ਬਾਂਦਾ : ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਤੇਜ਼ ਕਰਦਿਆਂ ‘ਬਨਾਰਸ ਦਾ ਬੇਟਾ’ ਵਾਲੀ ਟਿੱਪਣੀ ਲਈ ਉਨ੍ਹਾਂ ਨੂੰ ਦੋਹੀਂ ਹੱਥੀਂ ਲਿਆ। ਰਾਹੁਲ ਨੇ ਕਿਹਾ ਕਿ ਰਿਸ਼ਤਾ ਜਤਾਉਣ ਨਾਲ ਨਹੀਂ ਬਲਕਿ ਨਿਭਾਉਣ ਨਾਲ ਪੂਰਾ ਹੁੰਦਾ ਹੈ।ઠਰਾਹੁਲ ਨੇ ਇੱਥੇ ਇਕ ਚੋਣ ਰੈਲੀ ਵਿਚ ਕਿਹਾ ਕਿ ਮੋਦੀ ਜੀ ਨੇ ਸਾਲ 2014 ਵਿਚ ਕਿਹਾ ਸੀ ਕਿ ਗੰਗਾ ਮਾਂ ਨੇ ਆਪਣੇ ਬੇਟੇ ਨੂੰ ਬਨਾਰਸ ਬੁਲਾਇਆ ਹੈ। ਉਹ ਕਹਿੰਦੇ ਹਨ ਕਿ ਬਨਾਰਸ ਮੇਰੀ ਮਾਂ ਹੈ ਅਤੇ ਮੈਂ ਬਨਾਰਸ ਦਾ ਬੇਟਾ ਹਾਂ। ਮੋਦੀ ਜੀ ਰਿਸ਼ਤਾ ਜਤਾਉਣ ਨਾਲ ਨਹੀਂ, ਨਿਭਾਉਣ ਨਾਲ ਪੂਰਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਜੀ ਯੂਪੀ ਦੀ ਜਨਤਾ ਨਾਲ ਰਿਸ਼ਤਾ ਬਣਾਇਆ ਹੈ ਤਾਂ ਨਿਭਾਉਣਾ ਪਵੇਗਾ। ਰਾਹੁਲ ਨੇ ਕਿਹਾ ਕਿ ਯੂਪੀ ਵਿਧਾਨ ਸਭਾ ਚੋਣਾਂ ਵਿਚ ਪ੍ਰਤੀਕੂਲ ਨਤੀਜਿਆਂ ਦੀ ਸ਼ੰਕਾ ਦੇ ਚਲਦਿਆਂ ਪ੍ਰਧਾਨ ਮੰਤਰੀ ਮੋਦੀ ‘ਨਰਵਸ’ ਹੋ ਗਏ ਹਨ। ਉਨ੍ਹਾਂ ਕਿਹਾ ਕਿ ਮੋਦੀ ਜੀ ਅੱਛੇ ਮੂਡ ਵਿਚ ਹੁੰਦੇ ਹਨ ਪਰ ਜਿਸ ਦਿਨ ਕਾਂਗਰਸ ਅਤੇ ਸਪਾ ਦਾ ਗਠਜੋੜ ਹੋਇਆ ਉਨ੍ਹਾਂ ਦੇ ਚਿਹਰੇ ਤੋਂ ਹਾਸੇ ਗਾਇਬ ਹੋ ਗਏ।ઠ
Check Also
ਭਾਰਤੀ ਜਲ ਸੈਨਾ ਨੂੰ ਮਿਲਣਗੇ 26 ਮਰੀਨ ਰਾਫੇਲ ਲੜਾਕੂ ਜਹਾਜ਼
ਚੀਨ ਨਾਲ ਮੁਕਾਬਲਾ ਕਰਨ ਲਈ ਹਿੰਦ ਮਹਾਂਸਾਗਰ ’ਚ ਕੀਤੇ ਜਾਣਗੇ ਤਾਇਨਾਤ ਨਵੀਂ ਦਿੱਲੀ/ਬਿਊਰੋ ਨਿਊਜ਼ : …