ਟੋਰਾਂਟੋ/ਬਿਊਰੋ ਨਿਊਜ਼ : ਪੰਜਾਬੀ ਆਰਟਸ ਐਸੋਸਿਏਸ਼ਨ ਆਫ ਟੋਰਾਂਟੋ ਜਦੋਂ ਵੀ ਨਾਟਕ ਕਰਦੇ ਹੈ ਤਾਂ ਕੋਈ ਖਾਸ ਵਿਸ਼ਾ ਚੁਣਦੇ ਹਨ ਜਿਵੇਂ ਬੱਚਿਆਂ, ਬਜ਼ੁਰਗਾਂ, ਡਰੱਗ ਵਾਇਲੈਂਸ ਜਾਂ ਪਰਿਵਾਰਕ। ਇਸ ਵਾਰ ਅਸੀ ਇਹ ਨਾਟਕ ਅਸੀਂ ਸਾਡੇ ਯੂਥ ਲਈ ਪੇਸ਼ ਕਰਨ ਜਾ ਰਹੇ ਹਾਂ ਜੋ ਆਉਂਦੇ ਭਵਿਖ ਵਿਚ ਵਿਆਹ ਦੇ ਬੰਧਨਾਂ ਵਿਚ ਬਝਣ ਵਾਲੇ ਹਨ ਜਾਂ ਬੱਝ ਚੁਕੇ ਹਨ। ਸੋ ਪੰਜਾਬੀ ਆਰਟਸ ਐਸੋਸੀਏਸ਼ਨ ਬੜੇ ਹੀ ਮਾਣ ਨਾਲ 21 ਅਗਸਤ ਨੂੰ ਸ਼ਾਮੀ 5 ਵਜੇ ਬਰਾਂਪਟਨ ਦੇ ਰੋਜ਼ ਥੀਏਟਰ ਵਿਖੇ ਉਘੇ ਨਾਟਕਕਾਰ ਪਰਮਜੀਤ ਗਿਲ ਦਾ ਲਿਖਿਆ ਨਾਟਕ ਕੰਧਾਂ ਰੇਤ ਦੀਆਂ ਜੋ ਹਰਪ੍ਰੀਤ ਸੇਖਾ ਦੀ ਕਹਾਣੀ ‘ਵਿਆਹ’ ਤੇ ਅਧਾਰਿਤ ਹੈ ਪੇਸ਼ ਕਰਨ ਜਾ ਰਹੇ ਹਨ।
ਇਹ ਨਾਟਕ ਜਿਥੇ ਅੱਜ ਕੱਲ ਕੇਨੇਡਾ ਵਿਚ ਜੋ ਮਹਿੰਗੇ ਮਹਿੰਗੇ ਹੋ ਰਹੇ ਵਿਆਹਾਂ ਦੀ ਗਲ ਕਰੇਗਾ ਉਥੇ ਰੇਤ ਵਾਂਗ ਕਿਰ ਰਹਿਆਂ ਰਿਸ਼ਤਿਆਂ ਦੀ ਵੀ ਬਾਤ ਪਾਵੇਗਾ। ਇਸ ਨਾਟਕ ਨੂੰ ਸਰਬਜੀਤ ਅਰੋੜਾ ਡਾਇਰੈਕਟ ਕਰ ਰਹੇ ਹਨ। ਇਸ ਨਾਟਕ ਦੇ ਗੀਤ ੳਘੇ ਕਵੀ ਉਨਕਾਰਪ੍ਰੀਤ ਨੇ ਲਿਖੇ ਹਨ। ਪੂਰੀ ਟੀਮ ਵਾਲੇ ਆਪਣੇ ਆਪਣੇ ਕਿਰਦਾਰਾਂ ਤੇ ਮਿਹਨਤ ਕਰ ਰਹੇ ਹਨ। ਪੰਜਾਬੀ ਆਰਟਸ ਐਸੋਸੀਏਸ਼ਨ ਨੇ ਬਹੁਤੇ ਨਾਟਕ ਇਥੋਂ ਦੇ ਮਸਲਿਆਂ ਤੇ ਅਧਾਰਿਤ ਹੀ ਖੇਡੇ ਹਨ ਤਾਂ ਕਿ ਇਥੋਂ ਦੇ ਜਮ ਪਲ ਬੱਚਿਆਂ ਨੂੰ ਵੀ ਨਾਲ ਜੋੜਿਆ ਜਾ ਸਕੇ। ਜਿਨਾ੍ਹਂ ਵਿਚੋਂ ਨਾਟਕ ”ਪਿੰਜਰੇ” (ਮੇਜਰ ਮਾਂਗਟ), ”ਮੇਰਾ ਘਰ ਮੇਰੀ ਕਹਾਣੀ” ਤੇ ”ਮਿਸਟਰ ਐਮ ਐਲ ਏ”(ਪਰਮਜੀਤ ਗਿਲ ਐਡਮਿੰਟਨ),”ਆਤਿਸ” (ਵਿੰਗ ਕਮਾਂਡਰ ਬੀ ਐਸ ਫਲਾਵਰ),”ਇਕ ਜੰਗ ਇਹ ਵੀ” (ਕੁਲਵਿੰਦਰ ਖਹਿਰਾ) ਅਤੇ ਪਾਲੀ ਭੁਪਿੰਦਰ ਦੇ ਲਿਖੇ ਨਾਟਕ ”ਧੁਖਦੇ ਕਲੀਰੇ” ”ਰੌਂਗ ਨੰਬਰ” ”ਸਿਰਜਨਾ”, ”ਰਾਤ ਚਾਨਣੀ” ”ਆਰ ਐਸ ਵੀ ਪੀ” ਤੇ ”ਮੀ ਐਂਡ ਮਾਈ ਸਟੋਰੀ” ਖੇਡੇ। ”ਮੀ ਐਂਡ ਮਾਈ ਸਟੋਰੀ” ਪਾਲੀ ਨਾਲ ਬਹੁਤ ਸਾਰੀਆਂ ਮੀਟਿੰਗਾਂ ਤੋਂ ਬਾਅਦ ਇਥੋਂ ਦੇ ਬੱਚਿਆਂ ਨੂੰ ਅਧਾਰ ਬਣਾ ਕੇ ਲਿਖਿਆ ਗਿਆ, ਇਸ ਵਿਚ ਕੈਨੇਡਾ ਦੇ 15 ਜੰਮਪਲ ਬੱਚਿਆ ਨੇ ਕੰਮ ਕੀਤਾ। ਇਸਦੇ ਸ਼ੋਅ ਬਰਾਂਪਟਨ, ਮਾਰਖਮ ਤੇ ਮੌਟਰੀਅਲ ਵਿਚ ਕਰਵਾਏ ਗਏ।
”ਆਲ੍ਹਣਾ” ਸਰਬਜੀਤ ਅਰੋੜਾ ਨੇ ਲਿਖਿਆ ਤੇ ਡਾਇਰੈਕਟ ਕੀਤਾ। ਇਹ ਸਾਰੇ ਨਾਟਕ ਦਰਸ਼ਕਾਂ ਨੂੰ ਬਹੁਤ ਪਸੰਦ ਆਏ। ਭਾਵੇ ਪੰਜਾਬੀ ਆਰਟਸ ਐਸੋਸ਼ੀਏਸ਼ਨ ਜਿਆਦਾ ਨਾਟਕ ਕੈਨੇਡਾ ਨਾਲ ਜੁੜੇ ਮਸਲਿਆਂ ਤੇ ਹੀ ਕਰਦੇ ਹਨ ਪਰ ਇਤਹਾਸਿਕ ਨਾਲ ਜੁੜੇ ਮਸਲਿਆਂ ਤੇ ਵੀ ਨਾਟਕ ਖੇਡਣੋਂ ਪਿਛੇ ਨਹੀ ਹਟਦੇ,”ਇੱਕ ਸੁਪਨੇ ਦਾ ਪੁਲਿਟੀਕਲ ਮਰਡਰ” ਰਾਹੀਂ ਭਾਰਤ ਵਿਚ ਕਿਸਤਰਾਂ ਦੀ ਅਜ਼ਾਦੀ ਆਮ ਬੰਦੇ ਕੋਲ ਪਹੁੰਚੀ ਦੀ ਗੱਲ ਕੀਤੀ। ਇਸ ਨਾਟਕ ਵਿਚ ਟੀਮ ਦੇ ਸੀਨਅਰ ਮੈਬਰ ਸਰਬਜੀਤ ਅਰੋੜਾ, ਜਗਵਿੰਦਰ ਜੱਜ, ਹਰਮਿੰਦਰ ਗਰੇਵਾਲ, ਪਰਵਿੰਦਰ ਠੇਠੀ, ਮੇਹਰ, ਰਮਨ, ਜਸਲੀਨ, ਪੂਨਮ, ਮਨਦੀਪ, ਹਰਪ੍ਰੀਤ ਸੰਘਾ, ਪਰੀਤ ਸੰਘਾ ਆਦਿ ਵੱਖਰੇ ਵੱਖਰੇ ਕਿਰਦਾਰ ਨਿਭ੍ਹਾ ਰਹੇ ਹਨ। ਬਾਕੀ ਸਾਰੀ ਟੀਮ ਵਾਲੇ ਬੈਕ ਸਟੇਜ਼ ਦੀਆਂ ਜਿਮੇਵਾਰੀਆਂ ਨਿਭ੍ਹਾ ਰਹੇ ਹਨ। ਸੋ ਟੋਰਾਂਟੋ ਏਰੀਏ ਦੇ ਸਾਰੇ ਨਾਟਕ ਪ੍ਰੇਮੀਆਂ ਨੂੰ ਬੇਨਤੀ ਹੈ ਕਿ ਆਪਣੇ ਸਮੁਚੇ ਪਰਿਵਾਰਾਂ ਨਾਲ ਹਮੇਸ਼ਾ ਦੀ ਤਰ੍ਹਾਂ ਹੌਸਲਾ ਇਫਜ਼ਾਈ ਲਈ ਪਹੁੰਚੋ।ਸੋ 21 ਅਗਸਤ ਦਾ ਦਿਨ ਰਾਖਵਾਂ ਰੱਖਣ ਦੀ ਪੰਜਾਬੀ ਆਰਟਸ ਐਸੋਸ਼ੀਏਸ਼ਨ ਵਾਲੇ ਸਾਰਿਆਂ ਨੁੰ ਅਪੀਲ ਕਰਦੇ ਹਨ। ਜਾਣਕਾਰੀ ਜਾਂ ਟਿਕਟਾਂ ਲਈ ਕੁਲਦੀਪ ਰੰਧਾਵਾ 416-892-6171 ਜਾਂ ਬਲਜਿੰਦਰ ਲੇਲਨਾ 416-677-1555 ਤੇ ਕਾਲ ਕੀਤੀ ਜਾ ਸਕਦੀ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …