Home / ਕੈਨੇਡਾ / ਕੈਨੇਡੀਅਨਾਂ ਲਈ ਖਤਰਾ ਬਣੇ ਵਿਅਕਤੀ ਦੀ ਪੁਲਿਸ ਕਰ ਰਹੀ ਹੈ ਭਾਲ

ਕੈਨੇਡੀਅਨਾਂ ਲਈ ਖਤਰਾ ਬਣੇ ਵਿਅਕਤੀ ਦੀ ਪੁਲਿਸ ਕਰ ਰਹੀ ਹੈ ਭਾਲ

ਓਟਾਵਾ : ਕੈਨੇਡਾ ਦੀ ਪੁਲਿਸ ਇਕ ਸ਼ੱਕੀ ਹਮਲਾਵਰ ਦੀ ਭਾਲ ਕਰ ਰਹੀ ਹੈ ਜੋ ਲੋਕਾਂ ‘ਤੇ ਕੁਹਾੜੇ ਨਾਲ ਹਮਲਾ ਕਰਨ ਦੀਆਂ ਕੋਸ਼ਿਸ਼ਾਂ ਕਰ ਚੁੱਕਾ ਹੈ। ਪੁਲਿਸ ਨੇ ਦੱਸਿਆ ਕਿ 31 ਸਾਲਾ ਜ਼ਾਇਆ ਡੈਮਰਸ਼ਾਇਨ ਨਾਂ ਦੇ ਇਸ ਦੋਸ਼ੀ ਨੇ 3 ਵਿਅਕਤੀਆਂ ‘ਤੇ ਹਮਲਾ ਕੀਤਾ ਸੀ। ਪਹਿਲੀ ਘਟਨਾ 7 ਦਸੰਬਰ 2017 ਨੂੰ ਸ਼ਾਮ 4.30 ਵਜੇ ਵਾਪਰੀ ਸੀ ਜਦ ਉਹ ਬਾਰਟਨ ਸਟਰੀਟ ਈਸਟ ਅਤੇ ਓਟਾਵਾ ਸਟਰੀਟ ਨਾਰਥ ਵਿਚ ਘੁੰਮ ਰਿਹਾ ਸੀ। ਉਸ ਨੇ ਇੱਥੇ ਇਕ ਵਿਅਕਤੀ ਨੂੰ ਜ਼ਖਮੀ ਕੀਤਾ ਅਤੇ ਫਿਰ ਦੌੜ ਗਿਆ। ਇਸ ਮਗਰੋਂ 12 ਜਨਵਰੀ ਦੀ ਅੱਧੀ ਰਾਤ ਸਮੇਂ ਉਸੇ ਇਲਾਕੇ ਵਿਚ ਇਹ ਹਮਲਾਵਰ ਫਿਰ ਘੁੰਮਦਾ ਹੋਇਆ ਨਜ਼ਰ ਆਇਆ। ਇਸ ਨੇ ਇੱਥੇ ਇਕ ਵਿਅਕਤੀ ਨੂੰ ਬੁਰੀ ਤਰ੍ਹਾਂ ਨਾਲ ਡਰਾਇਆ ਅਤੇ ਧਮਕਾਇਆ। ਇਕ ਔਰਤ ਨੇ ਪੁਲਿਸ ਨੂੰ ਫੋਨ ਕੀਤਾ ਪਰ ਇਸ ਤੋਂ ਪਹਿਲਾਂ ਕਿ ਪੁਲਸ ਉੱਥੇ ਪੁੱਜਦੀ, ਉਹ ਉੱਥੋਂ ਦੌੜ ਗਿਆ।ઠ ਤੀਸਰੀ ਘਟਨਾ ਵੀ ਉਸੇ ਇਲਾਕੇ ਵਿਚ 22 ਜਨਵਰੀ ਦੀ ਸਵੇਰ ਨੂੰ ਵਾਪਰੀ। ਇੱਥੇ ਇਕ ਔਰਤ ਨੂੰ ਸਵੇਰੇ 6.30 ਵਜੇ ਇਸ ਦੋਸ਼ੀ ਨੇ ਬੁਰੀ ਤਰ੍ਹਾਂ ਡਰਾਇਆ ਅਤੇ ਕੁਹਾੜਾ ਦਿਖਾ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਮਗਰੋਂ ਉਸ ਨੇ ਇਸ ਔਰਤ ਦੇ ਘਰ ਦਾ ਸਾਮਾਨ ਤੋੜਿਆ ਅਤੇ ਚੋਰੀ ਕਰਕੇ ਦੌੜ ਗਿਆ। ਪੁਲਸ ਨੇ ਕਿਹਾ ਕਿ ਇਹ ਵਿਅਕਤੀ ਲੋਕਾਂ ਲਈ ਖਤਰਾ ਹੈ ਕਿਉਂਕਿ ਉਹ ਕੁਹਾੜੇ ਨਾਲ ਲੋਕਾਂ ‘ਤੇ ਹਮਲਾ ਕਰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਹਮਲਾਵਰ ਕਿਸੇ ਨੂੰ ਦਿਖਾਈ ਦੇਵੇ ਤਾਂ ਲੋਕ ਪੁਲਿਸ ਨੂੰ ਫੋਨ ਕਰਕੇ ਸੱਦਣ ਅਤੇ ਉਹ ਆਪ ਉਸ ਤੋਂ ਦੂਰ ਹੀ ਰਹਿਣ।

Check Also

ਮਾਤਾ ਰਸਮਿੰਦਰ ਕੌਰ ਸੰਘਾ ਸਦੀਵੀ-ਵਿਛੋੜਾ ਦੇ ਗਏ

ਬਰੈਂਪਟਨ/ਡਾ. ਝੰਡ : ਸਾਰਿਆਂ ਲਈ ਇਹ ਬੜੇ ਹੀ ਦੁੱਖ-ਭਰੀ ਖ਼ਬਰ ਹੈ ਸਾਡੇ ਪਿਆਰੇ ਮਿੱਤਰ ਡਾ. …