![](https://parvasinewspaper.com/wp-content/uploads/2020/06/Murder-7-1-300x169.jpg)
ਪਬਜ਼ੀ ਗੇਮ ਬਣੀ ਮੰਥਨ ਦੀ ਮੌਤ ਦਾ ਕਾਰਨ
ਜਲੰਧਰ/ਬਿਊਰੋ ਨਿਊਜ਼
ਜਲੰਧਰ ਦੀ ਬਸਤੀ ਸ਼ੇਖ ਦੇ ਇਕ 20 ਸਾਲਾਂ ਦੇ ਨੌਜਵਾਨ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮੰਥਨ ਸ਼ਰਮਾ ਨਾਮ ਦੇ ਨੌਜਵਾਨ ਨੇ ਆਪਣੇ ਪਿਤਾ ਦੇ ਲਾਇਸੈਂਸੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰੀ। ਦੱਸਿਆ ਜਾ ਰਿਹਾ ਹੈ ਕਿ ਮੰਥਨ ਬੀ.ਕਾਮ. ਦੂਜੇ ਸਾਲ ਦਾ ਵਿਦਿਆਰਥੀ ਸੀ ਅਤੇ ਪ੍ਰੀਖਿਆ ਵਿਚ ਉਸਦੇ ਨੰਬਰ ਘੱਟ ਆਏ ਸਨ ਤੇ ਉਹ ਪ੍ਰੇਸ਼ਾਨ ਰਹਿੰਦਾ ਸੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮੰਥਨ ਮੋਬਾਇਲ ਫੋਨ ‘ਤੇ ਪਬਜ਼ੀ ਗੇਮ ਜ਼ਿਆਦਾ ਖੇਡਦਾ ਸੀ ਅਤੇ ਇਹ ਗੇਮ ਹੀ ਉਸਦੀ ਮੌਤ ਦਾ ਕਾਰਨ ਬਣੀ ਹੈ। ਮ੍ਰਿਤਕ ਨੌਜਵਾਨ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਜ਼ਿਕਰਯੋਗ ਹੈ ਕਿ ਪਬਜ਼ੀ ਅਤੇ ਹੋਰ ਅਜਿਹੀਆਂ ਗੇਮਾਂ ਕਰਕੇ ਪਹਿਲਾਂ ਵੀ ਨੌਜਵਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ।