ਕਈ ਗਾਜ਼ੀ ਆਏ ਅਤੇ ਚਲੇ ਗਏ, ਕਸ਼ਮੀਰ ਵਿਚ ਜੋ ਅੱਤਵਾਦੀ ਦਾਖਲ ਹੋਵੇਗਾ, ਜ਼ਿੰਦਾ ਨਹੀਂ ਬਚੇਗਾ
ਸ੍ਰੀਨਗਰ/ਬਿਊਰੋ ਨਿਊਜ਼
ਭਾਰਤੀ ਫੌਜ ਨੇ ਅੱਜ ਚਿਤਾਵਨੀ ਦਿੱਤੀ ਕਿ ਕਸ਼ਮੀਰ ਵਿਚ ਕਈ ਗਾਜ਼ੀ ਆਏ ਅਤੇ ਚਲੇ ਗਏ, ਕਸ਼ਮੀਰ ਵਿਚ ਜੋ ਅੱਤਵਾਦੀ ਦਾਖਲ ਹੋਵੇਗਾ ਉਹ ਜ਼ਿੰਦਾ ਨਹੀਂ ਬਚੇਗਾ। ਭਾਰਤੀ ਫੌਜ ਦੇ ਲੈਫਟੀਨੈਂਟ ਜਨਰਲ ਕੰਵਲਜੀਤ ਸਿੰਘ ਢਿੱਲੋਂ ਨੇ ਕਸ਼ਮੀਰ ਦੀਆਂ ਮਾਵਾਂ ਨੂੰ ਅਪੀਲ ਕੀਤੀ ਉਹ ਆਪਣੇ ਬੱਚਿਆਂ ਨੂੰ ਅੱਤਵਾਦ ਦਾ ਰਸਤਾ ਛੱਡਣ ਲਈ ਕਹਿਣ। ਜੇਕਰ ਉਹ ਬੱਚੇ ਬੰਦੂਕ ਚੁੱਕਣਗੇ ਤਾਂ ਮਾਰੇ ਜਾਣਗੇ। ਸੁਰੱਖਿਆ ਬਲਾਂ ਨੇ ਅੱਜ ਸ੍ਰੀਨਗਰ ਵਿਚ ਸਾਂਝੀ ਪ੍ਰੈਸ ਕਾਨਫਰੰਸ ਕੀਤੀ। ਮੀਟਿੰਗ ਵਿਚ ਕਿਹਾ ਗਿਆ ਕਿ ਜੈਸ਼ ਏ ਮੁਹੰਮਦ ਪਾਕਿਸਤਾਨ ਆਰਮੀ ਦਾ ਹੀ ਹਿੱਸਾ ਹੈ ਅਤੇ ਜੈਸ਼ ਨੇ ਹਮੇਸ਼ਾ ਭਾਰਤੀ ਸੁਰੱਖਿਆ ਬਲਾਂ ‘ਤੇ ਹੀ ਹਮਲਾ ਕੀਤਾ ਹੈ। ਲੈਫਟੀਨੈਂਟ ਜਨਰਲ ਢਿੱਲੋਂ ਨੇ ਕਿਹਾ ਕਿ ਪੁਲਵਾਮਾ ਹਮਲੇ ਵਿਚ ਪਾਕਿਸਤਾਨ ਦਾ ਸੌ ਫੀਸਦੀ ਹੱਥ ਸੀ, ਇਸ ਵਿਚ ਸਾਨੂੰ ਕੋਈ ਵੀ ਸ਼ੱਕ ਦੀ ਗੁੰਜਾਇਸ਼ ਨਹੀਂ ਹੈ। ਜ਼ਿਕਰਯੋਗ ਹੈ ਕਿ ਸੁਰੱਖਿਆ ਬਲਾਂ ਨੇ ਲੰਘੇ ਕੱਲ੍ਹ ਪੁਲਵਾਮਾ ਹਮਲੇ ਦੇ ਮਾਸਟਰ ਮਾਈਂਡ ਕਾਮਰਾਨ ਗਾਜ਼ੀ ਨੂੰ ਮਾਰ ਮੁਕਾਇਆ ਸੀ।
Check Also
ਪੰਜਾਬ ਦੇ ਚਾਰ ਜ਼ਿਲ੍ਹਿਆਂ ਦੇ ਸਰਪੰਚਾਂ ਅਤੇ ਪੰਚਾਂ ਨੂੰ 3 ਦਸੰਬਰ ਨੂੰ ਚੁਕਾਈ ਜਾਵੇਗੀ ਸਹੁੰ
ਬਰਨਾਲਾ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਸ੍ਰੀ ਮੁਕਤਸਰ ਸਾਹਿਬ ’ਚ ਹੋਣਗੇ ਜ਼ਿਲ੍ਹਾ ਪੱਧਰ ਸਮਾਗਮ ਚੰਡੀਗੜ੍ਹ/ਬਿਊਰੋ ਨਿਊਜ਼ : …