Breaking News
Home / ਭਾਰਤ / ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿਧਾਨ ਸਭਾ ਚੋਣਾਂ ਨਹੀਂ ਲੜੇਗਾ

ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿਧਾਨ ਸਭਾ ਚੋਣਾਂ ਨਹੀਂ ਲੜੇਗਾ

ਬਗੈਰ ਗਠਜੋੜ ਦੇ ਅਸੀਂ ਚੋਣਾਂ ਨਹੀਂ ਲੜ ਸਕਦੇ : ਪਰਮਜੀਤ ਸਿੰਘ ਸਰਨਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਹੁਣ ਦਿੱਲੀ ਵਿਧਾਨ ਸਭਾ ਚੋਣਾਂ ਨਹੀਂ ਲੜੇਗਾ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿਚ ਵਿਧਾਨ ਸਭਾ ਚੋਣਾਂ ਨਹੀਂ ਲੜੇਗਾ ਅਤੇ ਅਸੀਂ ਬਗੈਰ ਗਠਜੋੜ ਤੋਂ ਦਿੱਲੀ ਵਿਚ ਚੋਣਾਂ ਨਹੀਂ ਲੜ ਸਕਦੇ।
ਸਰਨਾ ਨੇ ਕਿਹਾ ਕਿ ਦਿੱਲੀ ਵਿਚ ਕੋਈ ਵੀ ਅਜਿਹੀ ਸੀਟ ਨਹੀਂ ਹੈ ਜਿਥੇ ਅਕਾਲੀ ਦਲ ਆਪਣੇ ਦਮ ‘ਤੇ ਉਮੀਦਵਾਰ ਖੜ੍ਹਾ ਕਰਕੇ ਚੋਣਾਂ ਜਿੱਤ ਸਕੇ। ਉਹਨਾਂ ਕਿਹਾ ਕਿ ਭਾਜਪਾ ਨਾਲ 1996 ਤੋਂ ਗਠਜੋੜ ਕਰਕੇ ਅਸੀਂ ਚੋਣਾਂ ਲੜਦੇ ਸੀ ਪਰ ਇਸ ਵਾਰ ਅਸੀਂ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨਾਲ ਸਾਡਾ ਚੋਣ ਗਠਜੋੜ ਟੁੱਟ ਗਿਆ ਹੈ ਅਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਨਾਲ ਅਸੀਂ ਗਠਜੋੜ ਨਹੀਂ ਕਰ ਸਕਦੇ।
ਸਰਨਾ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਗੱਲਾਂ ਨੂੰ ਦੇਖਦਿਆਂ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦਿੱਲੀ ‘ਚ ਵਿਧਾਨ ਸਭਾ ਚੋਣਾਂ ਨਹੀਂ ਲੜੇਗਾ। ਧਿਆਨ ਰਹੇ ਕਿ ਇਹ ਗੱਲ ਅਜੇ ਤੱਕ ਸਪੱਸ਼ਟ ਨਹੀਂ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿਚ ਕਿਹੜੀ ਸਿਆਸੀ ਪਾਰਟੀ ਦਾ ਸਮਰਥਨ ਕਰੇਗਾ।

 

Check Also

ਰਾਸ਼ਟਰਪਤੀ ਦਰੋਪਦੀ ਮੁਰਮੂ 942 ਕਰਮਚਾਰੀਆਂ ਨੂੰ ਬਹਾਦਰੀ ਤੇ ਸੇਵਾ ਮੈਡਲਾਂ ਨਾਲ ਕਰਨਗੇ ਸਨਮਾਨਿਤ

ਨਵੀਂ ਦਿੱਲੀ/ਬਿਊਰੋ ਨਿਊਜ਼ : ਗਣਤੰਤਰ ਦਿਵਸ ਦੀ ਤੋਂ ਪਹਿਲਾਂ ਅੱਜ ਰਾਸ਼ਟਰਪਤੀ ਦਰੋਪਦੀ ਮੁਰਮੂ ਕੁੱਲ 942 …