਗ ਦੀਆਂ ਓਲੰਪਿਕ ਖੇਡਾਂ ਲਈ ਭਾਰਤ ਦੀ ਹਾਕੀ ਟੀਮ ਕੁਆਲੀਫਾਈ ਨਹੀਂ ਸੀ ਕਰ ਸਕੀ ਪਰ ਕੈਨੇਡਾ ਦੀ ਹਾਕੀ ਟੀਮ ਕੁਆਲੀਫਾਈ ਕਰ ਗਈ ਸੀ। ਮਾਰਚ ਪਾਸਟ ਸਮੇਂ ਕੈਨੇਡਾ ਦੀ ਟੀਮ ਵਿਚ ਛੇ ਖਿਡਾਰੀਆਂ ਦੇ ਸਿਰਾਂ ‘ਤੇ ਪੱਗਾਂ ਸ਼ੋਭ ਰਹੀਆਂ ਸਨ। ਇਕ ਵਾਰ ਓਲੰਪਿਕ ਖੇਡਾਂ ‘ਚ ਭਾਗ ਲੈਣ ਗਈ ਕੀਨੀਆ ਦੀ ਹਾਕੀ ਟੀਮ ਸਾਰੀ ਹੀ ਸਫੈਦ ਪੱਗਾਂ ਵਾਲਿਆਂ ਦੀ ਸੀ। ਹਾਕੀ ਖੇਡਣ ਵਾਲੇ ਘੱਟੋਘੱਟ ਦਸ ਮੁਲਕ ਐਸੇ ਹਨ ਜਿਨ÷ ਾਂ ‘ਚ ਪੰਜਾਬੀ ਖਿਡਾਰੀ ਆਪਣੀ ਥਾਂ ਬਣਾ ਚੁੱਕੇ ਹਨ। ਉਹਨਾਂ ਦੀ ਗੱਲ ਕਦੇ ਫੇਰ ਕਰਾਂਗੇ।
ਇਸ ਸਪਤਾਹ ਅੰਤ ਦੀਆਂ ਛੁੱਟੀਆਂ ਵਿਚ 24-25 ਮਈ ਨੂੰ ਬਰੈਂਪਟਨ ਦੇ ਕੈਸੀ ਕੈਂਬਲ ਕਮਿਊਨਿਟੀ ਸੈਂਟਰ, ਸੈਂਡਲਵੁੱਡ, ਪਾਰਕਵੇ ਵਿਖੇ ਹਾਕੀ ਦਾ ਟੂਰਨਾਮੈਂਟ ਬੜੀ ਧੂੰਮ ਧਾਮ ਨਾਲ ਹੋ ਰਿਹੈ। ਲੜਕੇ ਤੇ ਲੜਕੀਆਂ ਦੀਆਂ ਦੂਰੋਂ ਨੇੜਿਓਂ ਪਹੁੰਚ ਰਹੀਆਂ ਟੀਮਾਂ ਲਈ ਕੱਪਾਂ ਤੇ ਮੈਡਲਾਂ ਦੇ ਨਾਲ 3100-2100 ਡਾਲਰ ਅਤੇ 2100-1100 ਡਾਲਰ ਦੇ ਨਕਦ ਇਨਾਮ ਰੱਖੇ ਗਏ ਹਨ। ਹੋਰ ਵੀ ਬਹੁਤ ਸਾਰੇ ਮਾਨ ਸਨਮਾਨ ਹੋਣਗੇ। ਪੰਜਾਬੀ ਆਪਣੇ ਖੇਡ ਮੇਲੇ ਵੇਖਣ ਵਿਖਾਉਣ ਦੀਆਂ ਟਿਕਟਾਂ ਨਹੀਂ ਰੱਖਦੇ ਸਗੋਂ ਖੇਡ ਮੇਲਾ ਵੇਖਣ ਆਇਆਂ ਨੂੰ ਗੁਰੂ ਕਾ ਲੰਗਰ ਵੀ ਵਰਤਾਉਂਦੇ ਹਨ। ਹਾਕੀ ਦੇ ਇਸ ਟੂਰਨਾਮੈਂਟ ਸਮੇਂ ਵੀ ਖੁੱਲ÷ ਾ-ਡੱਲ÷ ਾ ਲੰਗਰ ਵਰਤੇਗਾ। ਸਭਨਾਂ ਨੂੰ ਖੁੱਲ÷ ਾ ਸੱਦਾ ਹੈ ਕਿ ਸ਼ਨੀਵਾਰ ਤੇ ਐਤਵਾਰ ਨੂੰ ਪਰਿਵਾਰਾਂ ਸਮੇਤ ਪੁੱਜ ਕੇ ਟੂਰਨਾਮੈਂਟ ਦੇ ਪ੍ਰਬੰਧਕਾਂ ਅਤੇ ਖਿਡਾਰੀਆਂ ਦਾ ਹੌਂਸਲਾ ਵਧਾਈਏ। ਬੱਚਿਆਂ ਨੂੰ ਖੇਡਾਂ ਨਾਲ ਜੋੜੀਏ ਤੇ ਭੈੜੀਆਂ ਵਹਿਬਤਾਂ ‘ਚ ਪੈਣ ਤੋਂ ਪਹਿਲਾਂ ਹੀ ਬਚਾਈਏ। ਬਰੈਂਪਟਨ ਵਿਚ ਹੁੰਦੇ ਹਾਕੀ ਦੇ ਟੂਰਨਾਮੈਂਟਾਂ ਨੂੰ ਰੰਗ ਭਾਗ ਲਾਉਣ ਲਈ ਪਹਿਲਾਂ ਤੋਂ ਹੀ ਓਲੰਪਿਕ ਖਿਡਾਰੀ ਪੁੱਜਦੇ ਰਹੇ ਹਨ।
ਇਸ ਵਾਰ ਵੀ ਟੂਰਨਾਮੈਂਟ ਦੇ ਵਿਸ਼ੇਸ਼ ਮਹਿਮਾਨਾਂ ਵਜੋਂ ਵੈਟਰਨ ਹਾਕੀ ਖਿਡਾਰੀ ਓਲੰਪੀਅਨ ਗੁਰਮੇਲ ਸਿੰਘ ਰਾਏ ਅਰਜਨ ਅਵਾਰਡੀ ਅਤੇ ਉਨ÷ ਾਂ ਦੀ ਪਤਨੀ ਰਾਜਬੀਰ ਕੌਰ ਅਰਜਨ ਅਵਾਰਡੀ ਪੁੱਜ ਰਹੇ ਹਨ।
ਗੁਰਮੇਲ ਸਿੰਘ ਮਾਸਕੋ ਦੀਆਂ ਓਲੰਪਿਕ ਖੇਡਾਂ ਦਾ ਗੋਲਡ ਮੈਡਲਿਸਟ ਹੈ ਤੇ ਓਲੰਪੀਅਨ ਰਾਜਬੀਰ ਕੌਰ ਏਸ਼ਿਆਈ ਖੇਡਾਂ ਵਿਚ ਨਾ ਸਿਰਫ਼ ਚਾਰ ਵਾਰ ਖੇਡੀ ਹੈ ਬਲਕਿ ਉਹਦੀ ਕਪਤਾਨੀ ਵਿਚ ਭਾਰਤੀ ਟੀਮ ਏਸ਼ਿਆਈ ਖੇਡਾਂ ਦਾ ਗੋਲਡ ਮੈਡਲ ਵੀ ਜਿੱਤੀ ਸੀ। ਇਹ ਖਿਡਾਰੀ ਜੋੜੀ ਪਿੱਛੇ ਜਿਹੇ ਪੰਜਾਬ ਪੁਲਿਸ ਦੇ ਵੱਡੇ ਅਹੁਦਿਆਂ ਤੋਂ ਰਿਟਾਇਰ ਹੋਈ ਹੈ ਤੇ ਹਾਕੀ ਦੀ ਪ੍ਰਮੋਸ਼ਨ ਦੇ ਕਾਰਜਾਂ ਨਾਲ ਜੁੜੀ ਹੋਈ ਹੈ। ਮੇਲੇ ਮੇਲ-ਮਿਲਾਪ ਦੇ ਸਾਧਨ ਹੁੰਦੇ ਹਨ, ਆਓ ਮਿਲੀਏ ਗਿਲੀਏ ਤੇ ਦੇਸੀ ਖੇਡ ਕਬੱਡੀ ਵਾਂਗ ਪੰਜਾਬੀਆਂ ਦੀ ਕੌਮੀ ਖੇਡ ਹਾਕੀ ਦਾ ਵੀ ਮਾਣ ਰੱਖੀਏ।
Check Also
ਕੈਨੇਡਾ ਨੂੰ ਵੀ ਪਸੰਦ ਆਇਆ ਅਮਰੀਕਾ ਦਾ ‘ਗੋਲਡਨ ਡੋਮ’
ਪੀਐਮ ਮਾਰਕ ਕਾਰਨੀ ਮਿਜ਼ਾਈਲ ਰੱਖਿਆ ਪ੍ਰਣਾਲੀ ‘ਚ ਕਰਨਗੇ ਸ਼ਾਮਲ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡੀਅਨ ਪ੍ਰਧਾਨ ਮੰਤਰੀ …