7.1 C
Toronto
Saturday, April 4, 2026
spot_img
Homeਪੰਜਾਬਮੋਗਾ ਨੇੜੇ ਖੜ੍ਹੇ ਟਰੱਕ ਨਾਲ ਟਕਰਾਈ ਬੱਸ

ਮੋਗਾ ਨੇੜੇ ਖੜ੍ਹੇ ਟਰੱਕ ਨਾਲ ਟਕਰਾਈ ਬੱਸ

4 ਵਿਅਕਤੀਆਂ ਦੀ ਮੌਤ, 17 ਜ਼ਖ਼ਮੀ

ਮੋਗਾ/ਬਿਊਰੋ ਨਿਊਜ਼

ਮੋਗਾ ਨੇੜੇ ਅੱਜ ਤੜਕੇ ਕਣਕ ਦੀਆਂ ਬੋਰੀਆਂ ਨਾਲ ਭਰੇ ਟਰੱਕ ਨਾਲ ਇਕ ਟੂਰਿਸਟ ਬੱਸ ਦੀ ਟੱਕਰ ਹੋ ਗਈ। ਇਸ ਭਿਆਨਕ ਸੜਕ ਹਾਦਸੇ ਵਿਚ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ 17 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਹਨ। ਮਰਨ ਵਿਚ ਇਕ ਫੌਜੀ ਜਵਾਨ ਵੀ ਸ਼ਾਮਲ ਹੈ। ਇਹ ਸੜਕ ਹਾਦਸਾ ਤੜਕੇ ਸਾਢੇ ਤਿੰਨ ਵਜੇ ਸਿੰਗਾਵਾਲਾ ਨੇੜੇ ਹੋਇਆ। ਇਹ ਟੂਰਿਸਟ ਬੱਸ ਜੈਪੁਰ ਤੋਂ ਜੰਮੂ ਜਾ ਰਹੀ ਸੀ ਅਤੇ ਇਸ ਵਿਚ ਜ਼ਿਆਦਾਤਰ ਫੌਜੀ ਜਵਾਨ ਹੀ ਸਵਾਰ ਸਨ, ਜੋ ਛੁੱਟੀਆਂ ਕੱਟਣ ਤੋਂ ਬਾਅਦ ਡਿਊਟੀ ‘ਤੇ ਜਾ ਰਹੇ ਸਨ। ਜ਼ਖ਼ਮੀਆਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

 

 

RELATED ARTICLES
POPULAR POSTS