Breaking News
Home / ਕੈਨੇਡਾ / ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ 2 ਨਵੰਬਰ ਨੂੰ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ 2 ਨਵੰਬਰ ਨੂੰ

ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ
ਪੰਜਾਬੀ ਸਭਿਆਚਾਰਕ ਮੰਚ ਵਲੋਂ ਹਾਰਟ ਲੇਕ ਸੀਨੀਅਰ ਕਲੱਬ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮ ਦਿਨ ਨੂੰ ਸਮਰਪਿਤ ਪ੍ਰੋਗਰਾਮ, 2 ਨਵੰਬਰ, ਦਿਨ ਸ਼ਨਿਚਰਵਾਰ ਨੂੰ ਸਨੇਲ ਗਰੋਵ ਕਮਿਊਨਿਟੀ ਸੈਂਟਰ, ਜੋ ਮੇਨ ਸਟਰੀਟ ਅਤੇ ਮੇਅ ਫੀਲਡ ਦੇ ਕਰਾਸ ਨੇੜੇ, ਮੈਕਡੋਨਾਲਡ ਕੌਫੀ ਹਾਉਸ ਦੇ ਨਾਲ ਹੈ, ਸਵੇਰੇ 10 ਵਜੇ ਤੋਂ ਦੁਪਿਹਰ 2 ਵਜੇ ਤੱਕ ਕੀਤਾ ਜਾ ਰਿਹਾ ਹੈ।
ਗੁਰੂ ਨਾਨਕ ਦੇਵ ਜੀ ਵਲੋਂ ਉਸ ਵੇਲੇ ਦੇ ਸਮਾਜ ਵਿਚ ਫੈਲੇ ਭਰਮ ਭੁਲੇਖਿਆਂ ਖਿਲਾਫ਼ ਅਤੇ ਲੋਕਾਂ ਦੀ ਲੁੱਟ ਕਰ ਰਹੇ ਜਾਬਰਾਂ ਖਿਲਾਫ਼ ਬੜੇ ਬੇਬਾਕ ਸ਼ਬਦਾਂ ਵਿਚ ਜੋ ਆਮ ਲੋਕਾਂ ਲਈ ਸਹੀ ਰਾਹ ਦਰਸਾਇਆ ਗਿਆ ਉਸ ਨੇ ਇੱਕ ਨਵੀਂ ਵਿਚਾਰਧਾਰਾ ਨੂੰ ਜਨਮ ਦਿੱਤਾ ਅਤੇ ਆਖਿਰ ਇਸ ਇਹ ਵਿਚਾਰਧਾਰਾ ਸਿੱਖ ਧਰਮ ਦੀ ਨੀਂਹ ਬਣੀ। ਦੁਨੀਆਂ ਭਰ ਵਿਚ ਉਨ੍ਹਾਂ ਦਾ ਇਹ ਗੁਰਪੁਰਬ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ, ਜਿਸ ਅਧੀਨ ਵੱਖੋ ਵਖਰੇ ਪ੍ਰੋਗਰਾਮ ਕੀਤੇ ਜਾ ਰਹੇ ਹਨ, ਇਹ ਪ੍ਰੋਗਰਾਮ ਵੀ ਇਸੇ ਲੜੀ ਦਾ ਇੱਕ ਹਿੱਸਾ ਹੈ। ਇਸ ਵਿਚ ਗੁਰੂ ਜੀ ਦੀਆਂ ਮਹਾਨ ਰਾਹ ਦਰਸਾਉਂਦੀਆਂ, ਚੰਗੇ ਜੀਵਨ ਲਈ ਜ਼ਰੂਰੀ ਸਿਖਿਆਵਾਂ, ਉਨ੍ਹਾਂ ਦੇ ਜੀਵਨ, ਫਲਸਫੇ ਅਤੇ ਸਮਾਜ ਸੁਧਾਰਕ ਕੰਮਾਂ ਬਾਰੇ ਵਿਦਵਾਨ ਬੁਲਾਰੇ ਅਪਣੇ ਵਿਚਾਰ ਰੱਖਣਗੇ। ਇਸ ਸਮੇਂ ਆਏ ਕਵੀ ਅਪਣੀਆਂ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕਰਨਗੇ। ਆਏ ਮਹਿਮਾਨਾਂ ਲਈ ਖਾਣ ਪੀਣ ਦਾ ਪੂਰਾ ਪ੍ਰਬੰਧ ਕੀਤਾ ਜਾ ਰਿਹਾ ਹੈ। ਮੰਚ ਦੇ ਪ੍ਰਧਾਨ ਬਲਦੇਵ ਸਿੰਘ ਸਹਿਦੇਵ, ਜਨਰਲ ਸਕੱਤਰ ਸੁਖਦੇਵ ਸਿੰਘ ਧਾਲੀਵਾਲ, ਹਾਰਟ ਲੇਕ ਸੀਨੀਅਰਜ਼ ਕਲੱਬ ਦੇ ਸਕੱਤਰ ਰਜਿੰਦਰ ਸਿੰਘ ਢੱਟ ਤੇ ਖਜ਼ਾਨਚੀ ਚਰਨ ਸਿੰਘ ਮੁੰਡੀ, ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਤਨ ਦੇਹੀ ਨਾਲ ਮਿਹਨਤ ਕਰ ਰਹੇ ਹਨ। ਇਸ ਦੇ ਨਾਲ ਨਾਲ, ਕੈਸੀ ਕੈਂਬਲ ਕਲੱਬ ਦੇ ਪ੍ਰਧਾਨ ਸੁਭਾਸ਼ ਖੁਰਮੀ, ਹਰਿੰਦਰ ਤੱਖੜ, ਸਰਜਿੰਦਰ ਰਣੀਆਂ, ਗੁਰਦਿਆਲ ਸਿੰਘ ਢੱਲਾ, ਕਰਨਲ ਗੁਰਕ੍ਰਿਪਾਲ ਰਿਸ਼ੀ, ਪ੍ਰਵੇਸ਼ ਕੰਗ, ਅਮਰ ਸਿੰਘ ਸਰਪੰਚ ਅਤੇ ਮੰਚ ਦੇ ਚੀਫ ਅਡਵਾਈਜਰ ਪਰਗਟ ਸਿੰਘ ਬੱਗਾ ਨੇ ਸਭ ਨੂੰ ਇਸ ਪ੍ਰੋਗਰਾਮ ਵਿਚ ਹੁੰਮ ਹੁੰਮਾਂ ਕੇ ਪਹੁੰਚਣ ਦੀ ਅਪੀਲ ਕੀਤੀ ਹੈ। ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਲਈ ਬਲਦੇਵ ਸਿੰਘ ਸਹਿਦੇਵ (647 328 7045), ਸੁਖਦੇਵ ਸਿੰਘ ਧਾਲੀਵਾਲ (647 298 7250) ਜਾਂ ਸੁਭਾਸ਼ ਖੁਰਮੀ (647 741 9003) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …