ਬਰੈਂਪਟਨ/ਬਿਊਰੋ ਨਿਊਜ਼
ਜ਼ਿਲ੍ਹਾ ਕਪੂਰਥਲਾ ਦੀ ਤਹਿਸੀਲ ਫਗਵਾੜਾ ਦੇ ਪਿੰਡ ਮੇਹਟਾਂ ਦੇ ਟੋਰਾਂਟੋ ਏਰੀਏ ਵਿੱਚ ਵਸਦੇ ਨਿਵਾਸੀਆਂ ਵਲੋਂ ਆਪਣੀ ਤੀਸਰੀ ਪਿਕਨਿਕ ਦਾ ਅਯੋਜਿਨ ਕੀਤਾ ਗਿਆ। ਜਿਸ ਵਿੱਚ ਜੀਟੀਏ ਅਤੇ ਇਸ ਦੇ ਆਸ ਪਾਸ ਵਸਦੇ ਪਰਿਵਾਰਾਂ ਵਲੋਂ ਸ਼ਿਰਕਤ ਕੀਤੀ ਗਈ। ਇਹ ਪਿਕਨਿਕ ਇਥੋਂ ਦੇ ਚੰਕਿਉਜ਼ੀ ਪਾਰਕ ਵਿੱਚ ਮਨਾਈ ਗਈ। ਜਿਸ ਵਿੱਚ ਉਕਤ ਪਿੰਡ ਦੇ ਪਰਿਵਾਰ ਸ਼ਾਮਲ ਹੋਏ ਅਤੇ ਇਸ ਦਾ ਅਨੰਦ ਮਾਣਿਆ।
ਇਸ ਮੌਕੇ ਆਏ ਲੋਕਾਂ ਵਲੋਂ ਜਿਥੇ ਚਾਹ ਪਾਣੀ ਅਤੇ ਦੁਪਹਿਰ ਦੇ ਖਾਣੇ ਦਾ ਅਨੰਦ ਮਾਣਿਆ ਗਿਆ ਉਥੇ ਇੱਕ ਦੂਸਰੇ ਨਾਲ ਮਿਲ ਕੇ ਆਪਣੇ ਦਿਲ ਦੀਆਂ ਗੱਲਾਂ ਵੀ ਸਾਂਝੀਆਂ ਕੀਤੀਆਂ ਗਈਆਂ। ਇਹ ਪਿਕਨਿਕ ਲੋਕਾਂ ਦੇ ਸਾਲ ਬਾਅਦ ਮਿਲਣ ਦਾ ਜ਼ਰੀਆ ਬਣੀ।
ਪਿਕਨਿਕ ਨੂੰ ਸਫਲ ਕਰਨ ਵਿੱਚ ਬਲਵੀਰ ਸਿੰਘ ਮੇਹਟ, ਸਰਬਜੀਤ ਸਿੰਘ ਮੇਹਟ, ਪਰਮਿੰਦਰ ਸਿੰਘ ਮੇਹਟ ਅਤੇ ਸੁਖਦੇਵ ਸਿੰਘ ਮੇਹਟ ਹੋਰਾਂ ਦਾ ਖਾਸ ਯੋਗਦਾਨ ਰਿਹਾ। ਇਸ ਦਿਨ ਮੌਸਮ ਵਧੀਆ ਹੋਣ ਕਰਕੇ ਬੱਚਿਆਂ ਵਲੋਂ ਵੀ ਇਸ ਦਾ ਖੂਬ ਅਨੰਦ ਮਾਣਿਾਆ ਗਿਆ। ਅਗਲੇ ਸਾਲ ਫਿਰ ਮਿਲਣ ਦੀ ਆਸ ਲੈ ਕੇ ਪਿਕਨਿਕ ਦੀ ਸਮਾਪਤੀ ਕੀਤੀ ਗਈ।
ਮੇਹਟਾਂ ਨਿਵਾਸੀਆਂ ਵਲੋਂ ਬਰੈਂਪਟਨ ਵਿੱਚ ਮਨਾਈ ਗਈ ਤੀਸਰੀ ਪਿਕਨਿਕ ਦਾ ਲੋਕਾਂ ਨੇ ਖੂਬ ਅਨੰਦ ਮਾਣਿਆ
RELATED ARTICLES

