ਟੋਰਾਂਟੋ/ਸਤਪਾਲ ਸਿੰਘ ਜੌਹਲ
ਭਾਰਤ ਦੇ 74ਵੇਂ ਆਜ਼ਾਦੀ ਦਿਵਸ ਮੌਕੇ ਕੈਨੇਡਾ ਦੇ ਓਨਟਰੀਓ ਪ੍ਰਾਂਤ ਵਿਚ ਭਾਰਤੀ ਰੰਗਾਂ ਦੀ ਰੌਣਕ ਰਹੀ। ਭਾਰਤ ਦੇ ਦੂਤਾਵਾਸ ਅਤੇ ਕੌਂਸਲਖਾਨਿਆਂ ਵਿਚ ਤਿਰੰਗਾ ਝੰਡਾ ਲਹਿਰਾਇਆ ਗਿਆ ਅਤੇ ਲੋਕਾਂ ਦੀ ਖਿੱਚ ਦਾ ਕੇਂਦਰ ਨਿਆਗਰਾ ਫ਼ਾਲਜ ਟੋਰਾਂਟੋ ਵਿਚ ਸੀ.ਐਨ. ਟਾਵਰ ਨੂੰ ਰਾਤ ਸਮੇਂ ਭਾਰਤੀ ਰੰਗਾਂ ਨਾਲ ਰੁਸ਼ਨਾਇਆ ਗਿਆ। ਟੋਰਾਂਟੋ ਵਿਚ ਭਾਰਤ ਦੇ ਕੌਂਸਲਖਾਨੇ ਤੋਂ ਕੌਂਸਲ ਦਵਿੰਦਰਪਾਲ ਸਿੰਘ ਭੁੱਲਰ ਨੇ ਦੱਸਿਆ ਕਿ 15 ਅਤੇ 16 ਅਗਸਤ ਦੀ ਰਾਤ ਨੂੰ ਸੀ.ਐਨ. ਟਾਵਰ ਅਤੇ ਨਿਆਗਰਾ ਫ਼ਾਲਜ ਨੂੰ ਰੌਸ਼ਨੀਆਂ ਨਾਲ ਤਿਰੰਗੇ ਝੰਡੇ ਦੇ ਰੰਗਾਂ ਵਿਚ ਰੰਗਣ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ, ਜਿਸ ਨੂੰ ਵੱਡੀ ਗਿਣਤੀ ਵਿਚ ਲੋਕਾਂ ਨੇ ਮਾਣਿਆ। ਸੈਲਾਨੀਆਂ ਦੀ ਖਿੱਚ ਦੇ ਕੇਂਦਰ, ਨਿਆਗਰਾ ਫ਼ਾਲਜ ਝਰਨੇ ਦੇ ਪਾਣੀ ਉੱਪਰ ਰਾਤ ਸਾਢੇ ਅੱਠ ਅਤੇ ਦਸ ਵਜੇ ਭਾਰਤੀ ਰੰਗਾਂ ਦੀਆਂ ਰੌਸ਼ਨੀਆਂ ਨਾਲ ਸਾਰਾ ਝਰਨਾ ਭਾਰਤੀ ਤਿਰੰਗੇ ਝੰਡੇ ਵਰਗਾ ਨਜ਼ਰ ਆ ਰਿਹਾ ਸੀ। ਇਸੇ ਤਰ੍ਹਾਂ 16 ਅਗਸਤ ਦੀ ਰਾਤ ਨੂੰ ਸੀ.ਐਨ. ਟਾਵਰ ਤਰਤੀਬਵਾਰ ਰੰਗੀਨ ਰੌਸ਼ਨੀਆਂ ਨਾਲ ਜਗਮਗਾਇਆ, ਜਿਸ ਦੀ ਝਲਕ ਸਾਰੇ ਇਲਾਕੇ ਵਿਚ ਦੂਰ ਤੱਕ ਦੇਖੀ ਗਈ। ਟੋਰਾਂਟੋ ਸਿਟੀ ਹਾਲ ਦੇ ਬਾਹਰ ਲੋਕਾਂ ਦੀ ਚਹਿਲ-ਪਹਿਲ ਵਾਲੇ ਨੇਥਨ ਫਿਲਿਪ ਸਕੁਏਰ ਸਥਿਤ ‘ਟੋਰਾਂਟੋ’ ਸ਼ਬਦ ਨੂੰ ਵੀ 15 ਅਤੇ 16 ਅਗਸਤ ਨੂੰ ਰਾਤ ਸਾਢੇ ਅੱਠ ਵਜੇ ਲਾਈਟ ਰਾਹੀਂ ਭਾਰਤੀ ਰੰਗਾਂ ਵਿਚ ਰੰਗਿਆ ਗਿਆ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …