-8 C
Toronto
Friday, December 26, 2025
spot_img
Homeਭਾਰਤਟਰੈਕਟਰ ਪਰੇਡ ਤੋਂ ਬਾਅਦ ਅਜੇ ਵੀ 24 ਕਿਸਾਨ ਲਾਪਤਾ

ਟਰੈਕਟਰ ਪਰੇਡ ਤੋਂ ਬਾਅਦ ਅਜੇ ਵੀ 24 ਕਿਸਾਨ ਲਾਪਤਾ

ਕਿਸੇ ਦਾ ਭਰਾ ਅਤੇ ਕਿਸੇ ਦਾ ਬੇਟਾ ਹੈ ਲਾਪਤਾ
ਸੋਨੀਪਤ, ਬਿਊਰੋ ਨਿਊਜ਼
26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨਾਂ ਨੇ ਨਵੀਂ ਦਿੱਲੀ ਵਿਚ ਟਰੈਕਟਰ ਪਰੇਡ ਕੀਤੀ ਸੀ। ਇਸ ਪਰੇਡ ਦੌਰਾਨ ਦਿੱਲੀ ਵਿਚ ਹੋਏ ਬਵਾਲ ਤੋਂ ਬਾਅਦ ਕਰੀਬ 24 ਕਿਸਾਨ ਅਜੇ ਵੀ ਲਾਪਤਾ ਹਨ। ਸੰਯੁਕਤ ਕਿਸਾਨ ਮੋਰਚੇ ਨੇ ਉਨ੍ਹਾਂ ਲਾਪਤਾ ਕਿਸਾਨਾਂ ਦੀ ਸੂਚੀ ਬਣਾਈ ਹੈ ਅਤੇ ਉਨ੍ਹਾਂ ਦੇ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਧਰ ਦੂਜੇ ਪਾਸੇ ਲਾਪਤਾ ਕਿਸਾਨਾਂ ਦੀ ਭਾਲ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਭਟਕ ਰਹੇ ਹਨ ਅਤੇ ਉਹ ਕਦੇ ਪੁਲਿਸ ਕੋਲ ਜਾਂਦੇ ਹਨ ਅਤੇ ਕਦੇ ਅਫਸਰਾਂ ਕੋਲ ਜਾ ਕੇ ਆਪਣੇ ਦੁੱਖੜੇ ਦੱਸ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਲਾਪਤਾ ਕਿਸਾਨਾਂ ਵਿਚੋਂ ਕਈ ਅਜਿਹੇ ਵੀ ਹਨ, ਜਿਹੜੇ ਆਪਣੇ ਪਰਿਵਾਰ ਦਾ ਇਕਲੌਤਾ ਹੀ ਸਹਾਰਾ ਹਨ। ਧਿਆਨ ਰਹੇ ਕਿ ਦਿੱਲੀ ਪੁਲਿਸ ਨੇ 115 ਕਿਸਾਨਾਂ ਦੀ ਸੂਚੀ ਪਿਛਲੇ ਦਿਨੀਂ ਸੰਯੁਕਤ ਕਿਸਾਨ ਮੋਰਚੇ ਨੂੰ ਸੌਂਪੀ ਸੀ।

RELATED ARTICLES
POPULAR POSTS