Breaking News
Home / ਕੈਨੇਡਾ / Front / ਪਹਿਲਵਾਨ ਵਿਨੇਸ਼ ਫੋਗਾਟ ਵਤਨ ਪਰਤੀ

ਪਹਿਲਵਾਨ ਵਿਨੇਸ਼ ਫੋਗਾਟ ਵਤਨ ਪਰਤੀ


ਦਿੱਲੀ ਏਅਰਪੋਰਟ ’ਤੇ ਫੋਗਾਟ ਦਾ ਕੀਤਾ ਗਿਆ ਜ਼ੋਰਦਾਰ ਸਵਾਗਤ
ਨਵੀਂ ਦਿੱਲੀ/ਬਿਊਰੋ ਨਿਊਜ਼ : ਪੈਰਿਸ ਉਲੰਪਿਕ ਵਿਚ ਕੁਸ਼ਤੀ ਦੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਅਯੋਗ ਕਰਾਰ ਐਲਾਨੀ ਗਈ ਪਹਿਲਵਾਨ ਵਿਨੇਸ਼ ਫੋਗਾਟ ਅੱਜ ਭਾਰਤ ਵਾਪਸ ਪਰਤ ਆਈ ਹੈ। ਦਿੱਲੀ ਏਅਰਪੋਰਟ ’ਤੇ ਖੇਡ ਪ੍ਰੇਮੀਆਂ ਵੱਲੋਂ ਵਿਨੇਸ਼ ਫੋਗਾਟ ਦਾ ਢੋਲ-ਨਗਾਰਿਆਂ ਨਾਲ ਭਰਵਾਂ ਸਵਾਗਤ ਕੀਤਾ ਗਿਆ। ਇਸੇ ਦੌਰਾਨ ਵਿਨੇਸ਼ ਫੋਗਾਟ ਆਪਣੀ ਸਾਥੀ ਪਹਿਲਵਾਨ ਸਾਕਸ਼ੀ ਮਲਿਕ ਦੇ ਗਲ ਲੱਗ ਕੇ ਰੋਈ ਅਤੇ ਓਪਨ ਜੀਪ ਵਿਚ ਸਵਾਰ ਹੋਣ ਸਮੇਂ ਵੀ ਫੋਗਾਟ ਭਾਵੁਕ ਨਜ਼ਰ ਆਈ। ਦਿੱਲੀ ਏਅਰਪੋਰਟ ਤੋਂ ਲੈ ਕੇ ਵਿਨੇਸ਼ ਫੋਗਾਟ ਦੇ ਜੱਦੀ ਪਿੰਡ ਬਲਾਲੀ ਤੱਕ 125 ਕਿਲੋਮੀਟਰ ਦੇ ਰਸਤੇ ਵਿਚ ਥਾਂ-ਥਾਂ ’ਤੇ ਖੇਡ ਪ੍ਰੇਮੀਆਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਵਿਨੇਸ਼ ਫੋਗਾਟ ਬੇਸ਼ੱਕ ਉਲੰਪਿਕ ਖੇਡਾਂ ਵਿਚ ਮੈਡਲ ਪ੍ਰਾਪਤ ਨਹੀਂ ਪਰ ਸਕੀ ਪਰ ਪੂਰਾ ਭਾਰਤ ਪਹਿਲਵਾਨ ਦੇ ਹੱਕ ਵਿਚ ਨਿੱਤਰ ਆਇਆ ਸੀ। ਲੰਘੇ ਦਿਨੀਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀ ਵਿਨੇਸ਼ ਫੋਗਾਟ ਨੂੰ ਚਾਰ ਕਰੋੜ ਰੁਪਏ ਅਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਸੀ। ਬਲਾਲੀ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਵਿਨੇਸ਼ ਫੋਗਾਟ ਦਾ ਸਵਾਗਤ ਗੋਲਡ ਮੈਡਲ ਜੇਤੂ ਵਾਂਗ ਕੀਤਾ ਜਾਵੇਗਾ। ਵਿਨੇਸ਼ ਫੋਗਾਟ ਦੇ ਭਰਾ ਹਰਵਿੰਦਰ ਫੋਗਾਟ ਨੇ ਦੱਸਿਆ ਕਿ ਵਿਨੇਸ਼ ਫੋਗਾਟ ਬੇਸ਼ੱਕ ਮੈਡਲ ਤੋਂ ਵੰਚਿਤ ਰਹਿ ਗਈ ਪਰ ਪੂਰੇ ਦੇਸ਼ ਦਾ ਅਸ਼ੀਰਵਾਦ ਉਸ ਦੇ ਨਾਲ ਹੈ।

Check Also

ਹਰਿਆਣਾ ਵਿਧਾਨ ਸਭਾ ਚੋਣਾਂ ਲਈ ‘ਆਪ’ ਨੇ 21 ਹੋਰ ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ

‘ਆਪ’ ਵੱਲੋਂ 29 ਉਮੀਦਵਾਰਾਂ ਸਬੰਧੀ ਐਲਾਨ ਕਰਨਾ ਹਾਲੇ ਬਾਕੀ ਚੰਡੀਗੜ੍ਹ/ਬਿਊਰੋ ਨਿਊਜ਼ : ਹਰਿਆਣਾ ਵਿਧਾਨ ਸਭਾ …