19.9 C
Toronto
Friday, October 2, 2026
spot_img
Homeਪੰਜਾਬਉੱਤਰਾਖੰਡ ਤੋਂ ਬਾਅਦ ਹਿਮਾਚਲ 'ਚ ਅੱਗ ਦਾ ਕਹਿਰ

ਉੱਤਰਾਖੰਡ ਤੋਂ ਬਾਅਦ ਹਿਮਾਚਲ ‘ਚ ਅੱਗ ਦਾ ਕਹਿਰ

ਉੱਤਰਾਖੰਡ ਤੋਂ ਬਾਅਦ ਹਿਮਾਚਲ ‘ਚ ਅੱਗ ਦਾ ਕਹਿਰਚਾਰ ਵਿਅਕਤੀਆਂ ਦੀ ਮੌਤ
ਚੰਡੀਗੜ੍ਹ/ਬਿਊਰੋ ਨਿਊਜ਼
ਉੱਤਰਾਖੰਡ ਤੋਂ ਬਾਅਦ ਹੁਣ ਹਿਮਾਚਲ ਪ੍ਰਦੇਸ਼ ਦੇ ਜੰਗਲਾਂ ਵਿਚ ਵੀ ਅੱਗ ਕਹਿਰ ਢਾਹ ਰਹੀ ਹੈ। ਸੂਬੇ ਦਾ ਕਰੀਬ 400 ਹੈਕਟੇਅਰ ਜੰਗਲ ਅੱਗ ਦੀ ਲਪੇਟ ਵਿਚ ਆ ਚੁੱਕਾ ਹੈ। ਹਿਮਾਚਲ ਵਿਚ ਅੱਗ ਦੇ ਕਾਰਨ 4 ਵਿਅਕਤੀਆਂ ਦੀ ਜਾਨ ਚਲੀ ਗਈ ਹੈ। ਜਾਣਕਾਰੀ ਮੁਤਾਬਕ ਮਰਨ ਵਾਲਿਆਂ ਵਿਚ 3 ਵਿਅਕਤੀਆਂ ਊਨਾ ਤੇ ਇਕ ਵਿਅਕਤੀ ਸੋਲਨ ਤੋਂ ਸੀ। ਅੱਗ ‘ਤੇ ਕਾਬੂ ਪਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜੰਗਲ ਵਿਚ ਸਭ ਤੋਂ ਜ਼ਿਆਦਾ ਅੱਗ ਹੇਠਲੇ ਤੇ ਚੀਲ ਦੇ ਦਰੱਖਤਾਂ ਵਾਲੇ ਇਲਾਕੇ ਵਿਚ ਲੱਗੀ ਹੈ।ઠਜਾਣਕਾਰੀ ਮੁਤਾਬਕ ਅਪ੍ਰੈਲ ਮਹੀਨੇ ਵਿਚ ਹਿਮਾਚਲ ਪ੍ਰਦੇਸ਼ ਅੰਦਰ ਅੱਗ ਦੇ 320 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਘਟਨਾਵਾਂ ਦੌਰਾਨ 2 ਹਜ਼ਾਰ 732 ਹੈਕਟੇਅਰ ਜੰਗਲ ਨੂੰ ਨੁਕਸਾਨ ਪਹੁੰਚਿਆ ਹੈ। ઠ

RELATED ARTICLES
POPULAR POSTS