12.9 C
Toronto
Saturday, August 29, 2026
spot_img
Homeਪੰਜਾਬਪਾਕਿਸਤਾਨ 'ਚ ਇੱਕ ਹੋਰ ਸਿੱਖ ਨਸਲੀ ਹਿੰਸਾ ਦਾ ਸ਼ਿਕਾਰ

ਪਾਕਿਸਤਾਨ ‘ਚ ਇੱਕ ਹੋਰ ਸਿੱਖ ਨਸਲੀ ਹਿੰਸਾ ਦਾ ਸ਼ਿਕਾਰ

ਪਾਕਿਸਤਾਨ ‘ਚ ਇੱਕ ਹੋਰ ਸਿੱਖ ਨਸਲੀ ਹਿੰਸਾ ਦਾ ਸ਼ਿਕਾਰਸਿੱਖ ਵਿਅਕਤੀ ਦੀ ਪੱਗ ਲਾਹੀ, ਪੁਲਿਸ ਨੇ 6 ਵਿਅਕਤੀਆਂ ‘ਤੇ ਕੀਤਾ ਮਾਮਲਾ ਦਰਜ
ਸਾਹੀਵਾਲ/ਬਿਊਰੋ ਨਿਊਜ਼
ਪਾਕਿਸਤਾਨੀ ਪੰਜਾਬ ‘ਚ ਇੱਕ ਸਿੱਖ ਦੀ ਪੱਗ ਲਾਹ ਦਿੱਤੀ ਗਈ। ਮਾਮਲੇ ‘ਚ ਪੁਲਿਸ ਨੇ 6 ਵਿਅਕਤੀਆਂ ਖਿਲਾਫ ਈਸ਼ਨਿੰਦਾ ਦਾ ਮਾਮਲਾ ਦਰਜ ਕੀਤਾ ਹੈ। ਘਟਨਾ ਪਾਕਿਸਤਾਨੀ ਪੰਜਾਬ ਦੇ ਪੱਛਮੀ ਜ਼ਿਲ੍ਹੇ ਦੀ ਹੈ। ਹਾਲਾਂਕਿ ਅਜੇ ਤੱਕ ਕਿਸੇ ਵੀ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋ ਸਕੀ।
ਸ਼ਿਕਾਇਤਕਰਤਾ 29 ਸਾਲਾ ਮਹਿੰਦਪਾਲ ਸਿੰਘ ਮੁਤਾਬਕ ਉਹ ਮੁਲਤਾਨ ਦਾ ਰਹਿਣ ਵਾਲਾ ਹੈ। ਉਹ ਫੈਸਲਾਬਾਦ ਤੋਂ ਮੁਲਤਾਨ ਜਾ ਰਿਹਾ ਸੀ। ਕੋਹਿਸਤਾਨ-ਫੈਸਲ ਮੂਵਰਜ਼ ਕੰਪਨੀ ਦੀ ਇਹ ਬੱਸ ਜਦ ਦਿਜਕੋਟ ਨੇੜੇ ਪਹੁੰਚੀ ਤਾਂ ਅਚਾਨਕ ਖਰਾਬ ਹੋ ਗਈ। ਜਦ ਬੱਸ ਵਿਚ ਸਵਾਰ ਲੋਕਾਂ ਨੇ ਹੋਰ ਬੱਸ ਦੀ ਮੰਗ ਕੀਤੀ ਤਾਂ ਇਸੇ ਦੌਰਾਨ ਬੱਸ ਦੇ 5 ਮੁਲਾਜ਼ਮਾਂ ਨੇ ਮਾਲਕ ਸਮੇਤ ਉਨ੍ਹਾਂ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਮਹਿੰਦਰਪਾਲ ਦੀ ਕੁੱਟਮਾਰ ਕੀਤੀ ਗਈ ਤੇ ਉਸ ਦੀ ਪੱਗ ਲਾਹ ਕੇ ਹੇਠਾਂ ਸੁੱਟ ਦਿੱਤੀ ਗਈ। ਮਹਿੰਦਰਪਾਲ ਸਿੰਘ ਨੇ ਤੁਰੰਤ ਮਾਮਲੇ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ। ਪੁਲਿਸ ਨੇ ਇਸ ਸ਼ਿਕਾਇਤ ਦੇ ਅਧਾਰ ‘ਤੇ ਈਸ਼ਨਿੰਦਾ ਕਾਨੂੰਨ ਤਹਿਤ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

RELATED ARTICLES
POPULAR POSTS