Breaking News
Home / ਭਾਰਤ / ਅਮਿਤਾਭ, ਐਸ਼ਵਰਿਆ ਸਮੇਤ 500 ਭਾਰਤੀਆਂ ਦੇ ਵਿਦੇਸ਼ਾਂ ‘ਚ ਪੈਸੇ, ਜਾਂਚ ਸ਼ੁਰੂ

ਅਮਿਤਾਭ, ਐਸ਼ਵਰਿਆ ਸਮੇਤ 500 ਭਾਰਤੀਆਂ ਦੇ ਵਿਦੇਸ਼ਾਂ ‘ਚ ਪੈਸੇ, ਜਾਂਚ ਸ਼ੁਰੂ

Amritab copy copyAish copy copyਪਨਾਮਾ ਪੇਪਰਸ ਲੀਕ; ਨੇਤਾ, ਕਾਰੋਬਾਰੀ, ਖਿਡਾਰੀਆਂ ਦੇ ਨਾਮ ਦਾ ਖੁਲਾਸਾ, ਜੇਤਲੀ ਨੇ ਕਿਹਾ : ਕਾਲਾ ਧਨ ਰੱਖਣ ਵਾਲਿਆਂ ਨੂੰ ਖਿਲਵਾੜ ਮਹਿੰਗਾ ਪਵੇਗਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਲੇ ਧਨ ਸਬੰਧੀ ਇਕ ਵੱਡਾ ਖੁਲਾਸਾ ਹੋਇਆ ਹੈ। ਖੋਜੀ ਪੱਤਰਕਾਰਾਂ ਨੇ ਅੰਤਰਰਾਸ਼ਟਰੀ ਸੰਗਠਨ (ਆਈਸੀਆਈਜੇ) ਨੇ ‘ਪਨਾਮਾ ਪੇਪਰਸ’ ਨਾਮ ਨਾਲ ਇਹ ਖੁਲਾਸਾ ਕੀਤਾ ਹੈ। ਇਸ ਮੁਤਾਬਕ, ਅਭਿਨੇਤਰੀ ਐਸ਼ਵਰਿਆ ਰਾਏ ਅਤੇ ਅਮਿਤਾਭ ਬਚਨ ਸਮੇਤ ਭਾਰਤ ਦੇ 500 ਵਿਅਕਤੀਆਂ ਨੇ ਵਿਦੇਸ਼ਾਂ ਵਿਚ ਪੈਸੇ ਰੱਖੇ ਹੋਏ ਹਨ। ਸੂਚੀ ਵਿਚ ਕਈ ਦੇਸ਼ਾਂ ਦੇ ਰਾਸ਼ਟਰਪਤੀ, ਫਿਲਮੀ ਹਸਤੀਆਂ, ਖਿਡਾਰੀਆਂ ਅਤੇ ਅਪਰਾਧੀਆਂ ਦੇ ਵੀ ਨਾਮ ਹੈ।
ਮਾਮਲਾ ਸਾਹਮਣੇ ਆਉਂਦੇ ਹੀ ਸੋਮਵਾਰ ਨੂੰ ਭਾਰਤ ਸਰਕਾਰ ਨੇ ਮਲਟੀ ਏਜੰਸੀ ਟੀਮ ਬਣਾ ਦਿੱਤੀ। ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਉਹਨਾਂ ਨਾਲ ਇਸ ਬਾਰੇ ਗੱਲਬਾਤ ਵੀ ਕੀਤੀ ਹੈ। ਇਸ ਤੋਂ ਬਾਅਦ ਸੀਬੀਡੀਟੀ, ਆਰਬੀਆਈ, ਐਫਆਈਯੂ (ਫਾਈਨੈਂਸ਼ੀਅਲ ਇੰਟੈਲੀਜੈਂਸ ਯੂਨਿਟ), ਐਫਟੀ ਐਂਡ ਟੀ ਆਰ (ਫਾਰਨ ਟੈਕਸ ਐਂਡ ਟੈਕਸ ਰਿਸਰਚ) ਜਿਹੀਆਂ ਏਜੰਸੀਆਂ ਦੇ ਅਧਿਕਾਰੀਆਂ ਦੀ ਇਕ ਟੀਮ ਬਣਾਈ ਹੈ, ਜੋ ਖੁਲਾਸਿਆਂ ‘ਤੇ ਨਜ਼ਰ ਰੱਖੇਗੀ। ਜੇਤਲੀ ਨੇ ਕਿਹਾ, ਜਿਨ੍ਹਾਂ ਵਿਅਕਤੀਆਂ ਨੇ ਵਿਦੇਸ਼ਾਂ ਵਿਚ ਸੰਪਤੀਆਂ ਦਾ ਹਿਸਾਬ ਦੇਣ ਦੇ ਲਈ ਉਪਲਬਧ ਅਵਸਰ ਦਾ ਲਾਭ ਨਹੀਂ ਉਠਾਇਆ, ਉਹਨਾਂ ਨੂੰ ਇਹ ਖਿਲਵਾੜ ਮਹਿੰਗਾ ਪਵੇਗਾ। ਉਥੇ, ਕਾਲੇ ਧਨ ਦੀ ਜਾਂਚ ਕਰ ਰਹੀ ਐਸਆਈਟੀ ਦੇ ਚੇਅਰਮੈਨ ਜਸਟਿਸ ਐਮਬੀ ਸ਼ਾਹ ਨੇ ਕਿਹਾ ਕਿ ਅਸੀਂ ਪੂਰੀ ਲਿਸਟ ਦੀ ਜਾਂਚ ਕਰਾਵਾਂਗੇ। ਇਸ ਲਈ ਈਡੀ, ਇਨਕਮ ਟੈਕਸ ਵਿਭਾਗ ਅਤੇ ਡੀਆਰਆਈ ਨੂੰ ਲਿਸਟ ਦੇ ਅਧਾਰ ‘ਤੇ ਰਿਪੋਰਟ ਤਿਆਰ ਕਰਨ ਲਈ ਕਿਹਾ ਹੈ।
ਕੀ ਹੈ ਪਨਾਮਾ ਪੇਪਰਸ?
600 ਡੀਵੀਡੀ ਜਿੰਨਾ ਡੈਟਾ, 1.15 ਕਰੋੜ ਦਸਤਾਵੇਜ਼
ਪਨਾਮਾ ਪੇਪਰਸ ਨਾਮ ਨਾਲ ਸ਼ੁਰੂ ਹੋਏ ਇਸ ਖੁਲਾਸੇ ਵਿਚ ਖੋਜੀ ਪੱਤਰਕਾਰਾਂ ਨੇ ਅੰਤਰਰਾਸ਼ਟਰੀ ਸੰਗਠਨ (ਆਈਸੀਆਈਜੇ) ਨੇ ਪਨਾਮਾ ਦੀ ਲਾਅ ਫਰਮ ‘ਮੌਸੈਕ ਫੋਨਸੇਕਾ’ ਦੇ ਦਸਤਾਵੇਜ਼ ਉਜਾਗਰ ਕੀਤੇ ਹਨ। ਆਈਸੀਆਈਜੇ ਨਾਲ ਜੁੜੇ ਦੁਨੀਆ ਭਰ ਦੇ 109 ਮੀਡੀਆ ਸੰਸਥਾਨਾਂ ਦੇ ਸੈਂਕੜੇ ਪੱਤਰਕਾਰਾਂ ਨੇ 2.6 ਟੇਰਾਬਾਈਟ ਡੈਟਾ (ਲਗਭਗ 600 ਡੀਵੀਡੀ ਦੇ ਬਰਾਬਰ) ਦਾ ਵਿਸ਼ਲੇਸ਼ਣ ਕੀਤਾ। ਇਹ ਡੈਟਾ 1977 ਤੋਂ 2016 ਦੇ ਵਿਚਕਾਰ ਕਰੀਬ 40 ਸਾਲ ਦਾ ਹੈ। ਜਾਂਚ ਦੌਰਾਨ 2.14 ਲੱਖ ਸੰਸਥਾਵਾਂ ਨਾਲ ਜੁੜੇ 1.16 ਕਰੋੜ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ। ਹਾਲੇ ਤੱਕ ਹੋਰ ਖੁਲਾਸੇ ਹੋਣਗੇ।
ਭਾਰਤ ਦੇ ਇਹ ਚਾਰ ਨਾਮ ਸਭ ਤੋਂ ਅਹਿਮ
ਐਸ਼ਵਰਿਆ ‘ਤੇ ਦੋਸ਼ : ਬ੍ਰਿਟਿਸ਼ ਵਰਜਨ ਆਈਲੈਂਡਸ ਵਿਚ ਇਕ ਕੰਪਨੀ ਦੀ ਡਾਇਰੈਕਟਰ/ਸ਼ੇਅਰ ਹੋਲਡਰ ਸੀ। ਉਹਨਾਂ ਦੇ ਪਿਤਾ, ਮਾਤਾ ਅਤੇ ਭਰਾ ਵੀ 2005 ਵਿਚ ਬਣੀ ਕੰਪਨੀ ਏਮਿਕ ਪਾਰਟਨਰਸ ਲਿਮਟਿਡ ‘ਚ ਡਾਇਰੈਕਟਰ ਸਨ। ਬਾਅਦ ਵਿਚ ਸਟੇਟਸ ਸ਼ੇਅਰ ਹੋਲਡਰ ਹੋ ਗਿਆ। 2006 ਵਿਚ ਕੰਪਨੀ ਬੰਦ ਹੋ ਗਈ।
ਜਵਾਬ : ਜੋ ਵੀ ਦਸਤਾਵੇਜ਼ ਦੱਸੇ ਜਾ ਰਹੇ ਹਨ, ਉਹ ਸਾਰੇ ਪੂਰੀ ਤਰ੍ਹਾਂ ਝੂਠੇ ਹਨ।
ਕੇ ਪੀ ‘ਤੇ ਦੋਸ਼ : ਡੀਐਲਐਫ ਦੇ ਪ੍ਰਮੋਟਰ ਨੇ 2010 ਵਿਚ ਬ੍ਰਿਟਿਸ਼ ਵਰਜਨ ਆਈਲੈਂਡ ਵਿਚ ਕੰਪਨੀ ਖਰੀਦੀ। ਪਤਨੀ ਇੰਦਰਾ ਕੋ-ਸ਼ੇਅਰ ਹੋਲਡਰ ਸੀ।  2012 ਵਿਚ ਬੇਟੇ ਰਾਜੀਵ ਅਤੇ ਬੇਟੀ ਪੀਯਾ ਸਿੰਘ ਨੇ ਦੋ ਹੋਰ ਕੰਪਨੀਆਂ ਬਣਾਈਆਂ। ਪਰਿਾਰ ਦੇ ਇਨ੍ਹਾਂ ਤਿੰਨ ਕੰਪਨੀਆਂ ਵਿਚ 66 ਕਰੋੜ ਰੁਪਏ ਲੱਗੇ ਹਨ।
ਜਵਾਬ : ਤਹਿ ਸੀਮਾ ਵਿਚ ਹੀ ਰਕਮ ਲਗਾਈ, ਆਰਬੀਆਈ ਦੇ ਨਿਯਮ ਨਹੀਂ ਤੋੜੇ।
ਅਮਿਤਾਭ ‘ਤੇ ਦੋਸ਼ : ਚਾਰ ਸ਼ਿਪਿੰਗ ਕੰਪਨੀਆਂ ਦੇ ਡਾਇਰੈਕਟਰ। ਇਕ ਬ੍ਰਿਟਿਸ਼ ਵਰਜਨ ਆਈਲੈਂਡ ਵਿਚ ਅਤੇ ਤਿੰਨ ਬਹਾਮਾਸ ਵਿਚ। ਕੰਪਨੀਆਂ 1993 ਵਿਚ ਬਣੀਆਂ। ਇਨ੍ਹਾਂ ਦੀ ਆਥੋਰਾਈਜ਼ਡ ਕੈਪੀਟਲ 5 ਤੋਂ 50 ਹਜ਼ਾਰ ਡਾਲਰ ਸੀ। ਕੰਪਨੀ ਨੇ ਲੱਖਾਂ ਡਾਲਰ ਦੇ ਜਹਾਜ਼ਾਂ ਦਾ ਵਪਾਰ ਕੀਤਾ।
ਜਵਾਬ : ਜਾਰੀ ਦਸਤਾਵੇਜ਼ਾਂ ਵਿਚ ਕੋਈ ਸਚਾਈ ਨਹੀਂ ਹੈ।
ਸਮੀਰ ‘ਤੇ ਦੋਸ਼ : ਇੰਡੀਆਬੁਲਸ ਦੇ ਮਾਲਕ ਸਮੀਰ ਨੇ ਕਰਨਾਲ, ਦਿੱਲੀ, ਬਹਾਮਾਸ, ਜਰਸੀ ਅਤੇ ਯੂਕੇ ਦੀਆਂ ਕੰਪਨੀਆਂ ਜ਼ਰੀਏ ਲੰਡਨ ਵਿਚ ਤਿੰਨ ਸੰਪਤੀਆਂ ਖਰੀਦੀਆਂ। ਹੋਟਲ ਪ੍ਰੋਜੈਕਟਸ ਵਿਚ ਵਿਕਸਤ ਕੀਤਾ। ਇਹ ਸੰਪਤੀ ਅਕੂਬਰ 2012 ਵਿਚ ਬਣੇ ਐਸਜੀ ਫੈਮਿਲੀ ਟਰੱਸਟ ਦੀ ਹੈ।
ਜਵਾਬ : ਭਾਰਤ ਵਿਚ ਟੈਕਸ ਦੇਣ ਤੋਂ ਬਾਅਦ ਨਿਵੇਸ਼ ਕੀਤਾ।
ਪੁਤਿਨ ਸਮੇਤ 140 ਰਾਜਨੇਤਾ :
ਪਨਾਮਾ ਵਿਚ ਟੈਕਸ ਚੋਰੀ ਲਈ ਡੀਲਿੰਗਸ ਕਰਨ ਵਾਲਿਆਂ ਵਿਚ 12 ਦੇਸ਼ਾਂ ਦੇ ਵਰਤਮਾਨ ਅਤੇ ਸਾਬਕਾ ਮੁਖੀ ਸ਼ਾਮਲ ਹਨ। ਇਨ੍ਹਾਂ ਵਿਚ ਪਾਕਿ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ, ਰੂਸ ਦੇ ਰਾਸ਼ਟਰਪਤੀ ਪੁਤਿਨ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ, ਸਾਉਦੀ ਅਰਬ ਦੇ ਕਿੰਗ ਸ਼ਾਹ ਸਲਮਾਨ ਬਿਨ ਅਬਦੁਲ ਅਜੀਜ, ਫੁੱਟਬਾਲਰ ਮੇਸੀ ਅਤੇ ਅਭਿਨੇਤਾ ਜੈਕੀ ਚੈਨ ਵੀ ਇਸ ਫਰਮ ਦੀਆਂ ਸੇਵਾਵਾਂ ਲੈਂਦੇ ਰਹੇ ਹਨ।
ਅੱਗੇ ਕੀ ਹੋਵੇਗਾ ?
ਪੁਲਿਸ ਅਤੇ ਟੈਕਸ ਅਥਾਰਟੀਆਂ ਨੇ ਜਾਂਚ ਸ਼ੁਰੂ ਕੀਤੀ ਹੈ। ਐਚਐਸਬੀਸੀ, ਯੂਬੀਐਸ ਤੇ ਡਿਊਸ਼ ਬੈਂਕ ਸਡਾਰ ‘ਤੇ ਹਨ। ਜਾਂਚ ਵਿਚ ਗਲਤੀ ਹੋਣ ‘ਤੇ ਜੁਰਮਾਨੇ ਦੀ ਕਾਰਵਾਈ ਹੋਵੇਗੀ। ਪਿਛਲੇ ਸਾਲ ਸਵਿਸ ਲੀਕਸ ਵਿਚ 1100 ਨਾਵਾਂ ਦੇ ਖੁਲਾਸੇ ਦੀ ਜਾਂਚ ਵੀ ਜਾਰੀ ਹੈ।

Check Also

ਇਲੈਕਸ਼ਨ ਕਮਿਸ਼ਨ ਨੇ ਪੀਐਮ ਮੋਦੀ ਦੀ ਸਪੀਚ ਦੇ ਖਿਲਾਫ ਜਾਂਚ ਕੀਤੀ ਸ਼ੁਰੂ

ਪੀਐਮ ਨੇ ਕਿਹਾ ਸੀ ਕਿ ਕਾਂਗਰਸ ਸੱਤਾ ’ਚ ਆਈ ਤਾਂ ਲੋਕਾਂ ਦੀ ਜਾਇਦਾਦ ਮੁਸਲਮਾਨਾਂ ’ਚ …