23.8 C
Toronto
Sunday, August 16, 2026
spot_img
Homeਭਾਰਤਰਾਮ ਜਨਮ ਭੂਮੀ ਮੰਦਿਰ ਦੇ ਮੁੱਖ ਪੁਜਾਰੀ ਦਾ ਕਹਿਣਾ

ਰਾਮ ਜਨਮ ਭੂਮੀ ਮੰਦਿਰ ਦੇ ਮੁੱਖ ਪੁਜਾਰੀ ਦਾ ਕਹਿਣਾ

ਰਾਮ ਜਨਮ ਭੂਮੀ ਮੰਦਿਰ ਦੇ ਮੁੱਖ ਪੁਜਾਰੀ ਦਾ ਕਹਿਣਾਭਾਜਪਾ ਨੇ ਮੰਦਿਰ ਬਣਾਉਣਾ ਸ਼ੁਰੂ ਨਾ ਕੀਤਾ ਤਾਂ 2019 ਵਿਚ ਹਾਰ ਜਾਵੇਗੀ

ਅਯੁੱਧਿਆ/ਬਿਊਰੋ ਨਿਊਜ਼

ਰਾਮ ਜਨਮ ਭੂਮੀ ਮੰਦਿਰ ਦੇ ਮੁੱਖ ਪੁਜਾਰੀ ਅਚਾਰੀਆ ਸਤਯੇਂਦਰ ਦਾਸ ਨੇ ਅੱਜ ਕਿਹਾ ਕਿ ਜੇਕਰ ਭਾਜਪਾ 2019 ਦੀਆਂ ਲੋਕ ਸਭਾ ਚੋਣਾਂ ਜਿੱਤਣਾ ਚਾਹੁੰਦੀ ਹੈ ਤਾਂ ਉਸ ਨੂੰ ਮੰਦਿਰ ਦਾ ਨਿਰਮਾਣ ਸ਼ੁਰੂ ਕਰਵਾ ਦੇਣਾ ਚਾਹੀਦਾ ਹੈ। ਅਚਾਰੀਆ ਨੇ ਕਿਹਾ ਕਿ ਜੇਕਰ ਭਾਜਪਾ ਅਜਿਹਾ ਨਹੀਂ ਕਰਦੀ ਤਾਂ ਉਸ ਨੂੰ ਮੁਸ਼ਕਲ ਪੇਸ਼ ਆਵੇਗੀ। ਉਨ੍ਹਾਂ ਇਲਜ਼ਾਮ ਲਗਾਇਆ ਕਿ ਭਾਜਪਾ ਨੇ ‘ਰਾਮ’ ਨਾਲ ਵੀ ਇਕ ਤਰ੍ਹਾਂ ਧੋਖਾਧੜੀ ਕੀਤੀ, ਕਿਉਂਕਿ ਭਾਜਪਾ ਸੱਤਾ ਵਿਚ ‘ਰਾਮ’ ਦੇ ਨਾਂ ‘ਤੇ ਆਈ ਅਤੇ ਫਿਰ ਉਸ ਨੂੰ ਭੁੱਲ ਗਈ। ਚੇਤੇ ਰਹੇ ਕਿ ਮੰਦਿਰ ਦੇ ਪੁਜਾਰੀ ਨੇ ਇਹ ਗੱਲਾਂ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਦੇ ਉਸ ਬਿਆਨ ‘ਤੇ ਕਹੀਆਂ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਭਾਜਪਾ ਦੇ ਏਜੰਡੇ ਵਿਚ ਹਿੰਦੂਤਵ ਅਤੇ ਮੰਦਿਰ ਲਈ ਜਗ੍ਹਾ ਨਹੀਂ ਹੁੰਦੀ।

RELATED ARTICLES
POPULAR POSTS