Breaking News
Home / ਹਫ਼ਤਾਵਾਰੀ ਫੇਰੀ / ਚੀਨੀ ਵਿਗਿਆਨੀਆਂ ਦਾ ਦਾਅਵਾ

ਚੀਨੀ ਵਿਗਿਆਨੀਆਂ ਦਾ ਦਾਅਵਾ

ਹਰ ਸਾਲ ਵਾਪਸ ਆ ਸਕਦਾ ਹੈ ਕਰੋਨਾ ਵਾਇਰਸ
ਬੀਜਿੰਗ : ਦੁਨੀਆ ਭਰ ‘ਚ ਫੈਲੇ ਕੋਰੋਨਾ ਵਾਇਰਸ ਬਾਰੇ ਇੱਕ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਜਾਣਕਾਰੀ ਸਾਹਮਣੇ ਆਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਹਰ ਸਾਲ ਵਾਪਸ ਆ ਸਕਦਾ ਹੈ। ਚੀਨ ਦੇ ਪ੍ਰਮੁੱਖ ਵਿਗਿਆਨੀ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਬੀਮਾਰੀ (ਕੋਵਿਡ-19) ਫੈਲਾਉਣ ਵਾਲਾ ਸਾਰਸ-ਕੋਵ-2 ਦੂਜੇ ਫਲੂ ਵਰਗਾ ਹੈ ਅਤੇ ਇਹ ਨਹੀਂ ਰੁਕੇਗਾ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਿਯੂਐਚਓ) ਦਾ ਦਾਅਵਾ ਹੈ ਕਿ ਹਰ ਸਾਲ ਦੁਨੀਆ ਭਰ ‘ਚ ਫਲੂ 3 ਤੋਂ ਲੈ ਕੇ 6.50 ਲੱਖ ਲੋਕਾਂ ਦੀ ਜਾਨ ਲੈਂਦਾ ਹੈ।
ਬਲੂਮਬਰਗ ਨਿਊਜ਼ ਦੇ ਅਨੁਸਾਰ ਚੀਨ ਦੇ ਟਾਪ ਮੈਡੀਕਲ ਰਿਸਰਚ ਇੰਸਟੀਚਿਊਟ ਚਾਈਨੀਜ਼ ਅਕੈਡਮੀ ‘ਚ ਪੈਥੋਜ਼ਨ ਬਾਇਓਲੋਜੀ ਸੰਸਥਾਨ ਦੇ ਡਾਇਰੈਕਟਰ ਜਿਨ ਕਿਊਈ ਨੇ ਕਿਹਾ ਕਿ ਇਹ ਇੱਕ ਮਹਾਂਮਾਰੀ ਹੋ ਸਕਦੀ ਹੈ ਜੋ ਮਨੁੱਖੀ ਸਰੀਰ ‘ਚ ਲੰਮੇ ਸਮੇਂ ਤਕ ਰਹਿੰਦੀ ਹੈ। ਇਹ ਮੌਸਮੀ ਹੋ ਸਕਦੀ ਹੈ, ਜੋ ਸਰੀਰ ਦੇ ਅੰਦਰ ਮੌਜੂਦ ਰਹਿੰਦੀ ਹੈ। ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ਼ ਐਲਰਜ਼ੀ ਐਂਡ ਇੰਫੈਕਸਿਸ ਡਿਸੀਜ਼ ਦੇ ਡਾਇਰੈਕਟਰ ਐਂਥਨੀ ਫੌਸੀ ਸਮੇਤ ਕਈ ਵਿਗਿਆਨੀਆਂ ਨੇ ਕਿਹਾ ਹੈ ਕਿ ਨਵਾਂ ਕੋਰੋਨਾ ਵਾਇਰਸ ਸਰਦੀਆਂ ਦੇ ਮੌਸਮ ਵਿੱਚ ਸਭ ਤੋਂ ਵੱਧ ਨੁਕਸਾਨਦੇਹ ਹੋਵੇਗਾ।
ਉੱਧਰ ਭਾਰਤ ‘ਚ ਵੀ ਜਨਤਕ ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਸਾਰਸ-ਕੋਵ-2 ਲੰਮੇ ਸਮੇਂ ਤਕ ਰਹਿਣ ਵਾਲਾ ਹੈ। ਇੰਡੀਅਨ ਇੰਸਟੀਚਿਊਟ ਆਫ਼ ਪਬਲਿਕ ਹੈਲਥ (ਗਾਂਧੀਨਗਰ) ਦੇ ਡਾਇਰੈਕਟਰ ਡਾ. ਦਿਲੀਪ ਮਾਵਲੰਕਰ ਨੇ ਕਿਹਾ, ”ਵਾਇਰਸ ਦਾ ਸਾਡੇ ਆਸਪਾਸ ਬਣੇ ਰਹਿਣਾ ਪੱਕਾ ਹੈ, ਕਿਉਂਕਿ ਇਸ ਦੇ ਫੈਲਣ ਦੀ ਦਰ ਬਹੁਤ ਜ਼ਿਆਦਾ ਹੈ ਅਤੇ ਜੇਕਰ ਕੁਝ ਲੋਕਾਂ ‘ਚ ਇਹ ਵਾਇਰਸ ਥੋੜਾ ਬਹੁਤ ਵੀ ਹੋਵੇਗਾ ਤਾਂ ਵੀ ਇਹ ਵਾਇਰਸ ਵੱਧ ਲੋਕਾਂ ਨੂੰ ਆਪਣੀ ਲਪੇਟ ‘ਚ ਲੈ ਲਵੇਗਾ। ਲਾਗ ਕਾਰਨ ਫੈਲਣ ਵਾਲੀਆਂ ਬਿਮਾਰੀਆਂ ਨੂੰ ਰੋਕਣਾ ਬਹੁਤ ਮੁਸ਼ਕਲ ਹੈ, ਕਿਉਂਕਿ ਹਰ ਕਿਸੇ ਨੂੰ ਸੁਰੱਖਿਆ ਦੀ ਵਰਤੋਂ ਕਰਨੀ ਪੈਂਦੀ ਹੈ, ਜੋ ਇੰਨੇ ਲੰਮੇ ਸਮੇਂ ਲਈ ਬਣਾਈ ਰੱਖਣਾ ਆਸਾਨ ਨਹੀਂ ਹੈ।
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ‘ਚ ਮਹਾਂਮਾਰੀ ਵਿਗਿਆਨ ਅਤੇ ਸੰਚਾਰ ਰੋਗਾਂ ਦੇ ਸਾਬਕਾ ਮੁਖੀ ਡਾ. ਲਲਿਤ ਕਾਂਤ ਦਾ ਕਹਿਣਾ ਹੈ ਕਿ ਇਸ ਦੀ ਉੱਚ ਲਾਗ ਲੱਗਣਾ ਇਸ ਦਾ ਹਿੱਸਾ ਹੈ ਪਰ ਇਹ ਮੌਸਮੀ ਹੋਵੇਗਾ, ਕਿਉਂਕਿ ਇਹ ਉਨ੍ਹਾਂ ਲੋਕਾਂ ਨੂੰ ਸੰਕਰਮਿਤ ਕਰਨਾ ਜਾਰੀ ਰੱਖੇਗਾ, ਜਿਨ੍ਹਾਂ ਕੋਲ ਇਸ ਵਿਰੁੱਧ ਲੜਾਈ ਲਈ ਸਮਰੱਥਾ ਮੌਜੂਦ ਨਹੀਂ ਹੈ। ਇਹ ਵਾਇਰਸ ਕਿਵੇਂ ਵਿਵਹਾਰ ਕਰੇਗਾ,ਇਸ ਦਾ ਅੰਦਾਜਾ ਲਗਾਉਣਾ ਮੁਸ਼ਕਲ ਹੈ ਕਿਉਂਕਿ ਸਾਰੇ ਵਾਇਰਸ ਵੱਖ-ਵੱਖ ਹੁੰਦੇ ਹਨ।
ਵਿਦੇਸ਼ਾਂ ‘ਚੋਂ ਪੰਜਾਬੀਆਂ ਨੂੰ ਵਾਪਸ ਲਿਆਉਣ ਲਈ ਵੇਰਵੇ ਇਕੱਠੇ ਕਰਨ ਦਾ ਕੰਮ ਸ਼ੁਰੂ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਉਨ੍ਹਾਂ ਪੰਜਾਬੀਆਂ ਦੇ ਵੇਰਵੇ ਇਕੱਠੇ ਕਰਨ ਲਈ ਮੁਹਿੰਮ ਸ਼ੁਰੂ ਕਰ ਦਿੱਤੀ ઠਹੈ ਜਿਹੜੇ ਭਾਰਤ ਤੋਂ ਬਾਹਰ ਰਤਿਤਤਹੰਦੇ ਹਨ ਅਤੇ ਪੰਜਾਬ ਪਰਤਣਾ ਚਾਹੁੰਦੇ ਹਨ।ઠਪੰਜਾਬ ਸਰਕਾਰ ਵੱਲੋਂ ਕੋਵਿਡ ਹੈਲਪ ਡੈਸ਼ਬੋਰਡ ‘ਤੇ ਅਜਿਹੀ ਜਾਣਕਾਰੀ ਭਰਨ ਲਈ ਇਕ ਆਨਲਾਈਨ ਲਿੰਕ ਦਿੱਤਾ ਗਿਆ ਹੈ। ਕੋਈ ਵੀ ਇਛੁੱਕ ਵਿਅਕਤੀ www.covidhelp.punjab.gov.in ‘ਤੇ ઠਲਾਗਇਨ ਕਰਕੇ ਡਾਟਾ ਫਾਰਮ ‘ਤੇ ਕਲਿੱਕ ਕਰ ਸਕਦਾ ਹੈ। ਜਿਹੜੇ ਵਿਅਕਤੀਆਂ ਨੇ ਪਹਿਲਾਂ ਹੀ ਆਪਣੀ ਸਾਰੀ ਜਾਣਕਾਰੀ ਸਬੰਧਤ ਜ਼ਿਲ੍ਹਿਆਂ ਦੇ ਸਥਾਨਕ ਪ੍ਰਸ਼ਾਸਨ ਨੂੰ ਦੇ ਦਿੱਤੀ ਹੈ ਅਤੇ ਇਸ ਸਬੰਧੀ ਆਪਣੇ ਸਬੰਧਤ ਜ਼ਿਲ੍ਹੇ ਨੂੰ ਸੂਚਿਤ ਕਰ ਦਿੱਤਾ ਹੈ, ਉਨ੍ਹਾਂ ਨੂੰ ਇਹ ਫਾਰਮ ਭਰਨ ਦੀ ਕੋਈ ਲੋੜ ਨਹੀਂ ਹੈ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …