7 C
Toronto
Friday, October 24, 2025
spot_img
Homeਭਾਰਤਸਾਬਕਾ ਹਵਾਈ ਫੌਜ ਮੁਖੀ ਐਸ ਪੀ ਤਿਆਗੀ ਸੀਬੀਆਈ ਸਾਹਮਣੇ ਪੇਸ਼

ਸਾਬਕਾ ਹਵਾਈ ਫੌਜ ਮੁਖੀ ਐਸ ਪੀ ਤਿਆਗੀ ਸੀਬੀਆਈ ਸਾਹਮਣੇ ਪੇਸ਼

tyagi3600 ਕਰੋੜ ਰੁਪਏ ਦਾ ਹੈਲੀਕਾਪਟਰ ਘਪਲਾ
ਸਵਾ ਦੋ ਸੌ ਕਰੋੜ ਰੁਪਏ ਭਾਰਤ ਦੇ ਲੀਡਰਾਂ ਤੇ ਅਧਿਕਾਰੀਆਂ ਨੂੰ ਵੰਡੇ
ਨਵੀਂ ਦਿੱਲੀ/ਬਿਊਰੋ ਨਿਊਜ਼
ਹੈਲੀਕਾਪਟਰ ਰਿਸ਼ਵਤ ਕਾਂਡ ਨੂੰ ਲੈ ਕੇ ਸਾਬਕਾ ਹਵਾਈ ਫੌਜ ਮੁਖੀ ਐਸ ਪੀ ਤਿਆਗੀ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਐਸਪੀ ਤਿਆਗੀ ਕੋਲੋਂ ਸੀਬੀਆਈ ਨਵੇਂ ਸਿਰੋ ਤੋਂ ਪੁੱਛਗਿੱਛ ਕਰ ਰਹੀ ਹੈ। ਐਸਪੀ ਤਿਆਗੀ ‘ਤੇ ਰਿਸ਼ਤੇਦਾਰਾਂ ਰਾਹੀਂ ਰਿਸ਼ਵਤ ਲੈਣ ਦੇ ਦੋਸ਼ ਲੱਗੇ ਹਨ। ਮਾਮਲੇ ਵਿਚ ਉਨ੍ਹਾਂ ਦੇ ਰਿਸ਼ਤੇਦਾਰਾਂ ਤੋਂ ਵੀ ਪੁੱਛਗਿੱਛ ਕੀਤੀ ਜਾਣੀ ਹੈ। ਘੋਟਾਲੇ ਦੇ ਮੁਲਜ਼ਮ ਗੌਤਮ ਖੇਤਾਨ ਤੋਂ ਮਿਲੀ ਨੀਲੀ ਡਾਇਰੀ ਵਿਚ ਖੁਲਾਸਾ ਹੋਇਆ ਸੀ ਕਿ ਆਖਰ ਰਿਸ਼ਵਤ ਦੇ ਪੈਸੇ ਕਿਵੇਂ ਵੰਡੇ ਗਏ। ਡਾਇਰੀ ਵਿਚ ਤਿਆਗੀ ਦੇ ਰਿਸ਼ਤੇਦਾਰਾਂ ਦਾ ਜ਼ਿਕਰ ਵੀ ਹੈ। 3600 ਕਰੋੜ ਦੇ ਹੈਲੀਕਪਟਰ ਸੌਦੇ ਵਿਚ ਸਵਾ ਦੋ ਸੌ ਕਰੋੜ ਰੁਪਏ ਤੋਂ ਜ਼ਿਆਦਾ ਦੀ ਰਿਸ਼ਵਤ ਭਾਰਤ ਦੇ ਲੀਡਰਾਂ ਤੇ ਅਧਿਕਾਰੀਆਂ ਵਿਚ ਵੰਡੀ ਗਈ ਸੀ। ਇਸ ਪੂਰੇ ਮਾਮਲੇ ਵਿਚ ਹੁਣ ਤਿਆਗੀ ਤੋਂ ਪੁੱਛਗਿੱਛ ਹੋ ਰਹੀ ਹੈ।
ਰਿਸ਼ਵਤ ਕਾਂਡ ਵਿਚ ਗ੍ਰਿਫਤਾਰ ਹੋਏ ਕਾਰੋਬਾਰੀ ਗੌਤਮ ਖੇਤਾਨ ਦੇ ਠਿਕਾਣਿਆਂ ‘ਤੇ ਮਾਰੇ ਗਏ ਛਾਪਿਆਂ ਦੌਰਾਨ ਬਰਾਮਦ ਹੋਏ ਦਸਤਾਵੇਜਾਂ ਵਿਚ ਇੱਕ ਨੀਲੀ ਡਾਇਰੀ ਵੀ ਸੀ। ਇਸ ਵਿਚ ਸਾਫ ਲਿਖਿਆ ਗਿਆ ਸੀ ਕਿ ਪੰਜ ਲੱਖ ਦਸ ਹਜ਼ਾਰ ਯੂਰੋ ਅਗਸਤਾ ਵੈਸਟਲੈਂਡ ਸਪਾ ਤੋਂ ਇੱਕ ਹੋਰ ਕੰਪਨੀ ਆਈਡੀਐਸ ਟਿਊਨੇਸ਼ੀਆ ਨੂੰ ਭੇਜੇ ਗਏ, ਇਹ ਕੰਪਨੀ ਇਸ ਮਾਮਲੇ ਵਿਚ ਸ਼ਾਮਲ ਮੁਲਜ਼ਮਾਂ ਨਾਲ ਜੁੜੀ ਹੋਈ ਹੈ।

RELATED ARTICLES
POPULAR POSTS