Breaking News
Home / ਪੰਜਾਬ / ਜਲੰਧਰ ਪੁਲਿਸ ਵਲੋਂ ਸਾਢੇ 7 ਕਰੋੜ ਰੁਪਏ ਤੋਂ ਵੱਧ ਮੁੱਲ ਦੀ ਹੈਰੋਇਨ ਬਰਾਮਦ

ਜਲੰਧਰ ਪੁਲਿਸ ਵਲੋਂ ਸਾਢੇ 7 ਕਰੋੜ ਰੁਪਏ ਤੋਂ ਵੱਧ ਮੁੱਲ ਦੀ ਹੈਰੋਇਨ ਬਰਾਮਦ

ਨਸ਼ਾ ਤਸਕਰ ਪੁਲਿਸ ਨੂੰ ਚਕਮਾ ਦੇ ਕੇ ਹੋਇਆ ਫਰਾਰ
ਜਲੰਧਰ/ਬਿਊਰੋ ਨਿਊਜ਼
ਜਲੰਧਰ ਦੀ ਦਿਹਾਤੀ ਪੁਲਿਸ ਨੇ ਅੱਜ ਇਕ ਨਸ਼ਾ ਤਸਕਰ ਕੋਲੋਂ ਇਕ ਕਿਲੋ 700 ਗਰਾਮ ਹੈਰੋਇਨ ਬਰਾਮਦ ਕੀਤੀ ਹੈ, ਪਰ ਨਸ਼ਾ ਤਸਕਰ ਪੁਲਿਸ ਨੂੰ ਚਕਮਾ ਦੇ ਕੇ ਮੋਟਰ ਸਾਈਕਲ ਛੱਡ ਕੇ ਫਰਾਰ ਹੋ ਗਿਆ। ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ ਸਾਢੇ ਸੱਤ ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਪੁਲਿਸ ਨੂੰ ਅਰੋਪੀ ਦਾ ਪਾਸਪੋਰਟ ਅਤੇ ਡਰਾਈਵਿੰਗ ਵੀ ਮਿਲ ਗਿਆ, ਜਿਸ ਤੋਂ ਉਸਦੀ ਪਹਿਚਾਣ ਕਪੂਰਥਲਾ ਦੇ ਪਿੰਡ ਲਾਟੀਆਵਾਲ ਦੇ ਬਚਿੱਤਰ ਸਿੰਘ ਵਜੋਂ ਹੋਈ ਹੈ। ਇਸ ਸਬੰਧੀ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਲੰਘੀ 22 ਨਵੰਬਰ ਨੂੰ ਵੀ ਇਕ ਨਸ਼ਾ ਤਸਕਰ ਨੂੰ ਡਰੱਗ ਮਨੀ ਅਤੇ 54 ਕਿਲੋ ਭੁੱਕੀ ਸਮੇਤ ਫੜਿਆ ਸੀ। ਬਚਿੱਤਰ ਸਿੰਘ ਨਾਮ ਦਾ ਇਹ ਤਸਕਰ ਵੀ ਨਸ਼ੇ ਦੀ ਖੇਪ ਸਪਲਾਈ ਕਰਦਾ ਸੀ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਪਰਵਾਸੀਆਂ ਨੂੰ ਜਾਣਬੁੱਝ ਕੇ ਅੰਮਿ੍ਰਤਸਰ ਲਿਆਉਣ ਦਾ ਲਗਾਇਆ ਆਰੋਪ

ਕਿਹਾ : ਕੇਂਦਰ ਸਰਕਾਰ ਪੰਜਾਬ ਨੂੰ ਕਰਨਾ ਚਾਹੁੰਦੀ ਹੈ ਬਦਨਾਮ ਚੰਡੀਗੜ੍ਹ/ਬਿਊਰੋ ਨਿਊਜ਼ : ਅਮਰੀਕਾ ਗੈਰਕਾਨੂੰਨੀ …