ਵਾਸ਼ਿੰਗਟਨ : ਕਰੋਨਾ ਵਾਇਰਸ ਦੇ ਕਹਿਰ ਵਿਚਕਾਰ ਅਮਰੀਕਾ ਦੀ ਮੰਗ ‘ਤੇ ਭਾਰਤ ਨੇ ਉਸ ਨੂੰ ਹਾਈਡ੍ਰੋਕਸੀ ਕਲੋਰੋ ਕਵੀਨ ਦਵਾਈ ਮੁਹੱਈਆ ਕਰਵਾਈ ਸੀ। ਉਸ ਤੋਂ ਬਾਅਦ 10 ਅਪ੍ਰੈਲ ਨੂੰ ਵ੍ਹਾਈਟ ਹਾਊਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਰਤ ਦੇ 6 ਟਵਿੱਟਰ ਹੈਂਡਲਸ ਨੂੰ ਟਵਿੱਟਰ ‘ਤੇ ਫ਼ਾਲੋ ਕੀਤਾ ਸੀ। ਹੁਣ ਕੁਝ ਦਿਨ ਬਾਅਦ ਹੀ ਵ੍ਹਾਈਟ ਹਾਊਸ ਨੇ ਇੱਕ ਵਾਰ ਫਿਰ ਇਨ੍ਹਾਂ ਸਾਰੇ ਹੈਂਡਲਸ ਨੂੰ ਅਨਫ਼ਾਲੋ ਕਰ ਦਿੱਤਾ ਹੈ।
ਵ੍ਹਾਈਟ ਹਾਊਸ ਨੇ ਉਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪ੍ਰਧਾਨ ਮੰਤਰੀ ਦਫ਼ਤਰ, ਰਾਸ਼ਟਰਪਤੀ ਭਵਨ, ਅਮਰੀਕਾ ‘ਚ ਭਾਰਤੀ ਸਫ਼ਾਰਤਖਾਨੇ ਅਤੇ ਭਾਰਤ ‘ਚ ਅਮਰੀਕੀ ਸਫ਼ਾਰਤਖਾਨੇ ਨੂੰ ਫ਼ਾਲੋ ਕੀਤਾ ਸੀ। ਹੁਣ ਇਕੱਠੇ ਇਨ੍ਹਾਂ ਸਾਰੇ ਅਕਾਊਂਟਸ ਨੂੰ ਅਨਫ਼ਾਲੋ ਕਰ ਦਿੱਤਾ ਗਿਆ ਹੈ।ਇਨ੍ਹਾਂ ਸਾਰੇ ਅਕਾਊਂਟਸ ਨੂੰ ਫ਼ਾਲੋ ਕੀਤੇ ਜਾਣ ਤੋਂ ਬਾਅਦ ਵ੍ਹਾਈਟ ਹਾਊਸ ਵੱਲੋਂ ਫ਼ਾਲੋ ਕੀਤੇ ਜਾਮ ਵਾਲੇ ਅਕਾਊਂਟਰ ਦੀ ਗਿਣਤੀ 19 ਹੋ ਗਈ ਸੀ। ਪਰ ਹੁਣ ਕੁਝ ਦਿਨਾਂ ਬਾਅਦ ਵ੍ਹਾਈਟ ਹਾਊਸ ਨੇ ਆਪਣਾ ਰੁਖ ਬਦਲ ਲਿਆ ਹੈ ਅਤੇ ਇਨ੍ਹਾਂ ਸਾਰੇ ਟਵਿੱਟਰ ਹੈਂਡਲ ਨੂੰ ਅਨਫ਼ਾਲੋ ਕਰ ਦਿੱਤਾ ਹੈ। ਵ੍ਹਾਈਟ ਹਾਊਸ ਹੁਣ ਸਿਰਫ਼ 13 ਟਵਿੱਟਰ ਹੈਂਡਲ ਨੂੰ ਫ਼ਾਲੋ ਕਰ ਰਿਹਾ ਹੈ। ਸ਼ੁਰੂ ‘ਚ ਹਾਈਡ੍ਰੋਕਸੀ ਕਲੋਰੋ ਕਵੀਨ ਨੂੰ ਕੋਰੋਨਾ ਵਾਇਰਸ ਵਿਰੁੱਧ ਇੱਕ ਵੱਡਾ ਹਥਿਆਰ ਦੱਸਿਆ ਗਿਆ ਸੀ। ਇਸੇ ਕਾਰਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਤੋਂ ਹਾਈਡ੍ਰੋਕਸੀ ਕਲੋਰੋ ਕਵੀਨ ਦੀ ਮੰਗ ਕੀਤੀ ਸੀ, ਜਦਕਿ ਭਾਰਤ ਨੇ ਇਸ ਦੀ ਬਰਾਮਦ ‘ਤੇ ਪਾਬੰਦੀ ਲਗਾਈ ਹੋਈ ਸੀ। ਬਾਅਦ ‘ਚ ਖ਼ਬਰ ਆਈ ਕਿ ਹਾਈਡ੍ਰੋਕਸੀ ਕਲੋਰੋ ਕਵੀਨ ਕੋਰੋਨਾ ਦੇ ਵਿਰੁੱਧ ਲੜਾਈ ‘ਚ ਇੰਨੀ ਮਦਦਗਾਰ ਸਾਬਤ ਨਹੀਂ ਹੋਈ, ਜਿੰਨੀ ਉਮੀਦ ਕੀਤੀ ਗਈ ਸੀ। ਕਈ ਅਮਰੀਕੀ ਸੰਗਠਨਾਂ ਨੇ ਇਸ ਦੀ ਵਰਤੋਂ ਬਾਰੇ ਚਿਤਾਵਨੀ ਜਾਰੀ ਕੀਤੀ ਸੀ। ਦੂਜੇ ਪਾਸੇ, ਇੱਕ ਦਿਨ ਪਹਿਲਾਂ ਅਮਰੀਕਾ ਦੇ ਧਾਰਮਿਕ ਮਾਮਲਿਆਂ ਦੇ ਵਿਭਾਗ ਨੇ ਭਾਰਤ ਵਿੱਚ ਧਾਰਮਿਕ ਆਜ਼ਾਦੀ ਦੀ ਸਥਿਤੀ ਬਾਰੇ ਚਿੰਤਾ ਜ਼ਾਹਰ ਕਰਦਿਆਂ ਘੱਟਗਿਣਤੀਆਂ ਨੂੰ ਧਾਰਮਿਕ ਆਜ਼ਾਦੀ ਨਾ ਮਿਲਣ ਦੀ ਗੱਲ ਕਹੀ ਸੀ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …