22.9 C
Toronto
Wednesday, May 27, 2026
spot_img
HomeਕੈਨੇਡਾFrontਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-20 ਸੰਮੇਲਨ ਨੂੰ ਸਫਲ ਬਣਾਉਣ ਦਾ ਸੱਦਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-20 ਸੰਮੇਲਨ ਨੂੰ ਸਫਲ ਬਣਾਉਣ ਦਾ ਸੱਦਾ

ਰਾਜਧਾਨੀ ’ਚ 9 ਤੇ 10 ਸਤੰਬਰ ਨੂੰ ਹੋਵੇਗਾ ਸਿਖਰ ਸੰਮੇਲਨ, 40 ਦੇਸ਼ਾਂ ਦੇ ਮੁਖੀ ਲੈਣਗੇ ਹਿੱਸਾ


ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਪ੍ਰਧਾਨਗੀ ਹੇਠ ਹੋਣ ਜਾ ਰਹੇ ਜੀ-20 ਸਿਖਰ ਸੰਮੇਲਨ ਵਿੱਚ ਜਨਭਾਵਨਾ ਦੀ ਹਿੱਸੇਦਾਰੀ ਨੂੰ ਅਹਿਮ ਦੱਸਦੇ ਹੋਏ ਦੇਸ਼ ਵਾਸੀਆਂ ਨੂੰ ਦੇਸ਼ ਦਾ ਮਾਣ ਵਧਾਉਣ ਲਈ ਇਸ ਸੰਮਲਨ ਨੂੰ ਸਫਲ ਬਣਾਉਣ ਦਾ ਸੁਨੇਹਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਜਧਾਨੀ ਦਿੱਲੀ ਵਿੱਚ 9 ਤੇ 10 ਸਤੰਬਰ ਨੂੰ ਜੀ20 ਸਿਖਰ ਸੰਮੇਲਨ ਹੋਣ ਜਾ ਰਿਹਾ ਹੈ ਅਤੇ ਇਸ ਸੰਮੇਲਨ ’ਚ ਭਾਗ ਲੈਣ ਲਈ 40 ਦੇਸ਼ਾਂ ਦੇ ਮੁਖੀ ਤੇ ਹੋਰ ਪ੍ਰਤੀਨਿਧੀ ਦਿੱਲੀ ਆ ਰਹੇ ਹਨ।ਇਸ ਸੰਮੇਲਨ ਦੇ ਇਤਿਹਾਸ ਵਿੱਚ ਹੁਣ ਤਕ ਦਾ ਸਭ ਤੋਂ ਵੱਡਾ ਇਕੱਠ ਹੋਵੇਗਾ। ਉਨ੍ਹਾਂ ਕਿਹਾ,‘‘ ਮੈਂ ਦੇਸ਼ ਵਾਸੀਆਂ ਨੂੰ ਕਹਾਂਗਾ, ਆਓ ਮਿਲ ਕੇ ਜੀ20 ਸੰਮੇਲਨ ਨੂੰ ਸਫਲ ਬਣਾਈਏ ਅਤੇ ਦੇਸ਼ ਦਾ ਮਾਨ ਵਧਾਈਏ।’’ ਜੀ-20 ਸੰਮੇਲਨ ਦੇ ਇਤਿਹਾਸ ’ਚ ਭਾਰਤ ਨੇ ਆਪਣੀ ਮੌਜੂਦਗੀ ਦੌਰਾਨ ਜੀ-20 ਸੰਮੇਲਨ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਇਆ ਹੈ। ਭਾਰਤ ਦੇ ਸੱਦੇ ’ਤੇ ਹੀ ਅਫਰੀਕੀ ਸੰਘ ਵੀ ਜੀ-20 ਸੰਮੇਲਨ ਨਾਲ ਜੁੜੇ ਅਤੇ ਅਫਰੀਕਾ ਦੇ ਲੋਕਾਂ ਦੀ ਅਵਾਜ਼ ਦੁਨੀਆ ਦੇ ਇਸ ਅਹਿਮ ਪਲੇਟ ਫਾਰਮ ਤੱਕ ਪਹੁੰਚੀ।

RELATED ARTICLES
POPULAR POSTS