ਬਰੈਂਪਟਨ : ਬਰੈਂਪਟਨ ਦੀ ਸਰਗਰਮ ਕਲੱਬ ਧੋਰਨਡੇਲ ਨੇ ਬੁਡਵਾਈਨ ਬੀਚ ਦੀ ਸੈਰ ਕੀਤੀ। ਸ਼ਨੀਵਾਰ ਦੀ ਸਵੇਰ 10 ਵਜੇ ਜੈਕਾਰਾ ਛੱਡ ਕਿ ਬੱਸ ਨੇ ਚਾਲੇ ਪਾਏ। ਮੱਠਾ-ਮੱਠਾ ਮੀਹ ਪੈ ਰਿਹਾ ਸੀ ਅਤੇ ਰਾਹ ਦੇ ਨਜ਼ਾਰੇ ਵਿਚ ਏਅਰਪੋਰਟ ਸੀ। ਸੀ ਐਨ ਟੋਬਰ ਤੋਂ ਹੁੰਦੀ ਹੋਈ ਬੱਸ ਬੀਚ ‘ਤੇ ਪਹੁੰਚੀ। ਕੁੜੀਆਂ-ਮੁੰਡੇ ਵਾਲੀਵਾਲ ਖੇਡ ਰਹੇ ਸੀ। ਪਾਣੀ ਦੀਆਂ ਛੱਲਾਂ ਪੱਥਰਾਂ ਵਿਚ ਵੱਜਦੀਆਂ ਸਨ। ਸਾਰਿਆਂ ਨੇ ਟੂਰ ਦਾ ਬਹੁਤ ਅਨੰਦ ਮਾਣਿਆ। ਪ੍ਰਧਾਨ ਹਰਦੀਪ ਸਿੰਘ ਸ਼ੋਕਰ, ਸੈਕਟਰੀ ਸਕੰਦਰ ਸਿੰਘ ਢਿੱਲੋਂ, ਮੱਖਣ ਕੇਲੇ ਅਤੇ ਸੱਤਪਾਲ ਮੱਲੀ ਨੇ ਸਭ ਦਾ ਧੰਨਵਾਦ ਕੀਤਾ।