-1 C
Toronto
Monday, February 16, 2026
spot_img
Homeਦੁਨੀਆਨਿਊਜ਼ੀਲੈਂਡ ਪੁਲਿਸ 'ਚ ਭਰਤੀ ਹੋਇਆ ਜਗਰਾਉਂ ਦਾ ਨੌਜਵਾਨ

ਨਿਊਜ਼ੀਲੈਂਡ ਪੁਲਿਸ ‘ਚ ਭਰਤੀ ਹੋਇਆ ਜਗਰਾਉਂ ਦਾ ਨੌਜਵਾਨ

ਜਗਰਾਉਂ/ਬਿਊਰੋ ਨਿਊਜ਼ : ਜਗਰਾਉਂ ਵਾਸੀ ਅਮਨਦੀਪ ਸਿੰਘ ਦਾ ਸੁਪਨਾ ਪੁਲਿਸ ਵਿੱਚ ਭਰਤੀ ਹੋਣਾ ਦਾ ਸੀ। ਉਹ ਪੰਜਾਬ ਪੁਲਿਸ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਪਰ ਕਿਸਮਤ ਉਸ ਨੂੰ ਖਿੱਚ ਕੇ ਨਿਊਜ਼ੀਲੈਂਡ ਲੈ ਗਈ, ਜਿੱਥੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਨਿਊਜ਼ੀਲੈਂਡ ਪੁਲਿਸ ਵਿੱਚ ਭਰਤੀ ਹੋ ਗਿਆ ਹੈ। ਅਮਨਦੀਪ ਨੇ ਪੰਜਾਬ ਪੁਲਿਸ ਵਿਚ ਭਰਤੀ ਹੋਣ ਲਈ ਟਰਾਇਲ ਦਿੱਤਾ ਸੀ ਪਰ ਉਹ ਪਾਸ ਨਹੀਂ ਹੋ ਸਕਿਆ ਸੀ। ਜਗਰਾਉਂ ਦੇ ਸ਼ਹੀਦ ਕਰਨੈਲ ਸਿੰਘ ਗੇਟ ਖੇਤਰ ਦੇ ਰਹਿਣ ਵਾਲੇ ਡਾਇਟ ਮੁਲਾਜ਼ਮ ਸੁਰਿੰਦਰਜੀਤ ਸਿੰਘ ਅਤੇ ਕਮਲਜੀਤ ਕੌਰ ਦੇ ਪੁੱਤਰ ਅਮਨਦੀਪ ਸਿੰਘ ਨੇ ਪੰਜਾਬੀਆਂ ਦਾ ਨਾਂ ਰੌਸ਼ਨ ਕੀਤਾ ਹੈ। ਉਸ ਦੇ ਛੋਟੇ ਭਰਾ ਜਗਦੀਪ ਸਿੰਘ ਨੇ ਦੱਸਿਆ ਕਿ ਲੁਧਿਆਣਾ ਦੇ ਸਰਕਾਰੀ ਕਾਲਜ ਤੋਂ ਗਰੈਜੂਏਸ਼ਨ ਕਰਕੇ ਅਮਨਦੀਪ ਸਿੰਘ 2011 ਵਿੱਚ ਅਗਲੇਰੀ ਪੜ੍ਹਾਈ ਲਈ ਨਿਊਜ਼ੀਲੈਂਡ ਚਲਾ ਗਿਆ ਸੀ। ਪੜ੍ਹਾਈ ਤੋਂ ਬਾਅਦ ਉਸ ਨੂੰ 2015 ਵਿੱਚ ਵਰਕ ਪਰਮਿਟ ਮਿਲ ਗਿਆ ਤੇ ਸਖ਼ਤ ਮਿਹਨਤ ਮਗਰੋਂ ਪੀਆਰ ਹਾਸਲ ਕੀਤੀ ਅਤੇ ਹੁਣ ਉਥੇ ਪੁਲਿਸ ਵਿੱਚ ਭਰਤੀ ਹੋਇਆ ਹੈ। ਤਿੰਨ ਮਹੀਨੇ ਦੀ ਸਿਖਲਾਈ ਤੋਂ ਬਾਅਦ ਪਿਛਲੇ ਦਿਨੀਂ ਅਮਨਦੀਪ ਸਿੰਘ ਨੂੰ ਵਰਦੀ ‘ਤੇ ਬੈਚ ਲਾਇਆ ਗਿਆ। ਪੁੱਤ ਨਾਲ ਖ਼ੁਸ਼ੀ ਦਾ ਇਹ ਮੌਕਾ ਸਾਂਝਾ ਕਰਨ ਲਈ ਉਸ ਦੀ ਮਾਤਾ ਕਮਲਜੀਤ ਕੌਰ ਵੀ ਨਿਊਜ਼ੀਲੈਂਡ ਵਿੱਚ ਹੈ। ਅਮਨਦੀਪ ਸਿੰਘ ਦੇ ਤਾਏ ਦੇ ਪੁੱਤ ਨਵਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਅਤੇ ਅਮਨਦੀਪ ਸਿੰਘ ਨੇ ਪੰਜਾਬ ਪੁਲਿਸ ਵਿੱਚ ਇਕੱਠੇ ਭਰਤੀ ਹੋਣ ਦਾ ਟੈਸਟ ਦਿੱਤਾ ਸੀ। ਇਸ ਵਿੱਚ ਅਮਨਦੀਪ ਸਿੰਘ ਟਰਾਇਲ ਵਿੱਚ ਰਹਿ ਗਿਆ ਜਦਕਿ ਉਹ ਭਰਤੀ ਹੋ ਗਿਆ ਸੀ।

RELATED ARTICLES
POPULAR POSTS