Breaking News
Home / ਘਰ ਪਰਿਵਾਰ / ਸਰਜਰੀਆਂ ਦੇ ਦੁਬਾਰਾ ਸ਼ੁਰੂ ਹੋਣ ਵਿਚ ਹਰ ਬ੍ਰਿਟਿਸ਼ ਕੋਲੰਬੀਅਨ ਦਾ ਰੋਲ

ਸਰਜਰੀਆਂ ਦੇ ਦੁਬਾਰਾ ਸ਼ੁਰੂ ਹੋਣ ਵਿਚ ਹਰ ਬ੍ਰਿਟਿਸ਼ ਕੋਲੰਬੀਅਨ ਦਾ ਰੋਲ

16 ਮਾਰਚ ਨੂੰ ਇਹ ਪੱਕਾ ਕਰਨ ਲਈ ਕਿ ਬੀ.ਸੀ. ਦੇ ਹਸਪਤਾਲਾਂ ਕੋਲ ਕੋਵਿਡ-19 ਦਾ ਜਵਾਬ ਦੇਣ ਲਈ ਸਮਰੱਥਾ ਹੈ ਅਤੇ ਨਿਯਤ ਹੋਈਆਂ ਜ਼ਰੂਰੀ ਅਤੇ ਐਮਰਜੈਂਸੀ ਸਰਜਰੀਆਂ ਕਰਨਾ ਜਾਰੀ ਰੱਖਣ ਲਈ ਗੈਰ-ਜ਼ਰੂਰੀ ਨਿਯਤ ਹੋਈਆਂ ਸਰਜਰੀਆਂ ਬੀ.ਸੀ. ਭਰ ਵਿਚ ਅਗਾਂਹ ਪਾ ਦਿੱਤੀਆਂ ਗਈਆਂ ਸਨ।
ਦੋ ਮਹੀਨਿਆਂ ਬਾਅਦ 18 ਮਈ ਨੂੰ ਫਰੇਜ਼ਰ ਹੈਲਥ ਨੇ ਨਿਯਤ ਹੋਈਆਂ ਸਰਜਰੀਆਂ ਕਰਨੀਆਂ ਦੁਬਾਰਾ ਸ਼ੁਰੂ ਕਰ ਦਿੱਤੀਆਂ ਹਨ। ਇਹ ਉਹ ਹਜ਼ਾਰਾਂ ਸਰਜਰੀਆਂ ਕਰਨ ਲਈ ਪਹਿਲਾ ਵੱਡਾ ਕਦਮ ਹੈ, ਜਿਹੜੀਆਂ ਅੱਗੇ ਪਾ ਦਿੱਤੀਆਂ ਗਈਆਂ ਸਨ ਜਾਂ ਜਿਨ੍ਹਾਂ ਦੀ ਅਜੇ ਤਾਰੀਕ ਨਹੀਂ ਦਿੱਤੀ ਗਈ ਸੀ।
ਬ੍ਰਿਟਿਸ਼ ਕੋਲੰਬੀਆ ਦਾ ਸਰਜਰੀਆਂ ਦੁਬਾਰਾ ਸ਼ੁਰੂ ਕਰਨ ਦਾ ਮਰੀਜ਼ਾਂ ਨਾਲ ਵਾਅਦਾ ਸਭ ਤੋਂ ਜ਼ਿਆਦਾ ਵੱਡਾ ਅਤੇ ਉਤਸ਼ਾਹ ਵਾਲਾ ਸਰਜੀਕਲ ਪ੍ਰੋਜੈਕਟ ਹੈ, ਜਿਹੜਾ ਪਹਿਲਾਂ ਕਦੇ ਵੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਇਹ ਸਾਡੇ ਸਾਰਿਆਂ ਤੋਂ ਸਭ ਤੋਂ ਜ਼ਿਆਦਾ ਬਿਹਤਰੀ ਦੀ ਮੰਗ ਕਰੇਗਾ ਅਤੇ ਇਹ ਇਸ ਚੀਜ਼ ਨੂੰ ਨਾਟਕੀ ਢੰਗ ਨਾਲ ਬਦਲ ਦੇਵੇਗਾ ਕਿ ਅਸੀਂ ਬੀ.ਸੀ. ਵਿਚ ਸਰਜਰੀਆਂ ਕਿਵੇਂ ਕਰਦੇ ਹਾਂ।
ਸਰਜਰੀ ਦੇ ਦੁਬਾਰਾ ਸ਼ੁਰੂ ਹੋਣ ਦੇ ਇਸ ਪਹਿਲੇ ਪੜਾਅ ਦੀ ਤਰਜੀਹ ਜ਼ਰੂਰੀ ਸਰਜਰੀਆਂ ਹਨ-ਉਹ ਮਰੀਜ਼ ਜਿਨ੍ਹਾਂ ਦੀਆਂ ਸਰਜਰੀਆਂ ਚਾਰ ਹਫਤਿਆਂ ਨਾਲੋਂ ਪਹਿਲਾਂ ਹੋਣੀਆਂ ਜ਼ਰੂਰੀ ਹਨ, ਉਹ ਮਰੀਜ਼ ਜਿਨ੍ਹਾਂ ਦੀਆਂ ਸਰਜਰੀਆਂ ਅੱਗੇ ਪਾ ਦਿੱਤੀਆਂ ਗਈਆਂ ਹਨ; ਅਤੇ ਉਹ ਮਰੀਜ਼ ਜਿਨ੍ਹਾਂ ਨੇ ਆਪਣੇ ਅਨੁਮਾਨਤ ਉਡੀਕ ਸਮੇਂ ਨਾਲੋਂ ਦੋ ਗੁਣਾ ਜ਼ਿਆਦਾ ਸਮਾਂ ਉਡੀਕ ਕੀਤੀ ਹੈ। ਅਸੀਂ ਉਨ੍ਹਾਂ ਮਰੀਜ਼ਾਂ ਵੱਲ ਵੀ ਧਿਆਨ ਦੇ ਰਹੇ ਹਾਂ, ਜਿਨ੍ਹਾਂ ਦੀਆਂ ਸਰਜਰੀਆਂ ਤੈਅ ਪ੍ਰੋਸੀਜਰ ਵਜੋਂ ਜਾਂ ਮੇਨ ਓਪਰੇਟਿੰਗ ਰੂਮ ਤੋਂ ਬਾਹਰ ਸੁਰੱਖਿਅਤ ਤਰੀਕੇ ਨਾਲ ਕੀਤੀਆਂ ਜਾ ਸਕਦੀਆਂ ਹਨ। ਇਸ ਵਿਚ ਮੋਤੀਏ ਦੀ ਸਰਜਰੀ ਵਰਗੀਆਂ ਸਰਜਰੀਆਂ ਸ਼ਾਮਲ ਹਨ। ਮਰੀਜ਼ਾਂ ਦੀ ਇਹ ਤਰਜੀਹ ਸਾਨੂੰ ਥੋੜ੍ਹੇ ਸਮੇਂ ਲਈ ਕੁਝ ਸਰਜਰੀਆਂ ਤੋਂ ਪਰ੍ਹੇ ਕਰਦੀ ਹੈ ਤਾਂ ਜੋ ਅਸੀਂ ਪਹਿਲੇ ਪੜ੍ਹਾਅ ਦੀਆਂ ਤਰਜੀਹੀ ਸਰਜਰੀਆਂ ਕਰ ਸਕੀਏ। ਇਨ੍ਹਾਂ ਵਿਚ ਦੰਦਾਂ ਅਤੇ ਚੂਲੇ ਤੇ ਗੋਡੇ ਦੀਆਂ ਕੁਝ ਸਰਜਰੀਆਂ ਸ਼ਾਮਲ ਹੋਣਗੀਆਂ। ਇਨ੍ਹਾਂ ਸਰਜਰੀਆਂ ਦੀ ਉਡੀਕ ਕਰ ਰਹੇ ਮਰੀਜ਼ਾਂ ਲਈ ਅਤੇ ਉਨ੍ਹਾਂ ਦੇ ਸਰਜਨਾਂ ਲਈ ਵੀ ਇਹ ਇਕ ਔਖੀ ਖਬਰ ਹੈ। ਪਰ ਸਭ ਤੋਂ ਜ਼ਿਆਦਾ ਲੋੜਾਂ ਵਾਲੇ ਮਰੀਜ਼ਾਂ ‘ਤੇ ਪਹਿਲਾਂ ਵਾਲਾ ਧਿਆਨ ਸਿਰਫ ਹੁਣ ਲਈ ਹੈ, ਸਦਾ ਲਈ ਨਹੀਂ-ਸਰਜਰੀਆਂ ਦੇ ਅੱਗੇ ਵਧਣ ਨਾਲ, ਅਸੀਂ ਹੱਡੀਆਂ ਅਤੇ ਦੰਦਾਂ ਦੀਆਂ ਪੂਰੀਆਂ ਸਰਜਰੀਆਂ ਸ਼ੁਰੂ ਕਰ ਦਿਆਂਗੇ।
ਇਹ ਪਤਾ ਲਾਉਣ ਲਈ ਹੁਣ ਹਜ਼ਾਰਾਂ ਮਰੀਜ਼ਾਂ ਨਾਲ ਸੰਪਰਕ ਕੀਤਾ ਗਿਆ ਹੈ ਕਿ ਉਹ ਆਪਣੀਆਂ ਸਰਜਰੀਆਂ ਕਰਵਾਉਣ ਲਈ ਤਿਆਰ ਹਨ ਅਤੇ 18 ਮਈ ਤੋਂ ਉਹ ਸਰਜਰੀਆਂ ਸ਼ੁਰੂ ਹੋਣ ਨਾਲ ਸਰਜਰੀਆਂ ਦੁਬਾਰਾ ਸ਼ੁਰੂ ਹੋ ਗਈਆਂ ਹਨ। ਅਸੀਂ ਅਜੇ ਵੀ ਇਹ ਪੱਕਾ ਕਰ ਰਹੇ ਹਾਂ ਕਿ ਅਸੀਂ ਸਰਜਰੀਆਂ ਅਤੇ ਕੋਵਿਡ-19 ਦੇ ਮਰੀਜ਼ਾਂ ਦੀਆਂ ਲੋੜਾਂ ਦੋਵਾਂ ਨਾਲ ਨਜਿੱਠ ਸਕੀਏ। ਅਸੀਂ ਸਿਹਤ ਮਾਹਰਾਂ ਅਤੇ ਹੈਲਥ ਕੇਅਰ ਵਰਕਰਾਂ ਦੀਆਂ ਟੀਮਾਂ ਤਿਆਰ ਕਰਨਾ ਜਾਰੀ ਰੱਖ ਰਹੇ ਹਾਂ, ਜਿਨ੍ਹਾਂ ਦੀ ਲੋੜ ਸਾਨੂੰ ਆਉਂਦੇ ਹਫਤਿਆਂ ਵਿਚ ਸਰਜਰੀਆਂ ਵਿਚ ਵਾਧਾ ਕਰਨ ਲਈ ਪਵੇਗੀ ਅਤੇ ਅਸੀਂ ਇਹ ਪੱਕਾ ਕਰ ਰਹੇ ਹਾਂ ਕਿ ਇਹ ਸਾਰਾ ਕੁਝ ਮਰੀਜ਼ਾਂ ਅਤੇ ਸਿਹਤ ਸੇਵਾਵਾਂ ਦੇਣ ਵਾਲਿਆਂ ਲਈ ਸਭ ਤੋਂ ਸੰਭਵ ਸੁਰੱਖਿਅਤ ਤਰੀਕੇ ਨਾਲ ਹੋ ਰਿਹਾ ਹੈ।
ਇਹ ਓਨਾ ਹੀ ਗੁੰਝਲਦਾਰ ਹੈ ਜਿੰਨਾ ਇਹ ਬੇਮਿਸਾਲ ਹੈ। ਕੋਵਿਡ-19 ਹੇਠ ਬਹੁਤ ਸਾਰੀਆਂ ਚੀਜ਼ਾਂ ਵਾਂਗ, ਅਸੀਂ ਨਾਲੋ-ਨਾਲ ਸਿੱਖ ਰਹੇ ਹਾਂ ਅਤੇ ਮਰੀਜ਼ਾਂ ਦੀਆਂ ਉਹ ਸਰਜਰੀਆਂ ਕਰਨ ਦੇ ਅਨੁਕੂਲ ਬਣ ਰਹੇ ਹਾ ਜਿਨ੍ਹਾਂ ਦੀ ਉਨ੍ਹਾਂ ਨੂੰ ਲੋੜ ਹੈ। ਜ਼ਰੂਰੀ ਕੇਸਾਂ ਨੂੰ ਤਰਜੀਹ ਦੇਣ ਲਈ ਸਾਡੇ ਹਸਪਤਾਲ ਹਰ ਰੋਜ਼ ਅਪਰੇਸ਼ਨ ਕਰਨ ਵਾਲੇ ਰੂਮਾਂ ਦੀ ਸਮਰੱਥਾ ‘ਤੇ ਵਿਚਾਰ ਕਰ ਰਹੇ ਹਨ, ਜਿਸ ਵਿਚ ਕੈਂਸਰ ਦੇ ਜ਼ਰੂਰੀ ਕੇਸ ਅਤੇ ਐਮਰਜੈਂਸੀ ਕੇਸ ਸ਼ਾਮਲ ਹਨ। ਸਾਡੇ ਸਰਜਰੀ ਕਰਨ ਵਾਲੇ ਸਥਾਨ ਪੂਰੀ ਸਮਰੱਥਾ ‘ਤੇ ਜਾਂ ਇਸ ਦੇ ਨੇੜੇ ਚੱਲ ਰਹੇ ਹਨ। ਫਰੇਜ਼ਰ ਹੈਲਥ ਵਿਚ, 11 ਥਾਵਾਂ ਹਨ। ਅਸੀਂ ਸਰਜਰੀਆਂ ਲਈ ਠੇਕੇ ‘ਤੇ ਲਈਆਂ ਹੋਈਆਂ ਆਪਣੀਆਂ ਪ੍ਰਾਈਵੇਟ ਥਾਵਾਂ ਦੀ ਵੀ ਪੂਰੀ ਵਰਤੋਂ ਕਰਾਂਗੇ। ਹੋਰ ਮਹੱਤਵਪੂਰਨ ਤਬਦੀਲੀਆਂ ਵੀ ਹੋਣਗੀਆਂ। ਗਰਮੀਆਂ ਦੌਰਾਨ, ਅਪਰੇਸ਼ਨ ਰੂਮਾਂ ਦੇ ਰੋਜ਼ਾਨਾ ਘੰਟੇ ਵਧਾ ਕੇ ਅਸੀਂ ਵਸੀਲਿਆਂ ਅਤੇ ਸਮਰੱਥਾ ਵਿਚ ਵੀ ਵਾਧਾ ਕਰਾਂਗੇ। ਅਸੀਂ ਸ਼ਨੀਵਾਰ ਅਤੇ ਐਤਵਾਰਾਂ ਨੂੰ ਵੀ ਅਪਰੇਸ਼ਨ ਕਰਾਂਗੇ। ਅਸੀਂ ਨਵੇਂ ਅਪਰੇਸ਼ਨ ਰੂਮ ਵੀ ਖੋਲ੍ਹ ਰਹੇ ਹਾਂ। ਇਹ ਨੋਟ ਕਰਨਾ ਜ਼ਰੂਰੀ ਹੈ ਕਿ ਸਰਜਰੀਆਂ ਦੁਬਾਰਾ ਸ਼ੁਰੂ ਕਰਨ ਦਾ ਮਰੀਜ਼ਾਂ ਨਾਲ ਵਾਅਦਾ ਅਤੇ ਇਸ ਲਈ ਚਾਹੀਦੀਆਂ ਮਹੱਤਵਪੂਰਨ ਤਬਦੀਲੀਆਂ ਕੋਵਿਡ-19 ਤੋਂ ਪਹਿਲਾਂ ਕੀਤੀਆਂ ਜਾਂਦੀਆਂ ਸਰਜਰੀਆਂ ਦੀ ਗਿਣਤੀ ਤੇ ਵਾਪਸ ਆਉਣ ਨਾਲੋਂ ਕਿਤੇ ਜ਼ਿਆਦਾ ਕਰਨਗੀਆਂ। ਇਹ ਸਾਨੂੰ ਤਕਰੀਬਨ 17-24 ਮਹੀਨਿਆਂ ਵਿਚ ਸਰਜਰੀ ਦੀਆਂ ਨਵੀਆਂ ਮੰਗਾਂ ਪੂਰੀਆਂ ਕਰਨ ਅਤੇ ਕੋਵਿਡ-19 ਕਰਕੇ ਪਿੱਛੇ ਪਈਆਂ ਸਰਜਰੀਆਂ ਪੂਰੀਆਂ ਕਰਨ ਦੇ ਯੋਗ ਬਣਾਏਗਾ। ਸਰਜਰੀਆਂ ਸ਼ੁਰੂ ਕਰਨਾ ਔਖੀ ਟਾਈਮਲਾਈਨ ਨਾਲ ਵੱਡੀ ਜ਼ਿੰਮੇਵਾਰੀ ਚੁੱਕਣਾ ਹੈ ਅਤੇ ਇਸ ਉਪਰ ਬਾਹਰੀ ਤਾਕਤਾਂ ਦਾ ਵੀ ਬਹੁਤ ਅਸਰ ਪੈ ਸਕਦਾ ਹੈ। ਜਿਵੇਂ ਕਿ ਡਾਕਟਰ ਹੈਨਰੀ ਅਤੇ ਦੁਨੀਆ ਭਰ ਦੇ ਸਿਹਤ ਅਧਿਕਾਰੀਆਂ ਨੇ ਦੱਸਿਆ ਹੈ, ਇਸ ਪੱਤਝੜ ਰੁੱਤੇ ਕੋਵਿਡ-19 ਦੀ ਦੂਜੀ ਲਹਿਰ ਆਉਣ ਦੀ ਵੀ ਸੰਭਾਵਨਾ ਹੈ। ਉਹ ਜਾਂ ਗਰਮੀਆਂ ਦੌਰਾਨ ਨਵੇਂ ਕੇਸਾਂ ਵਿਚ ਵਾਧਾ ਇਕ ਵਾਰ ਫਿਰ ਸਾਡੇ ਹਸਪਤਾਲਾਂ ਉਪਰ ਅਤੇ ਸੁਰੱਖਿਅਤ ਤਰੀਕੇ ਨਾਲ ਕੀਤੀਆਂ ਜਾ ਸਕਣ ਵਾਲੀਆਂ ਸਰਜਰੀਆਂ ਦੀ ਗਿਣਤੀ ਉਪਰ ਅਸਰ ਪਾਵੇਗਾ ਅਤੇ ਇਥੇ ਹੀ ਸਾਡੇ ਸਾਰਿਆਂ ਨੂੰ ਅਜੇ ਵੀ ਜ਼ਰੂਰੀ ਕੰਮ ਕਰਨਾ ਪੈਣਾ ਹੈ। ਸਾਡੇ ਹਰ ਇਕ ਵਾਸਤੇ, ਕੋਵਿਡ-19 ਦੇ ਫੈਲਣ ਤੋਂ ਰੋਕਣ ਲਈ ਡਾਕਟਰ ਹੈਨਰੀ ਅਤੇ ਸਾਡੇ ਪਬਲਿਕ ਹੈਲਥ ਦੇ ਲੀਡਰਾਂ ਵਲੋਂ ਸਾਨੂੰ ਸਿਖਾਏ ਗਏ ਹੁਨਰਾਂ ਦੀ ਵਰਤੋਂ ਕਰਨ ਲਈ ਵਚਨਬੱਧ ਰਹਿਣਾ ਜ਼ਰੂਰੀ ਹੈ।
ਸਰਜਰੀਆਂ ਸ਼ੁਰੂ ਕਰਨਾ ਜਿੰਨਾ ਅਪਰੇਸ਼ਨ ਰੂਮਾਂ ਵਾਲਿਆਂ ‘ਤੇ ਨਿਰਭਰ ਕਰਦਾ ਹੈ, ਓਨਾ ਹੀ ਸਾਡੇ ‘ਤੇ ਨਿਰਭਰ ਕਰਦਾ ਹੈ। ਸਰਜਰੀਆਂ ਸ਼ੁਰੂ ਕਰਨ ਵਿਚ ਸ਼ਾਮਲ ਸਾਰੀਆਂ ਨਰਸਾਂ, ਡਾਕਟਰ ਅਤੇ ਹੈਲਥ ਕੇਅਰ ਵਰਕਰ ਸਾਡੇ ‘ਤੇ ਆਸ ਰੱਖ ਰਹੇ ਹਨ। ਜੇ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈਏ ਤਾਂ ਉਹ ਆਪਣੀ ਨਿਭਾ ਸਕਦੇ ਹਨ। ਬੀ.ਸੀ. ਭਰ ਦੇ ਹੈਲਥ ਕੇਅਰ ਸਿਸਟਮ ਵਿਚ ਸ਼ਾਮਲ ਹਰ ਕੋਈ ਸਾਡੀਆਂ ਸਰਜਰੀਆਂ ਦੁਬਾਰਾ ਸ਼ੁਰੂ ਕਰਨ ਵਿਚ 100 ਪ੍ਰਤੀਸ਼ਤ ਸ਼ਾਮਲ ਹੈ। ਸਾਨੂੰ ਵਾਇਰਸ ਦੇ ਫੈਲਣ ਤੋਂ ਰੋਕਣ ਲਈ 100 ਪ੍ਰਤੀਸ਼ਤ ਵਚਨਬੱਧ ਰਹਿਣ ਦੀ ਲੋੜ ਹੈ। ਲਗਾਤਾਰ ਕਾਮਯਾਬੀ, ਹਰ ਇਕ ਵਲੋਂ ਸਮਾਜਿਕ ਫਾਸਲੇ ਅਤੇ ਚੰਗੀ ਸਫਾਈ ਦੇ ਨੇਮਾਂ ਦੀ ਪਾਲਣਾ ‘ਤੇ ਨਿਰਭਰ ਕਰਦੀ ਹੈ। ਕੋਵਿਡ-19 ਨਾਲ ਬੀਸੀ ਦੇ ਅਨੁਭਵ ਨੂੰ ਸ਼ਕਲ ਦੇਣ ਦੀ-ਹਰ ਇਕ ਦਿਨ-ਸਾਡੇ ਕੋਲ ਤਾਕਤ ਹੈ ਅਤੇ ਇਸਦਾ ਮਤਲਬ ਸਾਡੇ ਹਰ ਇਕ ਕੋਲ ਸਰਜਰੀਆਂ ਦੁਬਾਰਾ ਸ਼ੁਰੂ ਕਰਨ ਦਾ ਵਾਅਦਾ ਪੂਰਾ ਕਰਨ ਅਤੇ ਉਹ ਸਰਜਰੀਆਂ ਹੋਣ ਵਿਚ ਬ੍ਰਿਟਿਸ਼ ਕੋਲੰਬੀਅਨਾਂ ਦੀ ਮੱਦਦ ਕਰਨ ਦੀ ਤਾਕਤ ਹੈ, ਜਿਸ ਦੀ ਉਨ੍ਹਾਂ ਨੂੰ ਲੋੜ ਹੈ। ਬੀ.ਸੀ. ਕੋਵਿਡ-19 ਦੇ ਸਬੰਧ ਵਿਚ ਸਾਡੇ ਯਤਨਾਂ ਅਤੇ ਸਰਜਰੀਆਂ ਸ਼ੁਰੂ ਕਰਨ ਦੇ ਸਾਡੇ ਵਾਅਦੇ ਵਿਚ, ਅਸੀਂ ਸਾਰੇ ਇਕ ਦੂਜੇ ਉਪਰ ਆਸ ਰੱਖ ਰਹੇ ਹਾਂ- ਇਕ ਦੂਜੇ ਤੋਂ ਫਾਸਲਾ ਰੱਖਣਾ ਅਤੇ ਰਲ ਕੇ ਕੰਮ ਕਰਨਾ ਜਾਰੀ ਰੱਖਣ ਲਈ।
ਜਿਮ ਸਿੰਕਲੇਹ
ਚੇਅਰ, ਫਰੇਜ਼ਰ ਹੈਲਥ ਬੋਰਡ ਆਫ ਡਾਇਰੈਕਟਰਜ਼

Check Also

ਵਿਰਾਸਤੀ ਵਿਰਸੇ ਦਾ ਮੋਤੀ – ਗੁੜ

ਸੁਖਪਾਲ ਸਿੰਘ ਗਿੱਲ 98781-11445 ਗੁੜ ਬਾਰੇ ਇੱਕ ਦੰਦ ਕਥਾ ਹੈ ਕਿ ਗੁੜ ਨੇ ਰੱਬ ਕੋਲ …