Breaking News
Home / ਕੈਨੇਡਾ / ਅਵਤਾਰ ਮਿਨਹਾਸ ਦਾ ਜਿੱਤਣਾ ਮੌਜੂਦਾ ਸਮੇਂ ਦੀ ਵੱਡੀ ਲੋੜ

ਅਵਤਾਰ ਮਿਨਹਾਸ ਦਾ ਜਿੱਤਣਾ ਮੌਜੂਦਾ ਸਮੇਂ ਦੀ ਵੱਡੀ ਲੋੜ

Bhat Avtar Singh copy copyਕੈਨੇਡੀਅਨ, ਭਾਰਤੀ, ਪੰਜਾਬੀ ਸਮਾਜਿਕ ਭਾਈਚਾਰੇ ਸੰਬਧੀ ਜਦੋਂ ਕਦੀ ਵੀ ਕਿਸੇ ਮਸਲਿਆਂ ਦੀ ਗੱਲ ਹੁੰਦੀ ਹੈ ਤਾਂ ਅਕਸਰ ਅਸੀਂ ਖੁਸ਼ ਹੁੰਦੇ ਹਾਂ ਕਿ ਆਪਣੇਂ ਭਾਈਚਾਰੇ ਦਾ ਬੰਦਾ ਸਾਡੀ ਮਦੱਦ ਕਰਦਾ ਹੈ ਕਿਉਂਕਿ ਆਪਣੀ, ਬੋਲੀ, ਸੱਿਭਆਚਾਰ, ਸੰਸਕ੍ਰਿਤੀ ਦੀ ਸਮਝ ਉਹਨਾਂ ਨੂੰ ਚੰਗੀ ਤਰ੍ਹਾਂ ਹੁੰਦੀ ਹੈ। ਇਹ ਇੱਕ ਮਨੋਵਿਗਿਆਨਿਕ ਤੱਤ ਹੋਣ ਦੇ ਨਾਲ-ਨਾਲ ਸੱਚਾਈ ਨਾਲ ਭਰਪੂਰ ਵੀ ਹੈ ਕਿਉਂਕਿ ਇਹ ਕੋਈ ਸੁਣੀਂ ਸੁਣਾਈ ਗੱਲ ਨਹੀਂ ਬਲਕਿ ਸਾਡੀ ਆਮ ਜਿੰਦਗੀ ਦਾ ਅਟੁੱਟ ਹਿੱਸਾ ਹੈ। ਇਸੇ ਗੱਲ ਨੂੰ ਮੱਦੇ ਨਜ਼ਰ ਰੱਖਦਿਆਂ ਇਟੋਬੀਕੋਕ ਵਾਰਡ ਨੰ 1 ਅਤੇ 2 ਤੋਂ ਸਕੂਲ ਟਰੱਸਟੀਜ਼ ਲਈ ਉਮੀਦਵਾਰ ਅਵਤਾਰ ਮਿਨਹਾਸ ਜੀ ਨੇਂ ਫੈਸਲਾ ਕੀਤਾ ਹੈ ਕਿ ਉਹ ਰਾਜਨੀਤਕਿ ਹਲਕਿਆਂ ਵਿੱਚ ਆਪਣੀਂ ਕਮਿਉਨਿਟੀ ਦੇ ਨੁਮਾੳਂਦੇ ਬਣਨ ਤਾਂ ਜੋ ਭਾਰਤੀ, ਪੰਜਾਬੀ ਕਮਿਉਨਿਟੀ ਦੀ ਜਿਆਦਾ ਤੋਂ ਜਿਆਦਾ ਮੱਦਦ ਹੋ ਸਕੇ। ਬਰੈਂਪਟਨ ਵਿੱਚ ਭਾਰਤੀ, ਪੰਜਾਬੀ ਨਿਵਾਸੀਆਂ  ਦੀ ਇਹੀ ਸੋਚ ਨੂੰ ਅੱਗੇ ਰੱਖ ਕੇ ਪੰਜ ਦੇ ਪੰਜੋ ਮੈਂਬਰ ਪਾਰਲੀਮੈਂਟ ਮੈਂਬਰਾਂ ਨੇਂ ਜਿੱਤ ਪ੍ਰਾਪਤ ਕੀਤੀ ਹੈ ਤਾਂ ਜੋ ਆਪਣੀਂ ਸੰਸਕ੍ਰਿਤੀ, ਆਪਣੇਂ ਸੱਿਭਆਚਾਰ ਨੂੰ ਕਨੇਡਾ ਵਿੱਚ  ਅੱਗੇ ਵਧਾਇਆ ਜਾ ਸਕੇ।ਆਮ ਲੋਕਾਂ ਨੇਂ ਵੋਟਾਂ ਦੁਆਰਾ ਜਿਤਾ ਕੇ ਉਹਨਾਂ ਨੂੰ ਕੇਵਲ ਐਮ ਪੀ ਹੀ ਨਹੀਂ ਬਣਾਇਆ ਸਗੋਂ ਕੈਬਨਿਟ ਮੰਤਰੀਆਂ ਦੀ ਗੱਦੀ ਤੇ ਬਿਰਾਜਮਾਨ ਵੀ ਕੀਤਾ ਹੈ। ਕਨੇਡਾ ਵਿੱਚ ਪੰਜਾਬੀਆਂ ਦੁਆਰਾ ਰਾਜਨੀਤਿਕ ਖੇਤਰਾਂ ਵਿੱਚ ਉਂਚਾਈਆਂ ਛੂਹਣ ਦੀ ਗੱਲ ਕਰੀਏ ਤਾਂ ਇਹ ਕੇਵਲ ਫੈਡਰਲ ਲੈਵਲ ਤੱਕ ਹੀ ਸੀਮਿਤ ਨਹੀਂ ਹੈ ਬਲਕਿ ਪ੍ਰੋਵਿੰਸ਼ੀਅਲ ਲੀਡਰ, ਕੌਂਸਲਰ ਅਤੇ ਸਕੂਲ ਟਰੱਸਟੀਜ ਬਣ ਕੇ ਵੀ ਉਹਨਾਂ ਨੇਂ ਆਪਣੀਂ ਵੱਖਰੀ ਪਹਿਚਾਣ ਬਣਾਈਂ ਹੈ। ਪੰਜਾਬੀ, ਭਾਰਤੀਆਂ ਵਿੱਚੋਂ, ਬਰੈਂਪਟਨ ਵਿੱਚ, ਮੌਜੂਦਾ ਸਮੇਂ, ਭਾਵੇਂ ਇੱਕੋ ਇੱਕ ਸਿਟੀ ਕੋਂਸਲਰ ਅਤੇ ਇੱਕੋ ਇੱਕ ਸਕੂਲ ਟਰਸੱਟੀਜ, ਇਸ ਸਮੇਂ ਆਪਣੀਂ ਕਮਿਉਨਿਟੀ ਦੀ ਨੁਮਾਇੰਦਗੀ ਕਰ ਰਹੇ ਹਨ ਪਰ ਜਿਸ ਤਰ੍ਹਾਂ ਦੇ ਕੰਮ ਉਹਨਾਂ ਨੇਂ ਕਰਕੇ ਦਿਖਾਏ ਹਨ ਉਹਨਾਂ ਤੋਂ ਇਸ ਗੱਲ ਦਾ ਅੰਦਾਜ਼ਾ ਭਲੀ-ਭਾਂਤ ਲਗਾਇਆ ਜਾ ਸਕਦਾ ਹੈ ਆਪਣੇਂ ਜਿਆਦਾ ਲੀਡਰ ਹੋਣ ਤਾਂ ਚੰਗੀ ਗੱਲ ਹੈ ਪਰ ਜੇਕਰ ਇਕੱਲੇ ਵੀ ਹੋਣ ਤਾਂ ਆਪਣੀਂ ਕਮਿਉਨਿਟੀ ਲਈ ਬਹੁਤ ਕੁੱਝ ਕਰ ਸਕਦੇ ਹਨ।
ਇਟੋਬੀਕੋਕ ਵਾਰਡ ਨੰ 1 ਅਤੇ 2 ਤੋਂ ਸਕੂਲ ਟਰੱਸਟੀਜ਼ ਲਈ ਉਮੀਦਵਾਰ ਅਵਤਾਰ ਮਿਨਹਾਸ ਜੀ ਵੀ ਇਸ ਸਮੇਂ ਇਕੱਲੇ ਪੰਜਾਬੀ ਉਮੀਦਵਾਰ ਹਨ ਅਤੇ ਸਾਡਾ ਪੰਜਾਬੀ, ਭਾਰਤੀ ਕਮਿਉਨਿਟੀ ਦਾ ਫਰਜ਼ ਬਣਦਾ ਹੈ ਕਿ ਬਰੈਂਪਟਨ, ਕੈਨੇਡਾ ਦੇ ਦੂਸਰੇ ਹਿੱਿਸਆਂ ਵਿੱਚ ਪੰਜਾਬੀ, ਭਾਰਤੀਆਂ ਨੂੰ ਜਿਤਾਉਣ ਤੋਂ ਬਾਅਦ ਅਸੀ ਊਹਨਾਂ ਨੂੰ ਵੀ ਵੋਟਾਂ ਵਿੱਚ ਜਿਤਾ ਕੇ ਇੱਕ ਹੋਰ ਪੰਜਾਬੀ, ਭਾਰਤੀ ਨੂੰ ਆਪਣੀ ਅਤੇ ਕਨੇਡੀਅਨ ਕਮਿਉਨਿਟੀ ਦਾ ਲੀਡਰ ਬਣਾਈਏ ਤਾਂ  ਜੋ ਆਪਣੀ, ਬੋਲੀ, ਸੱਿਭਆਚਾਰ, ਸੰਸਕ੍ਰਿਤੀ ਦੀ ਸਮਝ ਰੱਖਦਿਆਂ ਉਹ ਸਕੂਲ ਟਰੱਸਟੀਜ਼ ਦੇ ਤੌਰ ਤੇ ਸਾਡੀ ਨੁਮਾਇੰਦਗੀ ਕਰ ਸਕਣ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …