16.5 C
Toronto
Tuesday, September 22, 2026
spot_img
Homeਪੰਜਾਬਅੰਬਿਕਾ ਸੋਨੀ ਤੇ ਭੂੰਦੜ ਰਾਜ ਸਭਾ ਦੇ ਮੁੜ ਮੈਂਬਰ ਬਣੇ

ਅੰਬਿਕਾ ਸੋਨੀ ਤੇ ਭੂੰਦੜ ਰਾਜ ਸਭਾ ਦੇ ਮੁੜ ਮੈਂਬਰ ਬਣੇ

ਅੰਬਿਕਾ ਸੋਨੀ ਤੇ ਭੂੰਦੜ ਰਾਜ ਸਭਾ ਦੇ ਮੁੜ ਮੈਂਬਰ ਬਣੇਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਬਲਵਿੰਦਰ ਸਿੰਘ ਭੂੰਦੜ ਅਤੇ ਕਾਂਗਰਸ ਦੀ ਸ੍ਰੀਮਤੀ ਅੰਬਿਕਾ ਸੋਨੀ ਪੰਜਾਬ ਤੋਂ ਬਿਨਾ ਮੁਕਾਬਲਾ ਰਾਜ ਸਭਾ ਮੈਂਬਰ ਚੁਣੇ ਗਏ ਹਨ। ਅੰਬਿਕਾ ਸੋਨੀ ਪੰਜਵੀਂ ਵਾਰ ਅਤੇ ਭੂੰਦੜ ਤੀਜੀ ਵਾਰ ਰਾਜ ਸਭਾ ਮੈਂਬਰ ਚੁਣੇ ਗਏ ਹਨ। ਇਨ੍ਹਾਂ ਦੋਹਾਂ ਦੇ ਬਿਨਾਂ ਮੁਕਾਬਲਾ ਚੁਣੇ ਜਾਣ ਦਾ ਐਲਾਨ ਵਿਧਾਨ ਸਭਾ ਦੀ ਸਕੱਤਰ ਸ਼ਸ਼ੀ ਲਖਨਪਾਲ ਨੇ ਕੀਤਾ ਜੋ ਰਾਜ ਸਭਾ ਚੋਣ ਲਈ ਰਿਟਰਨਿੰਗ ਅਫ਼ਸਰ ਸਨ। ਪੰਜਾਬ ਤੋਂ ਰਾਜ ਸਭਾ ਲਈ ਚੁਣੇ ਜਾਣ ਵਾਲੇ ਸਾਰੇ ਛੇ ਮੈਂਬਰਾਂ ਦੀ ਚੋਣ ਹੋ ਚੁੱਕੀ ਹੈ ਅਤੇ ਇਨ੍ਹਾਂ ਦੀ ਮਿਆਦ 6 ਵਰ੍ਹਿਆਂ ਲਈ ਹੋਵੇਗੀ। ਪੰਜਾਬ ਤੋਂ ਚੁਣੇ ਮੈਂਬਰਾਂ ਦੇ ਮਾਮਲੇ ਦਾ ਮਹੱਤਵਪੂਰਨ ਪਹਿਲੂ ਇਹ ਹੈ ਕਿ 2017 ਵਿਚ ਗਠਿਤ ਹੋਣ ਵਾਲੀ ਵਿਧਾਨ ਸਭਾ ਦੇ ਮੈਂਬਰਾਂ ਨੂੰ ਰਾਜ ਸਭਾ ਦੇ ਮੈਂਬਰਾਂ ਦੀ ਚੋਣ ਦਾ ਮੌਕਾ ਹੀ ਨਹੀਂ ਮਿਲੇਗਾ ਕਿਉਂਕਿ ਰਾਜ ਸਭਾ ਦੇ ਮੈਂਬਰਾਂ ਦੀ ਅਗਲੀ ਚੋਣ ਸਾਲ 2022 ਵਿੱਚ ਹੋਵੇਗੀ ਤੇ 2022 ਵਿਚ ਰਾਜ ਸਭਾ ਦੀ ਚੋਣ ਤੋਂ ਪਹਿਲਾਂ 2017 ਵਿਚ ਚੁਣੀ ਵਿਧਾਨ ਸਭਾ ਦੀ ਮਿਆਦ ਖ਼ਤਮ ਹੋ ਜਾਵੇਗੀ।

RELATED ARTICLES
POPULAR POSTS