ਮਿਸੀਸਾਗਾ : ਮਿਸੀਸਾਗਾ ਦੀ ਇੱਕ ਬਿਲਡਿੰਗ ‘ਚੋਂ ਤਿੰਨ ਵਿਅਕਤੀਆਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਮਾਮਲੇ ਦੀ ਜਾਂਚ ਹੋਮੀਸਾਈਡ ਯੂਨਿਟ ਨੂੰ ਸੌਂਪ ਦਿੱਤੀ ਗਈ ਹੈ। ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੁਪਹਿਰੇ 1:30 ਵਜੇ ਕੌਨਫੈਡਰੇਸਨਥ ਪਾਰਕਵੇਅ ਨੇੜੇ ਬਰਨਥੌਰਪ ਰੋਡ ਉੱਤੇ ਸਥਿਤ ਕੌਂਡੋਮੀਨੀਅਮ ਦੀ 17ਵੀਂ ਮੰਜ਼ਿਲ ਉੱਤੇ ਸੱਦਿਆ ਗਿਆ। ਉੱਥੇ ਪਹੁੰਚਣ ਉੱਤੇ ਉਨ੍ਹਾਂ ਨੂੰ ਤਿੰਨ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆ। ਪੀਲ ਪੁਲਿਸ ਦੀ ਤਰਜ਼ਮਾਨ ਨੇ ਦੱਸਿਆ ਕਿ ਮੌਕੇ ਉੱਤੇ ਨਸ਼ੇ ਤੇ ਦਾਰੂ ਮੌਜੂਦ ਸੀ। ਕਾਂਸਟੇਬਲ ਹੈਦਰ ਕੈਨਨ ਨੇ ਆਖਿਆ ਕਿ ਜਿਸ ਫਲੈਟ ਵਿੱਚੋਂ ਇਹ ਲਾਸ਼ਾਂ ਮਿਲੀਆਂ ਉੱਥੋਂ ਹੀ ਐਮਰਜੰਸੀ ਸੇਵਾਵਾਂ ਨੂੰ ਸੱਦਿਆ ਗਿਆ।
ਉਨ੍ਹਾਂ ਦੱਸਿਆ ਕਿ ਉਸ ਵਿਅਕਤੀ ਨੂੰ ਅਹਿਤਿਆਤਨ ਹਸਪਤਾਲ ਭੇਜਿਆ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਉਹ ਮੌਤਾਂ ਨੂੰ ਸ਼ੱਕੀ ਮੰਨ ਕੇ ਚੱਲ ਰਹੀ ਹੈ ਜਦੋਂ ਤਕ ਕੌਰੋਨਰ ਇਨ੍ਹਾਂ ਮੌਤਾਂ ਦੇ ਅਸਲ ਕਾਰਨ ਦੀ ਪੁਸ਼ਟੀ ਨਹੀਂ ਕਰ ਦਿੰਦੇ। ਬਾਅਦ ਵਿੱਚ ਜਾਂਚ ਦੀ ਜ਼ਿੰਮੇਵਾਰੀ ਹੋਮੀਸਾਈਡ ਯੂਨਿਟ ਨੂੰ ਦੇ ਦਿੱਤੀ ਗਈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …