ਚੀਨ ਨੇ ਦਿੱਤੀ ਚਿਤਾਵਨੀ : ਭਾਰਤ ਨਾਲ ਸਾਡੇ ਸਬੰਧਾਂ ’ਚ ਅਮਰੀਕਾ ਦਖ਼ਲ ਨਾ ਦੇਵੇ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਨੇ ਇਕ ਰਿਪੋਰਟ ਵਿਚ ਕਿਹਾ ਹੈ ਕਿ ਚੀਨ ਨੇ ਉਸਦੇ ਅਧਿਕਾਰੀਆਂ ਨੂੰ ਧਮਕੀ ਦਿੱਤੀ ਹੈ। ਉਸਨੇ ਅਮਰੀਕੀ ਅਧਿਕਾਰੀਆਂ ਨੂੰ ਭਾਰਤ-ਚੀਨ ਰਿਸ਼ਤਿਆਂ ’ਤੇ ਕੁਝ ਨਾ ਕਹਿਣ ਦੀ ਚਿਤਾਵਨੀ ਦਿੱਤੀ ਹੈ। ਚੀਨ ਨੇ ਅਮਰੀਕੀ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਭਾਰਤ ਨਾਲ ਉਸਦੇ ਸਬੰਧਾਂ ਵਿੱਚ ਦਖ਼ਲ ਨਾ ਦੇਵੇ। ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫਤਰ ਪੈਂਟਾਗਨ ਨੇ ਕਾਂਗਰਸ (ਸੰਸਦ) ਨੂੰ ਪੇਸ਼ ਕੀਤੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ। ਮੀਡੀਆ ਰਿਪੋਰਟਾਂ ਮੁਤਾਬਕ ਚੀਨ ਨੂੰ ਸ਼ੱਕ ਹੈ ਕਿ ਜੇਕਰ ਭਾਰਤ ਅਤੇ ਅਮਰੀਕਾ ਦੀਆਂ ਨਜ਼ਦੀਕੀਆਂ ਵਧੀਆਂ ਤਾਂ ਹੋ ਸਕਦਾ ਹੈ ਕਿ ਭਾਰਤ, ਚੀਨ ਦੇ ਨਾਲ ਆਪਣੇ ਰਿਸ਼ਤਿਆਂ ਵਿਚ ਕਟੌਤੀ ਕਰ ਦੇਵੇ। ਅਜਿਹਾ ਹੋਇਆ ਤਾਂ ਚੀਨ ਦੇ ਟਰੇਡ ’ਤੇ ਸਭ ਤੋਂ ਜ਼ਿਆਦਾ ਅਸਰ ਪਵੇਗਾ। ਦਰਅਸਲ, ਭਾਰਤ-ਚੀਨ ਬਾਰਡਰ ਦਾ ਜ਼ਿਕਰ ਕਰਦੇ ਹੋਏ ਪੈਂਟਾਗਨ ਨੇ ਇਕ ਰਿਪੋਰਟ ਵਿਚ ਲਿਖਿਆ ਕਿ 2020 ਵਿਚ ਗਲਵਾਨ ਘਾਟੀ ’ਚ ਭਾਰਤ ਅਤੇ ਚੀਨ ਦੇ ਵਿਚਕਾਰ ਹਿੰਸਕ ਝੜਪ ਹੋਈ ਸੀ। ਬਾਵਜੂਦ ਇਸਦੇ ਚੀਨ ਨੇ ਲਾਈਨ ਆਫ ਐਕਚੂਅਲ ਕੰਟਰੋਲ ਵਿਚ ਸੈਨਿਕਾਂ ਦੀ ਤੈਨਾਤੀ ਕੀਤੀ। ਉਹ ਅੱਜ ਵੀ ਉਥੇ ਇਨਫਰਾਸਟਰੱਕਚਰ ਬਣਾ ਰਿਹਾ ਹੈ। ਦੱਸਣਯੋਗ ਹੈ ਕਿ ਦੋਵੇਂ ਦੇਸ਼ਾਂ ਵਿਚਕਾਰ ਕਈ ਵਾਰ ਸੈਨਿਕ ਪੱਧਰ ਦੀ ਗੱਲਬਾਤ ਹੋਈ ਹੈ, ਪਰ ਇਸਦਾ ਕੋਈ ਨਤੀਜਾ ਨਹੀਂ ਨਿਕਲਿਆ।
Check Also
ਟਰੰਪ ਨੇ ਹਮਾਸ ਨੂੰ ਦਿੱਤੀ ਧਮਕੀ
20 ਜਨਵਰੀ ਤੱਕ ਇਜ਼ਰਾਈਲ ਦੇ ਬੰਧਕਾਂ ਨੂੰ ਕਰੋ ਰਿਹਾਅ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਨਵੇਂ …