ਯੋਗੀ ਅਦਿੱਤਿਆ ਨਾਥ ਨੇ ਵੱਡੇ ਮਾਰਜਨ ਨਾਲ ਜਿੱਤ ਕੀਤੀ ਦਰਜ
ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜ ਰਾਜਾਂ ਪੰਜਾਬ, ਯੂਪੀ, ਉਤਰਾਖੰਡ, ਮਣੀਪੁਰ ਅਤੇ ਗੋਆ ਵਿਚ ਵਿਧਾਨ ਸਭਾ ਲਈ ਪਈਆਂ ਵੋਟਾਂ ਦੇ ਨਤੀਜੇ ਆ ਚੁੱਕੇ ਹਨ। ਇਨ੍ਹਾਂ ਪੰਜ ਰਾਜਾਂ ਵਿਚੋਂ ਪੰਜਾਬ ਨੂੰ ਛੱਡ ਕੇ ਬਾਕੀ ਚਾਰ ਰਾਜਾਂ ਵਿਚ ਭਾਰਤੀ ਜਨਤਾ ਪਾਰਟੀ ਨੇ ਪੂਰਨ ਬਹੁਮਤ ਹਾਸਲ ਕਰ ਲਿਆ ਹੈ ਜਦਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਲ ਕਰਦਿਆਂ ਇਤਿਹਾਸ ਰਚ ਦਿੱਤਾ ਹੈ। ਉਤਰ ਪ੍ਰਦੇਸ਼ ਦੀ ਜਨਤਾ ਨੇ ਇਕ ਵਾਰ ਫਿਰ ਮੋਦੀ-ਯੋਗੀ ਡਬਲ ਇੰਜਣ ਵਾਲੀ ਸਰਕਾਰ ਚਲਾਉਣ ਦਾ ਫੈਸਲਾ ਕਰ ਦਿੱਤਾ ਹੈ, ਜਿਸ ਚਲਦਿਆਂ ਭਾਜਪਾ ਨੇ 273 ਸੀਟਾਂ ‘ਤੇ ਜਿੱਤ ਹਾਸਲ ਕਰ ਲਈ ਹਾਲਾਂਕਿ 2017 ਨਾਲੋਂ ਇਸ ਵਾਰ ਭਾਜਪਾ ਨੂੰ 52 ਸੀਟਾਂ ਦਾ ਨੁਕਸਾਨ ਹੋਇਆ ਹੈ। ਪ੍ਰੰਤੂ ਫਿਰ ਯੋਗੀ ਅਦਿੱਤਿਆ ਨਾਥ ਦੂਜੀ ਵਾਰ ਮੁੱਖ ਮੰਤਰੀ ਬਣਨ ਲਈ ਤਿਆਰ ਹਨ। ਯੂਪੀ ਵਿਧਾਨ ਸਭਾ ਅੰਦਰ ਸਭ ਤੋਂ ਵੱਡੇ ਫਰਕ ਨਾਲ ਭਾਜਪਾ ਦੇ ਉਮੀਦਵਾਰ ਪੰਕਜ ਸਿੰਘ ਨੇ 1 ਲੱਖ 80 ਹਜ਼ਾਰ ਦੇ ਮਾਰਜਨ ਨਾਲ ਜਿੱਤ ਦਰਜ ਕੀਤੀ ਹੈ। ਧਿਆਨ ਰਹੇ ਕਿ 1985 ਤੋਂ ਬਾਅਦ ਯੂਪੀ ‘ਚ ਕੋਈ ਸਰਕਾਰ ਲਗਾਤਾਰ ਦੂਜੀ ਵਾਰ ਸੱਤਾ ‘ਤੇ ਕਾਬਜ ਹੋਈ ਹੈ। ਉਧਰ ਉਤਰਾਖੰਡ ‘ਚ ਭਾਜਪਾ ਨੇ 70 ਸੀਟਾਂ ਵਿਚੋਂ 57 ਸੀਟਾਂ ਜਿੱਤ ‘ਤੇ ਹਾਸਲ ਕਰ ਲਈ ਹੈ। ਗੋਆ ਦੀਆਂ 40 ਸੀਟਾਂ ਵਿਚੋਂ 20 ਸੀਟਾਂ ‘ਤੇ ਭਾਜਪਾ ਅਤੇ ਮਣੀਪੁਰ ਦੀਆਂ 60 ਵਿਧਾਨ ਸਭਾ ਸੀਟਾਂ ਵਿਚੋਂ ਭਾਰਤੀ ਜਨਤਾ ਪਾਰਟੀ 31 ਸੀਟਾਂ ‘ਤੇ ਜਿੱਤ ਹਾਸਲ ਕਰ ਲਈ ਹੈ। ਪੰਜਾਬ ਵਿਚ ਵੱਡੇ ਫਰਕ ਨਾਲ ਜਿੱਤ ਦਰਜ ਕਰਨ ਵਾਲੀ ਆਮ ਆਦਮੀ ਪਾਰਟੀ ਵੱਲੋਂ ਉਤਰਖੰਡ ‘ਚ ਮੁੱਖ ਮੰਤਰੀ ਦਾ ਚਿਹਰਾ ਬਣਾਏ ਗਏ ਪੁਸ਼ਕਰ ਸਿੰਘ ਧਾਮੀ ਕਾਂਗਰਸੀ ਉਮੀਦਵਾਰ ਕੋਲੋਂ ਚੋਣ ਹਾਰ ਗਏ ਹਨ।