0.3 C
Toronto
Thursday, December 25, 2025
spot_img
HomeਕੈਨੇਡਾFrontਭਾਜਪਾ ’ਚ ਸ਼ਾਮਲ ਹੋਈ ਕਰਮਜੀਤ ਕੌਰ ਚੌਧਰੀ ਨੇ ਕਾਂਗਰਸ ਖਿਲਾਫ਼ ਕੱਢੀ ਭੜਾਸ

ਭਾਜਪਾ ’ਚ ਸ਼ਾਮਲ ਹੋਈ ਕਰਮਜੀਤ ਕੌਰ ਚੌਧਰੀ ਨੇ ਕਾਂਗਰਸ ਖਿਲਾਫ਼ ਕੱਢੀ ਭੜਾਸ

ਕਿਹਾ : ਹੁਣ ਕਾਂਗਰਸ ਪਾਰਟੀ ਕਾਰਪੋਰੇਟ ਹੋ ਗਈ


ਜਲੰਧਰ/ਬਿਊਰੋ ਨਿਊਜ਼ : ਪੰਜਾਬ ਦੇ ਜਲੰਧਰ ਤੋਂ ਟਕਸਾਲੀ ਕਾਂਗਰਸੀ ਚੌਧਰੀ ਪਰਿਵਰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਅੱਜ ਸ਼ਨੀਵਾਰ ਨੂੰ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਆਇਆ। ਸਾਬਕਾ ਸੰਸਦ ਮੈਂਬਰ ਸਵਰਗੀ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਨੇ ਕਿਹਾ ਕਿ ਮੇਰੇ ਬੇਟ ਅਤੇ ਪਤੀ ਦਾ ਕਾਂਗਰਸ ਪਾਰਟੀ ਨੇ ਅਪਮਾਨ ਕੀਤਾ ਹੈ। ਮੇਰੇ ਪਤੀ ਨੇ ਕਾਂਗਰਸ ਪਾਰਟੀ ਲਈ ਸ਼ਹਾਦਤ ਦਿੱਤੀ ਪ੍ਰੰਤੂ ਕਾਂਗਰਸ ਪਾਰਟੀ ਵੱਲੋਂ ਉਸ ਦਾ ਵੀ ਧਿਆਨ ਨਹੀਂ ਰੱਖਿਆ ਗਿਆ ਅਤੇ ਸਾਡੇ ਪਰਿਵਾਰ ਨੂੰ ਦਰਕਿਨਾਰ ਕਰ ਦਿੱਤਾ। ਕਰਮਜੀਤ ਕੌਰ ਚੌਧਰੀ ਨੇ ਅੱਗੇ ਕਿਹਾ ਕਿ ਹੁਣ ਇਹ ਕਾਂਗਰਸ ਪਾਰਟੀ ਨਹੀਂ ਬਲਕਿ ਕਾਰਪੋਰੇਟ ਕਾਂਗਰਸ ਪਾਰਟੀ ਬਣ ਗਈ ਹੈ ਅਤੇ ਬਾਹਰੋਂ ਆਏ ਲੋਕਾਂ ਨੂੰ ਟਿਕਟ ਅਤੇ ਸਨਮਾਨ ਦਿੱਤਾ ਜਾ ਰਿਹਾ ਹੈ। ਜੋ ਟਕਸਾਲੀ ਪਾਰਟੀ ਦੇ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਮੇਰੇ ਪਰਿਵਾਰ ਦਾ ਜੋ ਅਪਮਾਨ ਕੀਤਾ ਗਿਆ ਉਸ ਨੂੰ ਭਾਜਪਾ ਨੇ ਵੀ ਦੇਖਿਆ ਅਤੇ ਭਾਜਪਾ ਵਾਲਿਆਂ ਨੇ ਸਾਨੂੰ ਆਪਣੇ ਪਰਿਵਾਰ ’ਚ ਸ਼ਾਮਲ ਕਰਕੇ ਸਾਨੂੰ ਜੋ ਮਾਣ ਬਖਸ਼ਿਆ ਹੈ। ਹੁਣ ਮੈਂ ਸਾਰੀ ਉਮਰ ਭਾਰਤੀ ਜਨਤਾ ਪਾਰਟੀ ਲਈ ਕੰਮ ਕਰਾਂਗੀ।

 

RELATED ARTICLES
POPULAR POSTS