ਚਰਨਜੀਤ ਸਿੰਘ ਚੰਨੀ ਨੇ ‘ਵਰਲਡ ਬੁੱਕ ਆਫ ਰਿਕਾਰਡਜ’ ਪੁਰਸਕਾਰ ਕੀਤਾ ਪ੍ਰਾਪਤ
ਚੰਡੀਗੜ੍ਹ/ਬਿਊਰੋ ਨਿਊਜ਼
ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਾਪਿਤ ਕੀਤੇ ਗਏ ਅਤਿ ਆਧੁਨਿਕ ਅਜਾਇਬ ਘਰ, ਵਿਰਾਸਤ-ਏ-ਖਾਲਸਾ ਨੇ ਰੋਜ਼ਾਨਾ ਸਭ ਤੋਂ ਵੱਧ ਸੈਲਾਨੀਆਂ ਦੀ ਆਮਦ ਸਦਕਾ ਸਾਲਾਨਾ ਹਵਾਲਾ ਪੁਸਤਕ ‘ਵਰਲਡ ਬੁੱਕ ਆਫ ਰਿਕਾਰਡਜ’ ਵਿਚ ਸੂਚੀਬੱਧ ਹੋ ਕੇ ਇੱਕ ਹੋਰ ਨਵਾਂ ਰਿਕਾਰਡ ਬਣਾ ਲਿਆ ਹੈ। ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ‘ਵਰਲਡ ਬੁੱਕ ਆਫ ਰਿਕਾਰਡਜ’ ਦੇ ਵਫਦ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ, ਜੋ ਅੱਜ ਚੰਡੀਗੜ੍ਹ ‘ਚ ਆਯੋਜਿਤ ਸਮਾਰੋਹ ਵਿੱਚ ਪੁਰਸਕਾਰ ਦੇਣ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਮੌਕੇ ਚੰਨੀ ਨੇ ਕਿਹਾ ਕਿ ਇਹ ਲਗਾਤਾਰ ਚੌਥਾ ਪੁਰਸਕਾਰ ਹੈ, ਜੋ ਵਿਰਾਸਤ-ਏ-ਖਾਲਸਾ ਵਿਖੇ ਇਸ ਸਾਲ ਦਰਸਕਾਂ ਦੀ ਰਿਕਾਰਡ ਤੋੜ ਆਮਦ ਲਈ ਦਿੱਤਾ ਗਿਆ ਹੈ। ਵਿਰਾਸਤ-ਏ-ਖਾਲਸਾ ਨੂੰ ਇਸ ਸਾਲ ‘ਲਿਮਕਾ ਬੁੱਕ ਆਫ ਰਿਕਾਰਡਸ’, ‘ਇੰਡੀਆ ਬੁੱਕ ਆਫ ਰਿਕਾਰਡਸ’, ‘ਏਸੀਆ ਬੁੱਕ ਆਫ ਰਿਕਾਰਡਸ’ ਵਿੱਚ ਸੂਚੀਬੱਧ ਕੀਤਾ ਗਿਆ ਅਤੇ ਵਿਸ਼ਵ ਪੱਧਰੀ ਵੈਬਸਾਈਟ ਵਲੋਂ ‘ਸਰਟੀਫਿਕੇਟ ਆਫ ਐਕਸੀਲੈਂਸ’ ਦਾ ਪੁਰਸਕਾਰ ਵੀ ਦਿੱਤਾ ਗਿਆ ਹੈ।
Check Also
ਪਰਵਾਸੀ ਮਜ਼ਦੂਰਾਂ ਨੂੰ ਪਿੰਡ ’ਚੋਂ ਬਾਹਰ ਕੱਢਣ ਦਾ ਮਤਾ ਪਾਸ
ਬੂਟਾ ਸਿੰਘ ਵਾਲਾ ਦੀ ਗਰਾਮ ਸਭਾ ਨੇ ਲਿਆ ਫੈਸਲਾ ਬਨੂੜ/ਬਿਊਰੋ ਨਿਊਜ਼ ਮੁਹਾਲੀ ਦੇ ਕਸਬਾ ਬਨੂੜ …