Breaking News
Home / ਸੰਪਾਦਕੀ / ਤਵਾਰੀਖ਼ ਤੋਂ ਸਬਕਲੈ ਕੇ ਅੱਗੇ ਤੁਰਨ ਦੀਲੋੜ

ਤਵਾਰੀਖ਼ ਤੋਂ ਸਬਕਲੈ ਕੇ ਅੱਗੇ ਤੁਰਨ ਦੀਲੋੜ

ਜੂਨ 1984 ਦੇ ਸਾਕਾ ਨੀਲਾਤਾਰਾ ਨੂੰ ਵਾਪਰਿਆਂ 34 ਸਾਲ ਹੋ ਚੁੱਕੇ ਹਨ। ਇਸ ਵਕਫ਼ੇ ਦੌਰਾਨ ਸਾਕਾ ਨੀਲਾਤਾਰਾਬਾਰੇ ਬਹੁਤ ਕੁਝ ਲਿਖਿਆ ਜਾ ਚੁੱਕਿਆ ਹੈ, ਪਰ ਇਸ ਹਮਲੇ ਦੇ ਵਿਆਪਕਵਰਤਾਰੇ ਪਿਛੇ ਲੁਕਵੇਂ ਉਦੇਸ਼ਾਂ ਅਤੇ ਤਮਾਮ ਜ਼ਿੰਮੇਵਾਰਕਾਰਨਾਂ ਨੂੰ ਨਿਰਪੱਖਤਾ ਨਾਲਸਾਹਮਣੇ ਲਿਆਉਣਾ, ઠਸਿੱਖ ਜਨ-ਮਾਨਸ ਨੂੰ ਇਸ ਸਾਕੇ ਦੇ ਸਦਮੇ ਵਿਚੋਂ ਬਾਹਰ ਕੱਢ ਕੇ, ਕੌਮੀ ਸ਼ਕਤੀ ਦੇ ਰੂਪਵਿਚ ਸਿੱਖ ਧਰਮ ਦੇ ਸਰਬ-ਕਲਿਆਣਕਾਰੀਪੰਧਦਾਕਾਰਵਾਂ ਜਾਰੀ ਰੱਖਣ ਲਈਚਿੰਤਨਕੀਤਾਜਾਣਾਅਤੇ ਆਜ਼ਾਦਭਾਰਤਅੰਦਰ ਹੋਈ ਇਸ ਇਤਿਹਾਸਕਗ਼ਲਤੀ ਤੋਂ ਭਾਰਤਸਰਕਾਰਅਤੇ ਦੇਸ਼ਦੀਆਂ ਕੌਮੀ ਰਾਜਨੀਤਕਪਾਰਟੀਆਂ ਨੂੰ ਵੀਸਬਕਵਜੋਂ ਲੈਣਾ ਅਜੇ ਬਾਕੀਹੈ। 1947 ‘ਚ ਅੰਗਰੇਜ਼ਾਂ ਕੋਲੋਂ ਭਾਰਤ ਨੂੰ ਆਜ਼ਾਦ ਕਰਵਾਉਣ ‘ਚ ਸਿੱਖਾਂ ਦੀਆਂ 80 ਫੀਸਦੀ ਤੋਂ ਵੱਧ ਕੁਰਬਾਨੀਆਂ ਵਾਲੀਭੂਮਿਕਾਏਨੀ ਮਹੱਤਵਪੂਰਨ ਰਹੀ ਹੈ ਕਿ ਕਾਂਗਰਸੀਨੇਤਾਵਾਂ ਵਲੋਂ ਸਿੱਖਾਂ ਦੀਵਾਰ-ਵਾਰਪ੍ਰਸੰਸਾਕੀਤੀਜਾਂਦੀਰਹੀਅਤੇ ਭਰੋਸਾ ਦਿੱਤਾ ਜਾਂਦਾਰਿਹਾ ਕਿ ਘੱਟ-ਗਿਣਤੀ ਹੋਣ ਦੇ ਬਾਵਜੂਦ ਸਿੱਖਾਂ ਦੇ ਹੱਕਾਂ ਦਾਆਜ਼ਾਦਦੇਸ਼ਅੰਦਰਵਿਸ਼ੇਸ਼ਖਿਆਲ ਰੱਖਿਆ ਜਾਵੇਗਾ।ઠਸਾਲ 1929 ਵਿਚਪੂਰਨਸਵਰਾਜਦੀ ਮੰਗ ਦਾਮਤਾਪੇਸ਼ਕਰਨਵਾਲੇ ਕਾਂਗਰਸ ਦੇ ਇਜਲਾਸਸਮੇਂ ਸ਼੍ਰੋਮਣੀਅਕਾਲੀਦਲ ਦੇ ਪ੍ਰਧਾਨਬਾਬਾਖੜਕ ਸਿੰਘ ਨੂੰ ਮਹਾਤਮਾ ਗਾਂਧੀ ਤੇ ਪੰਡਤਨਹਿਰੂ ਨੇ ਭਰੋਸਾ ਦਿੱਤਾ ਕਿ ਆਜ਼ਾਦੀਮਿਲਣ’ਤੇ ਦੇਸ਼ਵਿਚ ਕੋਈ ਵੀ ਅਜਿਹਾ ਸੰਵਿਧਾਨਨਹੀਂ ਬਣੇਗਾ, ਜੋ ਸਿੱਖਾਂ ਨੂੰ ਪ੍ਰਵਾਨਨਾਹੋਵੇ। ਨਵੰਬਰ 1949 ਵਿਚਸੰਵਿਧਾਨ-ਘੜਨੀਕਮੇਟੀਦੀਆਖਰੀਬੈਠਕ ਦੌਰਾਨ ਸ਼੍ਰੋਮਣੀਅਕਾਲੀਦਲਵਲੋਂ ਸਿੱਖਾਂ ਦੀਨੁਮਾਇੰਦਗੀਕਰਦਿਆਂ ਸ. ਹੁਕਮ ਸਿੰਘ ਅਤੇ ਸ. ਭੁਪਿੰਦਰ ਸਿੰਘ ਮਾਨ ਨੇઠਸੰਵਿਧਾਨ ਦੇ ਖਰੜੇ ‘ਤੇ ਦਸਤਖ਼ਤਕਰਨ ਤੋਂ ਇਹ ਆਖ ਕੇ ਨਾਂਹਕਰ ਦਿੱਤੀ ਕਿ, ‘ਸਿੱਖਾਂ ਨੂੰ ਇਹ ਸੰਵਿਧਾਨਪ੍ਰਵਾਨਨਹੀ।’
ਸਿੱਖਾਂ ਦੀਰਾਜਨੀਤਕ ਨੁਮਾਇੰਦਾ ਜਮਾਤਦੀਹੈਸੀਅਤਵਿਚਸ਼੍ਰੋਮਣੀਅਕਾਲੀਦਲ ਨੇ ਦਿੱਲੀ ਵਿਚ 20 ਫ਼ਰਵਰੀ 1949 ਨੂੰ ਵਿਰੋਧਰੈਲੀਕਰਨਦਾਫ਼ੈਸਲਾਕੀਤਾਪਰਸਰਕਾਰਵਲੋਂ ਇਸ ਰੈਲੀ ਨੂੰ ਗੈਰ-ਕਾਨੂੰਨੀਕਰਾਰਦਿੰਦਿਆਂ 19 ਫ਼ਰਵਰੀ 1949 ਨੂੰ ਦਿੱਲੀ ਆਉਂਦਿਆਂ ਨਰੇਲਾਸਟੇਸ਼ਨ’ਤੇ ਸ਼੍ਰੋਮਣੀਅਕਾਲੀਦਲ ਦੇ ਪ੍ਰਧਾਨਮਾਸਟਰਤਾਰਾ ਸਿੰਘ ਨੂੰ ਗ੍ਰਿਫ਼ਤਾਰਕਰਕੇ ਅਲਮੋਰਾਜੇਲ੍ਹ ਭੇਜ ਦਿੱਤਾ ਗਿਆ।
ਜਦੋਂ ਭਾਰਤ ਦੇ ਸਾਰੇ ਸੂਬਿਆਂ ਦਾ ਪੁਨਰਗਠਨ ਭਾਸ਼ਾਈਆਧਾਰ’ਤੇ ਹੋਣ ਲੱਗਾ ਤਾਂ ਉਸ ਵੇਲੇ ਵੀਪੰਜਾਬ ਨੂੰ ਵਿਚਾਰਿਆਨਾ ਗਿਆ। ‘ਪੰਜਾਬੀਸੂਬਾਮੋਰਚਾ’ ਤੋਂ ਬਾਅਦਅਖ਼ੀਰਜਦੋਂ ਕੇਂਦਰਸਰਕਾਰ ਨੇ 1 ਨਵੰਬਰ 1966 ਨੂੰ ਭਾਸ਼ਾਈਆਧਾਰ’ਤੇ ਪੰਜਾਬੀਸੂਬਾਬਣਾਇਆ ਤਾਂ ਫਿਰਵੀ ਬਹੁਤ ਸਾਰੇ ਪੰਜਾਬੀਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਕੱਢ ਕੇ ਅਤੇ ਚੰਡੀਗੜ੍ਹ ਪੰਜਾਬ ਤੇ ਹਰਿਆਣਾਦੀ ਸਾਂਝੀ ਰਾਜਧਾਨੀ ਰੱਖ ਕੇ ਵੱਡਾ ਵਿਤਕਰਾਕੀਤਾ।ਪੰਜਾਬ ਦੇ ਦਰਿਆਵਾਂ ਦਾਪਾਣੀ ਕੌਮਾਂਤਰੀ ਰਿਪੇਰੀਅਨਕਾਨੂੰਨ ਨੂੰ ਪਾਸੇ ਰੱਖ ਕੇ ਦੂਜੇ ਸੂਬਿਆਂ ਨੂੰ ਦੇ ਦਿੱਤਾ ਗਿਆ। ਪੰਜਾਬ ਦੇ ਡੈਮਵੀਪੰਜਾਬ ਤੋਂ ਖੋਹ ਲਏ। ਫ਼ੌਜ ਤੇ ਕੇਂਦਰੀਸੇਵਾਵਾਂ ‘ਚ ਵੀਪੰਜਾਬੀਆਂ ਲਈ ਨੌਕਰੀਆਂ ਘਟਾ ਦਿੱਤੀਆਂ ਗਈਆਂ।ਨੌਜਵਾਨਾਂ ਵਿਚਬੇਰੁਜ਼ਗਾਰੀ ਵੱਧਦੀ ਗਈ। ਪੰਜਾਬਵਿਚ ਕੇਂਦਰ ਦੇ ਮਤਰੇਏ ਸਲੂਕ ਕਾਰਨਅਸੰਤੋਸ਼ਲਗਾਤਾਰ ਵੱਧਦਾ ਗਿਆ।
ਪੰਜਾਬ ਨੂੰ ਵਧੇਰੇ ਅਧਿਕਾਰਦੇਣ ਦੇ ਏਜੰਡੇ ‘ਤੇ 4 ਅਗਸਤ 1982 ਨੂੰ ਅੰਮ੍ਰਿਤਸਰ ਤੋਂ ‘ਧਰਮ ਯੁੱਧ ਮੋਰਚਾ’ਆਰੰਭਕਰ ਦਿੱਤਾ ਗਿਆ। ਕੇਂਦਰਸਰਕਾਰਵਲੋਂ ਸੁਹਿਰਦਤਾ ਨਾਲ ਸਿੱਟਾਮੁਖੀ ਨੀਤੀਆਂ ‘ਤੇ ਚੱਲ ਕੇ ਪੰਜਾਬ ਦੇ ਹਾਲਾਤਾਂ ਨੂੰ ਕਾਬੂਕਰਨਦੀ ਥਾਂ ਅਣਗਹਿਲੀਅਤੇ ਵਿਤਕਰੇ ਭਰਪੂਰ ਰਵੱਈਏ ਕਾਰਨ’ਧਰਮ ਯੁੱਧ ਮੋਰਚੇ’ ਨੇ ਪੂਰੀਤਰ੍ਹਾਂ ਹਿੰਸਕ ਰੂਪਅਖਤਿਆਰਕਰਲਿਆ।ਅਖ਼ੀਰ ਕੇਂਦਰਸਰਕਾਰਵਲੋਂ ਪੰਜਾਬ ਸਮੱਸਿਆ ਨੂੰ ਸਿਆਸੀ ਅਤੇ ਆਰਥਿਕਪਹਿਲੂਆਂ ਤੋਂ ਵਿਚਾਰਨ ਤੋਂ ਬਗ਼ੈਰ ਹੀ ਸਿਰਫ਼ਅਮਨ-ਕਾਨੂੰਨਦੀ ਸਮੱਸਿਆ ਸਮਝਦਿਆਂ 1 ਜੂਨ ਤੋਂ 6 ਜੂਨ 1984 ਤੱਕ ਸ੍ਰੀਦਰਬਾਰਸਾਹਿਬ, ਸ੍ਰੀਅੰਮ੍ਰਿਤਸਰਸਮੂਹ’ਤੇ ਫ਼ੌਜ ਭੇਜ ਕੇ ਹਮਲਾਕਰ ਦਿੱਤਾ। ਭਾਰਤਸਰਕਾਰ ਦੇ ‘ਸਫ਼ੇਦ ਪੱਤਰ’ ਅਨੁਸਾਰ ਇਸ ਹਮਲੇ ਦੌਰਾਨ ਚਾਰ ਫ਼ੌਜੀ ਅਫ਼ਸਰਾਂ ਸਣੇ 83 ਜਵਾਨ, 493 ਆਮਲੋਕਮਾਰੇ ਗਏ ਜਦੋਂਕਿ 12 ਅਫ਼ਸਰ ਤੇ 237 ਜਵਾਨ ਜ਼ਖ਼ਮੀ ਹੋਏ ਸਨ।ਬੀ.ਬੀ.ਸੀ. ਲੰਡਨਸਮਾਚਾਰ ਏਜੰਸੀ ਦੇ ਪੱਤਰਕਾਰ ਮਾਰਕਟਲੀਅਤੇ ਸਤੀਸ਼ਜੈਕਬ ਅਨੁਸਾਰ ਜੂਨ ’84 ਦੇ ਸ੍ਰੀਦਰਬਾਰਸਾਹਿਬਹਮਲੇ ਦੌਰਾਨ 1600 ਦੇ ਕਰੀਬਸ਼ਰਧਾਲੂਆਂ ਦਾ ਕੋਈ ਥਹੁ-ਪਤਾ ਹੀ ਨਹੀਂ ਲੱਗਾ।
ਇਸ ਤੋਂ ਬਾਅਦ 31 ਅਕਤੂਬਰ 1984 ਨੂੰ ਦੇਸ਼ਦੀਪ੍ਰਧਾਨਮੰਤਰੀਇੰਦਰਾ ਗਾਂਧੀਦੀ ਦੋ ਸਿੱਖ ਅੰਗ ਰੱਖਿਅਕਾਂ ਵਲੋਂ ਹੱਤਿਆ ਤੋਂ ਬਾਅਦਦੇਸ਼ਦੀਰਾਜਧਾਨੀ ਦਿੱਲੀ ਸਮੇਤ 18 ਸੂਬਿਆਂ ਦੇ 110 ਸ਼ਹਿਰਾਂ ‘ਚ 7 ਹਜ਼ਾਰ ਤੋਂ ਵੱਧ ਨਿਹੱਥੇ, ਬੇਕਸੂਰ ਸਿੱਖਾਂ ਦੀ ਹੱਤਿਆ, ਸਿੱਖ ਔਰਤਾਂ ਦੀਬੇਪਤੀ, ਕਰੋੜਾਂ ਦੀਆਂ ਜਾਇਦਾਦਾਂ ਦੀਸਾੜਫ਼ੂਕ ਹੋਈ। ਵੱਡੀ ਪੱਧਰ ‘ਤੇ ਦਿੱਲੀ ਤੇ ਹੋਰਨਾਂ ਸੂਬਿਆਂ ਵਿਚੋਂ ਸਿੱਖਾਂ ਨੇ ਪੰਜਾਬ ਵੱਲ ਹਿਜ਼ਰਤਕਰਨੀ ਸ਼ੁਰੂ ਕਰ ਦਿੱਤੀ। ਇਨ੍ਹਾਂ ਵੱਡੀਆਂ ਦੁਖਾਂਤ ਘਟਨਾਵਾਂ ਤੋਂ ਬਾਅਦ ਸਿੱਖਾਂ ਵਿਚਰੋਹ ਤੇ ਅਸੰਤੋਸ਼ਲਗਾਤਾਰ ਵੱਧਦਾ ਗਿਆ, ਜਿਸ ਨੇ ਪੰਜਾਬਵਿਚ ਹਿੰਸਕ ਲਹਿਰ ਨੂੰ ਜਨਮ ਦਿੱਤਾ।ઠ1995 ਤੱਕ ਪੰਜਾਬਵਿਚ’ਅੰਨ੍ਹੇ ਘੋੜਿਆਂ ‘ਤੇ ਸਵਾਰਾਂ ਦੀ ਹਿੰਸਕ ਲੜਾਈ’ਵਿਚਸਰਕਾਰੀਅੰਕੜਿਆਂ ਅਨੁਸਾਰ 8069 ਖਾੜਕੂ, 9893 ਸ਼ਹਿਰੀ, 1784 ਪੁਲਿਸਅਧਿਕਾਰੀਅਤੇ 262 ਪੁਲਿਸਕਰਮਚਾਰੀਆਂ ਦੇ ਰਿਸ਼ਤੇਦਾਰਮਾਰੇ ਗਏ।
ਖਾੜਕੂਵਾਦਦੀ ਸਮੱਸਿਆ ਨਾਲਨਿਪਟਣਲਈਪੰਜਾਬਵਿਚ ਵੱਡੀ ਪੱਧਰ ‘ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਈ ਅਤੇ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ‘ਚ ਮਾਰ-ਖਪਾ ਦਿੱਤਾ ਗਿਆ। ਹਜ਼ਾਰਾਂ ਨੌਜਵਾਨਾਂ ਨੂੰ ਜੇਲ੍ਹਾਂ ‘ਚ ‘ਟਾਡਾ’ਵਰਗੇ ਕਾਲੇ ਕਾਨੂੰਨਾਂ ਤਹਿਤ ਡੱਕ ਦਿੱਤਾ ਗਿਆ। ਹਾਲਾਂਕਿઠ24 ਜੁਲਾਈ 1985 ਨੂੰ ਪੰਜਾਬ ਸਮੱਸਿਆ ਦੇ ਹੱਲ ਲਈਤਤਕਾਲੀਪ੍ਰਧਾਨਮੰਤਰੀਰਾਜੀਵ ਗਾਂਧੀਅਤੇ ਸ਼੍ਰੋਮਣੀਅਕਾਲੀਦਲ ਦੇ ਪ੍ਰਧਾਨਸੰਤਹਰਚੰਦ ਸਿੰਘ ਲੌਂਗੋਵਾਲਵਿਚਕਾਰ ਹੋਏ ‘ਪੰਜਾਬ ਸਮਝੌਤੇ’ ਵਿਚਜੇਲ੍ਹਾਂ ‘ਚ ਬੰਦ ਸਿਆਸੀ ਸਿੱਖ ਕੈਦੀਆਂ ਨੂੰ ਰਿਹਾਅਕਰਨ, ਪੰਜਾਬਦੀਰਾਜਧਾਨੀਚੰਡੀਗੜ੍ਹ ਪੰਜਾਬ ਨੂੰ ਦੇਣਸਮੇਤਪੰਜਾਬ ਦੇ ਚਿਰੋਕਣੇ ਰਵਾਇਤੀ, ਭੂਗੋਲਿਕ ਤੇ ਰਾਜਨੀਤਕਮਸਲਿਆਂ ਦੇ ਹੱਲ ਲਈਯਤਨਕੀਤੇ ਗਏ ਸਨਪਰਅਗਸਤ 1985 ‘ਚ ਸੰਤ ਲੌਂਗੋਵਾਲਦੀ ਹੱਤਿਆ ਕਾਰਨ ਇਹ ਸਮਝੌਤਾ ਸਿਰੇ ਨਹੀਂ ਚੜ੍ਹ ਸਕਿਆ ਤੇ ਪੰਜਾਬ ਦੇ ਹਾਲਾਤਹੋਰਵਿਗੜ ਗਏ।
ઠਪੰਜਾਬਦੀਆਂ ਸਿਆਸੀ, ਧਾਰਮਿਕ, ਭੂਗੋਲਿਕ ਤੇ ਰਵਾਇਤੀ ਸਮੱਸਿਆਵਾਂ ਓਸੇ ਤਰ੍ਹਾਂ ਖੜ੍ਹੀਆਂ ਹਨ।ਤਵਾਰੀਖ਼ ਤੋਂ ਸਬਕਲੈਂਦਿਆਂ ਭਾਰਤਵਰਗੇ ਜਮਹੂਰੀਦੇਸ਼ਦੀਆਂ ਸਰਕਾਰਾਂ ਅਤੇ ਸਿਆਸੀ ਪਾਰਟੀਆਂ ਨੂੰઠਦੇਸ਼ ਦੇ ਵੱਖ-ਵੱਖ ਖਿੱਤਿਆਂ ਦੀਆਂ ਸਿਆਸੀ ਸਮੱਸਿਆਵਾਂ ਦਾ ਹੱਲ ਮਨੁੱਖੀ ਅਧਿਕਾਰਾਂ ਨੂੰ ਕੁਚਲਣ ਵਾਲੇ ‘ਕਾਲੇ ਕਾਨੂੰਨਾਂ’ਦੀ ਥਾਂ, ਸਿਰਫ਼ ਸੁਹਿਰਦਤਾ ਅਤੇ ਫ਼ਰਾਖ਼ਦਿਲੀਵਾਲਾਵਤੀਰਾਧਾਰਨਕਰਕੇ ਕਰਨਾਚਾਹੀਦਾਹੈ।ਦੇਸ਼ਦੀਅਖੰਡਤਾ ਦੇ ਹਿੱਤ ਵਿਚ ਇਹੀ ਹੋਵੇਗਾ ਕਿ ਬੇਇਨਸਾਫ਼ੀ ਦੇ ਮਲਾਲਵਿਚ ਜੀਅ ਰਹੇ ਭਾਈਚਾਰਿਆਂ ਤੇ ਕੌਮਾਂ ਦਾਭਰੋਸਾ ਜਿੱਤਿਆ ਜਾਵੇ।ਪੰਜਾਬ ਨੂੰ ਆਰਥਿਕ ਤੌਰ ‘ਤੇ ਮਜ਼ਬੂਤਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਵਸੀਲੇ ਪੈਦਾਕਰਕੇ, ਕੇਂਦਰਸਰਕਾਰ ਨੂੰ, ਸਿੱਖਾਂ ਦੇ ਬੇਇਨਸਾਫ਼ੀ ਦੇ ਹੇਰਵੇ ਨੂੰ ਦੂਰਕਰਨਦਾ ਮੌਕਾ ਨਹੀਂ ਗੁਆਉਣਾ ਚਾਹੀਦਾ।

Check Also

ਵਿਸ਼ਵ ਜੰਗ ਦਾ ਵੱਧਦਾ ਖ਼ਦਸ਼ਾ

ਇਜ਼ਰਾਈਲ ਅਤੇ ਹਮਾਸ ਦਰਮਿਆਨ ਛੇ ਮਹੀਨੇ ਪਹਿਲਾਂ ਆਰੰਭ ਹੋਈ ਜੰਗ ਹੁਣ ਪੱਛਮੀ ਏਸ਼ੀਆ ਦੇ ਹੋਰ …