Breaking News
Home / ਘਰ ਪਰਿਵਾਰ / ਸਕੌਟੀਆਬੈਂਕ ਦਾ ਸਟਾਰਟਰਾਈਟ ਪ੍ਰੋਗਰਾਮ ਨਵੇਂ ਕੈਨੇਡੀਅਨਾਂ ਨੂੰ ਬੱਚਤ ਕਰਨ ਅਤੇ ਰਿਵਾਰਡ ਹਾਸਲ ਕਰਨ ਵਿਚ ਮੱਦਦ ਕਰਦਾ ਹੈ

ਸਕੌਟੀਆਬੈਂਕ ਦਾ ਸਟਾਰਟਰਾਈਟ ਪ੍ਰੋਗਰਾਮ ਨਵੇਂ ਕੈਨੇਡੀਅਨਾਂ ਨੂੰ ਬੱਚਤ ਕਰਨ ਅਤੇ ਰਿਵਾਰਡ ਹਾਸਲ ਕਰਨ ਵਿਚ ਮੱਦਦ ਕਰਦਾ ਹੈ

ਟੋਰਾਂਟੋ : ਕਈ ਨਵੇਂ ਕੈਨੇਡੀਅਨਾਂ ਲਈ ਇੱਕ ਨਵੇਂ ਦੇਸ਼ ਵਿੱਚ ਜੀਵਨ ਸਥਾਪਿਤ ਕਰਨ ਸਮੇਂ ਉਨ੍ਹਾਂ ਦੇ ਆਪਣੇ ਬੱਚਤ ਟੀਚੇ ਅਤੇ ਯੋਜਨਾਵਾਂ ਉਨ੍ਹਾਂ ਦੀ ਤਰਜੀਹੀ ਸੂਚੀ ਵਿੱਚ ਸਭ ਤੋਂ ਹੇਠਾਂ ਹੁੰਦੀਆਂ ਹਨ। ਜਦੋਂਕਿ ਆਪਣੀਆਂ ਖਰਚ ਸਬੰਧੀ ਆਦਤਾਂ ਲਈ ਰਿਵਾਰਡ ਪੁਆਂਇੰਟਾਂ ਬਾਰੇ ਜਾਣਨ ਬਾਰੇ ਤਾਂ ਕੋਈ ਪਰਵਾਹ ਹੀ ਨਹੀਂ ਹੁੰਦੀ। ਇਸ ਲਈ ਸਕੌਟੀਆਬੈਂਕ ਦੇ ਸਟਾਰਰਾਈਟ ਪ੍ਰੋਗਰਾਮ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਜੋ ਦੋਨੋਂ ਨਵੇਂ ਕੈਨੇਡੀਅਨਾਂ ਲਈ ਆਸਾਨੀ ਨਾਲ ਪ੍ਰਾਪਤ ਕਰਨ ਯੋਗ ਹਨ।
ਟੀਚਾ ਨਿਰਧਾਰਤ ਕਰਨਾ ਅਤੇ ਯੋਜਨਾ ਬਣਾਉਣੀ
ਜਦੋਂ ਤੁਸੀਂ ਕੈਨੇਡਾ ਵਿੱਚ ਆਪਣਾ ਨਵਾਂ ਜੀਵਨ ਸਥਾਪਿਤ ਕਰਦੇ ਹੋ ਤਾਂ ਛੋਟੇ ਅਤੇ ਲੰਬੇ ਸਮੇਂ ਦੇ ਵਿੱਤੀ ਟੀਚੇ ਸੈੱਟ ਕਰਨੇ ਮਹੱਤਵਪੂਰਨ ਹੁੰਦੇ ਹਨ।
ਇਹ ਟੀਚੇ ਹੋ ਸਕਦੇ ਹਨ, ਪਰ ਇਹ ਇਨ੍ਹਾਂ ਤੱਕ ਹੀ ਸੀਮਤ ਨਹੀਂ ਹਨ:
ਆਪਣੇ ਕਰੈਡਿਟ ਕਾਰਡਾਂ ਦੀ ਵਰਤੋਂ ਕਰਕੇ ਚੰਗਾ ਕਰੈਡਿਟ ਬਣਾਉਣਾ- ਬਿਲਾਂ ਦੀ ਅਦਾਇਗੀ ਸਮੇਂ ‘ਤੇ ਕਰੋ ਅਤੇ ਖੁਦ ਨੂੰ ਇੱਕ ਜਾਂ ਦੋ ਕਾਰਡਾਂ ਤੱਕ ਹੀ ਸੀਮਤ ਰੱਖੋ।
ਰਜਿਸਟਰਡ ਬੱਚਤ ਯੋਜਨਾਵਾਂ ਅਪਣਾਓ ਜਿਵੇਂ ਰਜਿਸਟਰਡ ਐਜੂਕੇਸ਼ਨ ਸੇਵਿੰਗਜ਼ ਪਲੈਨ (ਆਰਈਐੱਸਪੀ), ਇਹ ਵਿਦਿਆਰਥੀਆਂ ਨੂੰ ਸੈਕੰਡਰੀ ਸਿੱਖਿਆ ਤੋਂ ਬਾਅਦ ਟਿਊਸ਼ਨ ਫੀਸ ਅਦਾ ਕਰਨ ਵਿੱਚ ਮਦਦ ਕਰੇਗਾ।
ਇੱਕ ਮੋਰਟਗੇਜ ਯੋਜਨਾ ਨਾਲ ਮੋਰਟਗੇਜ ਪ੍ਰਾਪਤ ਕਰਨਾ ਜਿਹੜਾ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਸਹੀ ਬੈਠਦਾ ਹੈ।
ਇਸਤੋਂ ਇਲਾਵਾ ਨਵੇਂ ਵਾਸੀਆਂ ਦੇ ਰੂਪ ਵਿੱਚ ਸਭ ਤੋਂ ਸੌਖੇ ਕਾਰਜਾਂ ਵਿੱਚੋਂ ਇੱਕ ਬੱਚਤ ਖਾਤਾ ਖੋਲ੍ਹਣ ਦਾ ਕਰਨਾ ਹੈ ਜਿਸਦਾ ਉਪਯੋਗ ਤੁਹਾਡੇ ਛੋਟੇ ਅਤੇ ਲੰਬੇ ਸਮੇਂ ਦੇ ਵਿੱਤੀ ਟੀਚਿਆਂ ਵਿੱਚ ਮਦਦ ਲਈ ਕੀਤਾ ਜਾ ਸਕਦਾ ਹੈ।
ਸਕੌਟੀਆਬੈਂਕ ਕਈ ਬੱਚਤ ਯੋਜਨਾਵਾਂ ਦੀ ਪੇਸ਼ਕਸ਼ ਕਰਦਾ ਹੈ ਜਿਨ੍ਹਾਂ ਵਿੱਚ:
ਸਕੌਟੀਆਬੈਂਕ ਮੁਮੈਂਟਮਪਲੱਸ ਬੱਚਤ ਖਾਤਾ: ਇਸ ਲਈ ਕੋਈ ਮਾਸਿਕ ਫੀਸ ਜਾਂ ਘੱਟ ਤੋਂ ਘੱਟ ਬਕਾਏ ਦੀ ਲੋੜ ਨਹੀਂ, ਮੁਮੈਂਟਮਪਲੱਸ ਬੱਚਤ ਖਾਤੇ ਵਿੱਚ ਤੁਸੀਂ ਵਿਭਿੰਨ ਪੱਧਰਾਂ ‘ਤੇ ਆਪਣੇ ਪੈਸੇ ‘ਤੇ ਵਿਆਜ ਹਾਸਲ ਕਰੋਗੇ। ਜਿੰਨੀ ਲੰਬੀ ਬੱਚਤ ਕਰੋਗੇ, ਓਨਾ ਜ਼ਿਆਦਾ ਵਿਆਜ ਹਾਸਲ ਕਰੋਗੇ।
ਟੈਕਸ-ਫ੍ਰੀ ਸੇਵਿੰਗ ਅਕਾਊਂਟ (ਟੀਐੱਫਐੱਸਏ) : ਟੀਐੱਫਐੱਸਏ ਤੁਹਾਨੂੰ ਹਰੇਕ ਸਾਲ ਬਿਨਾਂ ਕਰ ਦੇ ਇੱਕ ਤੈਅ ਸ਼ੁਦਾ ਰਾਸ਼ੀ ਦੀ ਬੱਚਤ ਕਰਨ ਦੀ ਆਗਿਆ ਦਿੰਦਾ ਹੈ ਅਤੇ ਇਸ ਪੈਸੇ ਨੂੰ ਤੁਸੀਂ ਕਿਸੇ ਵੀ ਸਮੇਂ ਕਢਵਾ ਸਕਦੇ ਹੋ।
ਹਾਈ ਇੰਟਰੱਸਟ ਸੇਵਿੰਗ ਅਕਾਊਂਟ (ਐੱਚਆਈਐੱਸਏ) : ਐੱਚਆਈਐੱਸਏ ਅਜਿਹਾ ਖਾਤਾ ਹੈ ਜੋ ਤੁਹਾਨੂੰ ਜਮ੍ਹਾਂ ਕਰਾਈ ਰਾਸ਼ੀ ‘ਤੇ ਉੱਚ ਵਿਆਜ ਦਿੰਦਾ ਹੈ, ਤੁਹਾਡੇ ਪੈਸੇ ਨੂੰ ਸੁਰੱਖਿਅਤ ਰੱਖਦਾ ਹੈ ਅਤੇ ਤੁਹਾਨੂੰ ਕਿਸੇ ਵੀ ਸਮੇਂ ਕਢਾਉਣ ਦੀ ਆਗਿਆ ਦਿੰਦਾ ਹੈ।
ਰਜਿਸਟਰਡ ਰਿਟਾਇਰਮੈਂਟ ਸੇਵਿੰਗਜ਼ ਪਲੈਨ (ਆਰਆਰਐੱਸਪੀ) : ਆਰਆਰਐੱਸਪੀ ਤੁਹਾਨੂੰ ਤੁਹਾਡੇ ਕਰਾਂ ਨੂੰ ਘੱਟ ਕਰਦੇ ਹੋਏ ਸੇਵਾ ਮੁਕਤੀ ਲਈ ਪੈਸੇ ਬਚਾਉਣ ਦੀ ਆਗਿਆ ਦਿੰਦਾ ਹੈ-ਜਦੋਂ ਤੁਸੀਂ ਆਰਆਰਐੱਸਪੀ ਵਿੱਚ ਪੈਸੇ ਦਾ ਨਿਵੇਸ਼ ਕਰਦੇ ਹੋ ਤਾਂ ਤੁਸੀਂ ਉਸ ਸਾਲ ਲਈ ਆਪਣੀ ਕਰ ਯੋਗ ਆਮਦਨ ਵਿੱਚੋਂ ਉਸ ਰਕਮ ਨੂੰ ਘਟਾ ਸਕਦੇ ਹੋ। ਆਰਆਰਐੱਸਪੀ ਖੋਲ੍ਹਣ ਲਈ ਕੈਨੇਡਾ ਵਿੱਚ ਕਰ ਦੇਣ ਦੇ ਪਹਿਲੇ ਸਾਲ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ ਤੱਕ ਤੁਹਾਨੂੰ ਇਹ ਜਾਣਨ ਲਈ ਇੰਤਜ਼ਾਰ ਕਰਨਾ ਹੋਏਗਾ ਕਿ ਇਸ ਵਿੱਚ ਤੁਸੀਂ ਕਿੰਨਾ ਯੋਗਦਾਨ ਕਰ ਸਕਦੇ ਹੋ।
ਸਕੌਟੀਆਬੈਂਕ ਦੇ ਮਲਟੀਕਲਚਰ ਬੈਂਕਿੰਗ ਦੇ ਡਾਇਰੈਕਟਰ ਮੁਨਸਿਫ ਸ਼ੇਰਲੀ ਨੇ ਕਿਹਾ, ‘ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਕੈਨੇਡਾ ਦੀ ਬੈਂਕਿੰਗ ਵਿਵਸਥਾ ਬਹੁਤ ਪਹੁੰਚਯੋਗ ਹੈ, ਇਹ ਉਨ੍ਹਾਂ ਲਈ ਬਹੁਤ ਸਾਰੇ ਵੱਖ ਵੱਖ ਕਿਸਮਾਂ ਦੇ ਬੱਚਤ ਖਾਤੇ ਅਤੇ ਉਤਪਾਦਾਂ ਦੀ ਪੇਸ਼ਕਸ਼ ਕਰਦੇ ਹਨ।’
‘ਸਕੌਟੀਆਬੈਂਕ ਦੇ ਸਟਾਰਰਾਈਟ ਪ੍ਰੋਗਰਾਮ ਬਾਰੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਜਦੋਂ ਤੁਸੀਂ ਨਵਾਂ ਖਾਤਾ ਖੋਲ੍ਹਦੇ ਹੋ ਤਾਂ ਇਹ ਤੁਹਾਨੂੰ /300 ਤੋਂ ਜ਼ਿਆਦਾ ਬੈਂਕਿੰਗ ਲਾਭ ਪ੍ਰਦਾਨ ਕਰਦਾ ਹੈ ਅਤੇ ਸਾਡੇ ਬਹੁਭਾਸ਼ਾਈ ਸਲਾਹਕਾਰ ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਨੂੰ ਜਿੰਨੀ ਜਲਦੀ ਹੋ ਸਕੇ ਬੱਚਤ ਟੀਚਾ ਨਿਰਧਾਰਤ ਕਰਨ ਵਿੱਚ ਮਦਦ ਕਰਨ ਲਈ ਵਚਨਬੱਧ ਹਨ।’
ਆਪਣੇ ਖਰਚਿਆਂ ‘ਤੇ ਰਿਵਾਰਡ ਲਾਭ ਹਾਸਲ ਕਰਨੇ
ਕੈਨੇਡਾ ਵਿੱਚ ਖਰੀਦਦਾਰੀ ਲਈ ਕਰੈਡਿਟ ਕਾਰਡ ਦੀ ਵਰਤੋਂ ਤੁਹਾਨੂੰ ਹਰ ਖਰੀਦ ‘ਤੇ ਰਿਵਾਰਡ ਹਾਸਲ ਕਰਕੇ ਕਰੈਡਿਟ ਹਿਸਟਰੀ ਬਣਾਉਣ ਲਈ ਜ਼ਿਆਦਾ ਲਾਭਾਂ ਦੀ ਪੇਸ਼ਕਸ਼ ਕਰਦਾ ਹੈ। ਰਿਵਾਰਡ ਕਈ ਰੂਪਾਂ ਵਿੱਚ ਹਾਸਲ ਕੀਤੇ ਜਾ ਸਕਦੇ ਹਨ ਜਿਵੇਂ ਕਿ ਕੈਸ਼ ਬੈਕ ਜਾਂ ਪੁਆਂਇੰਟ ਜਿਨ੍ਹਾਂ ਨੂੰ ਯਾਤਰਾ ਜਾਂ ਮਨੋਰੰਜਕ ਖਰੀਦਦਾਰੀ ‘ਤੇ ਪ੍ਰਾਪਤ ਕੀਤਾ ਜਾ ਸਕਦਾ ਹੈ।
ਸਕੌਟੀਆਬੈਂਕ ਕੈਨੇਡਾ ਦੇ ਕਿਸੇ ਹੋਰ ਬੈਂਕ ਨਾਲੋਂ ਜ਼ਿਆਦਾ ਰਿਵਾਰਡ ਵਿਕਲਪ ਪੇਸ਼ ਕਰਦਾ ਹੈ। ਸਕੌਟੀਆਬੈਂਕ ਰਿਵਾਰਡ ਕਰੈਡਿਟ ਕਾਰਡਾਂ ਸਬੰਧੀ ਅਤੇ ਵਿੱਤੀ ਸਫਲਤਾ ਹਾਸਲ ਕਰਨ ਲਈ ਉਪਲੱਬਧ ਸਰੋਤਾਂ ਤੋਂ ਮਦਦ ਹਾਸਲ ਕਰਨ ਸਬੰਧੀ ਜ਼ਿਆਦਾ ਜਾਣਕਾਰੀ ਲਈ ਵਿਜਿਟ www.scotiabank.com/startright ਕਰੋ ।
1. ਰਿਵਾਰਡ ਵਿਕਲਪਾਂ ਦੀ ਗਣਨਾ ਸਕੌਟੀਆਬੈਂਕ ਡੈਬਿਟ ਕਾਰਡ, ਕਰੈਡਿਟ ਕਾਰਡ ਅਤੇ ਸਕੌਟੀਆ ਰਿਵਾਰਡਜ਼ ਪ੍ਰੋਗਰਾਮ ਨਾਲ ਜੁੜੇ ਰਿਟੇਲ ਬੈਂਕ ਖਾਤਿਆਂ, ਸਕੌਟੀਆ ਮੁਮੈਂਟਮ ਕੈਸ਼ ਬੈਕ ਪ੍ਰੋਗਰਾਮ ‘ਤੇ ਆਧਾਰਿਤ ਹੈ ਅਤੇ ਇਹ ਕੈਨੇਡਾ ਦੇ ਹੋਰ ਸ਼ਡਿਊਲ 1 ਬੈਂਕਾਂ ਵੱਲੋਂ ਪੇਸ਼ ਕੀਤੀਆਂ ਜਨਤਕ ਪੇਸ਼ਕਸ਼ਾਂ ਦੇ ਬਰਾਬਰ ਦੇ ਉਤਪਾਦਾਂ ਦੀ ਤੁਲਨਾ ਵਿੱਚ ਸਕੌਟੀਆ ਮੁਮੈਂਟਮ ਸੇਵਿੰਗਜ਼ ਖਾਤੇ ਸਾਡੀਆਂ ਬੇਸ਼ੁਮਾਰ ਪੇਸ਼ਕਸ਼ਾਂ ਦੇ ਪ੍ਰੀਮੀਅਮ ਵਿਆਜ, ਆਟੋ ਅਤੇ ਰਿਟੇਲ ਨਾਲ ਸਬੰਧਿਤ ਰਿਵਾਰਡ ਪ੍ਰੋਗਰਾਮ ਕਰੈਡਿਟ ਕਾਰਡਾਂ ਅਤੇ ਐੱਸਸੀਈਐੱਨਈ ਪ੍ਰੋਗਰਾਮ ‘ਤੇ ਆਧਾਰਿਤ ਹਨ। ਇਹ ਗਣਨਾ 12 ਮਾਰਚ, 2018 ਤੱਕ ਹੈ।
ਸਕੌਟੀਆਬੈਂਕ ਬਾਰੇ
ਸਕੌਟੀਆਬੈਂਕ ਕੈਨੇਡਾ ਦਾ ਅੰਤਰਰਾਸ਼ਟਰੀ ਬੈਂਕ ਹੈ ਅਤੇ ਇਹ ਉੱਤਰੀ ਅਮਰੀਕਾ, ਲਤੀਨੀ ਅਮਰੀਕਾ, ਕੈਰੇਬੀਅਨ ਅਤੇ ਕੇਂਦਰੀ ਅਮਰੀਕਾ, ਯੂਰੋਪ ਅਤੇ ਏਸ਼ੀਆ- ਪ੍ਰਸ਼ਾਂਤ ਦਾ ਮੋਹਰੀ ਵਿੱਤੀ ਸੇਵਾਵਾਂ ਪ੍ਰਦਾਤਾ ਹੈ। ਅਸੀਂ ਆਪਣੇ 25 ਮਿਲੀਅਨ ਗਾਹਕਾਂ ਨੂੰ ਬਿਹਤਰ ਬਣਾਉਣ ਲਈ ਵਿਸ਼ਾਲ ਸੇਵਾਵਾਂ ਸਲਾਹ, ਉਤਪਾਦ ਅਤੇ ਸੇਵਾਵਾਂ ਪ੍ਰਦਾਨ ਕਰਨ ਲਈ ਸਮਰਪਿਤ ਹਾਂ ਜਿਸ ਵਿੱਚ ਨਿੱਜੀ ਅਤੇ ਵਪਾਰਕ ਬੈਂਕਿੰਗ, ਵਿੱਤੀ ਪ੍ਰਬੰਧਨ ਅਤੇ ਨਿੱਜੀ ਬੈਂਕਿੰਗ, ਕਾਰਪੋਰੇਟ ਅਤੇ ਨਿਵੇਸ਼ ਬੈਂਕਿੰਗ ਅਤੇ ਪੂੰਜੀ ਬਾਜ਼ਾਰ ਸ਼ਾਮਲ ਹਨ। 96,000 ਤੋਂ ਜ਼ਿਆਦਾ ਕਰਮਚਾਰੀਆਂ ਦੀ ਟੀਮ ਅਤੇ /947 ਦੀ ਸੰਪਤੀ (31 ਜੁਲਾਈ, 2018 ਅਨੁਸਾਰ), ਸਕੌਟੀਆਬੈਂਕ ਟੋਰਾਂਟੋ (ਟੀਐੱਸਐਕਸ: ਬੀਐੱਨਐੱਸ) ਅਤੇ ਨਿਊਯਾਰਕ ਐਕਸਚੇਂਜ (ਐੱਨਵਾਈਐੱਸਈ: ਬੀਐੱਨਐੱਸ) ‘ਤੇ ਕਾਰੋਬਾਰ ਕਰਦਾ ਹੈ। ਜ਼ਿਆਦਾ ਜਾਣਕਾਰੀ ਲਈ ਕ੍ਰਿਪਾ ਕਰਕੇ www.scotiabank.com’ਤੇ ਵਿਜਿਟ ਕਰੋ ਅਤੇ ਸਾਨੂੰ ਟਵਿੱਟਰ @Scotiabank ‘ਤੇ ਫੌਲੋ ਕਰੋ।
ਮੀਡੀਆ ਸੰਪਰਕ : ਕੈਰੀਨਾ ਰੂਅਸ, ਸਕੌਟੀਆਬੈਂਕ, [email protected]
ਜੈਸਿਕਾ ਲੇਰੌਕਸ, ਨੈਰੇਟਿਵ ਪੀਆਰ, [email protected]

Check Also

Dayanand Medical College & Hospital Ludhiana,Punjab,India

DMCH Infertility & IVF Unit  IVF with self and donor oocytes  ICSI and …