ਹਾਲ ਹੀ ਦੌਰਾਨ ਭਾਰਤ ਦੇ ਪੰਜਰਾਜਾਂ ਦੀਆਂ ਸੂਬਾਈਚੋਣਾਂ ਦੇ ਨਤੀਜਿਆਂ ਨੇ ਭਾਰਤ ਦੇ ਸਿਆਸੀ ਹਾਲਾਤਾਂ ਬਾਰੇ ਬਹੁਤ ਕੁਝ ਸਪੱਸ਼ਟ ਕਰ ਦਿੱਤਾ ਹੈ। ਪੱਤਰਕਾਰੀ ਅਤੇ ਸਿਆਸੀ ਹਲਕਿਆਂ ਵਲੋਂ ਬੜੀ ਸ਼ਿੱਦਤ ਨਾਲਇਨ੍ਹਾਂ ਨਤੀਜਿਆਂ ਦਾਵਿਸ਼ਲੇਸ਼ਣਕੀਤਾ ਜਾ ਰਿਹਾ ਹੈ। ਇਨ੍ਹਾਂ ਰਾਜਾਂ ਦੇ ਵੋਟਰਾਂ ਵਲੋਂ ਦਿੱਤੇ ਗਏ ਫ਼ਤਵੇ ਨੂੰ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਦੇਖਿਆਅਤੇ ਸਮਝਿਆ ਜਾ ਰਿਹਾ ਹੈ, ਜੋ ਕਿ ਭਾਰਤਦੀ ਭਵਿੱਖ ਦੀਰਾਜਨੀਤੀਦੀਆਂ ਪੈੜਾਂ ਲੱਭਣ ਦੀਕੋਸ਼ਿਸ਼ਵਜੋਂ ਸਹਾਈ ਹੋ ਸਕਦਾਹੈ।
ਪੱਛਮੀ ਬੰਗਾਲਵਿਚਤ੍ਰਿਣਮੂਲ ਕਾਂਗਰਸ ਨੇ ਮਮਤਾਬੈਨਰਜੀਦੀਅਗਵਾਈਵਿਚਆਪਣੀਪਕੜਹੋਰਮਜ਼ਬੂਤਕਰਲਈ ਹੈ। ਬਿਨਾਂ ਸ਼ੱਕ ਭਾਜਪਾ ਨੇ 6 ਸੀਟਾਂ ਜਿੱਤ ਕੇ ਰਾਜਵਿਚ ਚੰਗੀ ਤਰ੍ਹਾਂ ਆਪਣਾਖਾਤਾਖੋਲ੍ਹ ਲਿਆ ਹੈ ਅਤੇ ਆਉਣਵਾਲੇ ਸਮੇਂ ਵਿਚ ਇਹ ਤ੍ਰਿਣਮੂਲ ਕਾਂਗਰਸ, ਖੱਬੇ ਪੱਖੀ ਪਾਰਟੀਆਂ ਅਤੇ ਕਾਂਗਰਸਲਈ ਇਕ ਵੱਡੀ ਚੁਣੌਤੀ ਪੈਦਾਕਰਸਕਦੀ ਹੈ। ਕੇਰਲਵਿਚ ਸੱਤਾ ਦਾਲੈਣ-ਦੇਣਵਧੇਰੇ ਕਰਕੇ ਕਾਂਗਰਸਦੀਅਗਵਾਈਵਾਲੇ ਯੂਨਾਈਟਿਡਡੈਮੋਕ੍ਰੇਟਿਕਫਰੰਟਅਤੇ ਖੱਬੇ-ਪੱਖੀ ਪਾਰਟੀਆਂ ਦੀਅਗਵਾਈਵਾਲੇ ਲੈਫਟਡੈਮੋਕ੍ਰੇਟਿਕਫਰੰਟ ਦੇ ਦਰਮਿਆਨ ਹੀ ਹੁੰਦਾ ਹੈ। ਇਨ੍ਹਾਂ ਚੋਣਾਂ ਦੌਰਾਨ ਓਮਾਨਚਾਂਡੀਦੀਅਗਵਾਈਵਾਲਾਯੂਨਾਈਟਿਡਡੈਮੋਕ੍ਰੇਟਿਕਫਰੰਟਆਪਣੀ ਸੱਤਾ ਬਚਾਅ ਕੇ ਨਹੀਂ ਰੱਖ ਸਕਿਆ। ਸੀ.ਪੀ.ਐਮ. ਦੇ ਸੀਨੀਅਰਲੀਡਰਅਛੂਤਾਨੰਦਨਅਤੇ ਸੀ.ਪੀ.ਐਮ. ਦੀਰਾਜ ਇਕਾਈ ਦੇ ਸਕੱਤਰ ਵਿਜੇਨਆਪਸੀ ਤਿੱਖੇ ਮਤਭੇਦਾਂ ਦੇ ਬਾਵਜੂਦ ਖੱਬੇ-ਪੱਖੀ ਫਰੰਟ ਨੂੰ ਜਿਤਾਉਣਵਿਚਸਫਲਰਹੇ। ਇਸ ਵਾਰਰਾਜਵਿਚਭਾਜਪਾ ਨੇ ਵੀਬਹੁਤ ਹੀ ਜ਼ੋਰ-ਸ਼ੋਰਨਾਲਚੋਣਮੁਹਿੰਮਚਲਾਈ ਸੀ ਅਤੇ ਇਸ ਕਾਰਨ ਉਸ ਨੂੰ ਇਕ ਸੀਟਵੀਪ੍ਰਾਪਤ ਹੋ ਗਈ ਪਰਭਾਜਪਾ ਦੇ ਜ਼ੋਰ-ਸ਼ੋਰਨਾਲਚੋਣਮੁਹਿੰਮਚਲਾਉਣਦਾਲਾਭ ਖੱਬੇ-ਪੱਖੀ ਫਰੰਟ ਨੂੰ ਇਸ ਰੂਪਵਿਚਮਿਲਿਆ ਕਿ ਮੁਸਲਮਾਨਅਤੇ ਇਸਾਈ ਘੱਟ-ਗਿਣਤੀਆਂ ਦੇ ਬਹੁਤਸਾਰੇ ਵੋਟਰ ਖੱਬੇ-ਪੱਖੀ ਫਰੰਟਦੀਹਮਾਇਤ’ਤੇ ਆ ਗਏ। ਤਾਮਿਲਨਾਡੂ ਵਿਚਜੈਲਲਿਤਾਦੀਅਗਵਾਈਵਿਚਅੰਨਾਦਰਾਵੜਕੜਗਮ (ਏ.ਆਈ.ਡੀ.ਐਮ.ਕੇ.) ਆਪਣੇ ਖਿਲਾਫ਼ਪੈਦਾ ਹੋਈ ਸਥਾਪਤੀਵਿਰੋਧੀਰੁਝਾਨ ਦੇ ਬਾਵਜੂਦਆਪਣੀ ਸੱਤਾ ਨੂੰ ਬਰਕਰਾਰ ਰੱਖਣ ਵਿਚਸਫਲ ਹੋਈ ਹੈ ਭਾਵੇਂ ਕਿ ਸੀਟਾਂ ਉਸ ਨੂੰ ਪਹਿਲਾਂ ਨਾਲੋਂ ਘੱਟ ਪ੍ਰਾਪਤ ਹੋਈਆਂ ਹਨ। ਆਸਾਮਵਿਚਭਾਰਤੀਜਨਤਾਪਾਰਟੀ ਨੂੰ ਵੱਡੀ ਸਫ਼ਲਤਾਮਿਲੀ ਹੈ। ਸਿਆਸੀ ਅਤੇ ਪੱਤਰਕਾਰੀ ਹਲਕਿਆਂ ਵਲੋਂ ਇਸ ਦਾਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਭਾਰਤੀਜਨਤਾਪਾਰਟੀਵਲੋਂ ਆਸਾਮ ਗਣ ਪ੍ਰੀਸ਼ਦਅਤੇ ਬੋਡੋਲੈਂਡਫਰੰਟਨਾਲਕੀਤੇ ਗਏ ਸਮਝੌਤੇ ਨੇ ਖੇਤਰੀ ਪੱਧਰ ‘ਤੇ ਉਸ ਨੂੰ ਆਸਾਮਵਿਚਸਮਰਥਨਦਿਵਾਇਆ ਹੈ। ਇਨ੍ਹਾਂ ਪੰਜਰਾਜਾਂ ਦੀਆਂ ਚੋਣਾਂ ਵਿਚਪੁਡੂਚੇਰੀਵਰਗੇ ਛੋਟੇ ਜਿਹੇ ਰਾਜਵਿਚ ਹੀ ਕਾਂਗਰਸ ਨੂੰ ਸਫ਼ਲਤਾਮਿਲੀ ਹੈ। ਇਥੇ ਇਹ ਪਾਰਟੀ 17 ਸੀਟਾਂ ਜਿੱਤ ਕੇ ਮੁੜ ਸੱਤਾ ਸੰਭਾਲਣਦੀਸਥਿਤੀਵਿਚ ਆ ਗਈ ਹੈ।
ਇਨ੍ਹਾਂ ਚੋਣਾਂ ਦੇ ਨਤੀਜਿਆਂ ਬਾਰੇ ਜੇਤੂ ਰਹੀਆਂ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਲੋਂ ਸੁਭਾਵਕ ਤੌਰ ‘ਤੇ ਆਪੋ-ਆਪਣੇ ਦਾਅਵੇ ਕੀਤੇ ਜਾ ਰਹੇ ਹਨ। ਸਭ ਤੋਂ ਜ਼ੋਰਦਾਰਦਾਅਵਾਭਾਰਤੀਜਨਤਾਪਾਰਟੀਵਲੋਂ ਕੀਤਾ ਜਾ ਰਿਹਾ ਹੈ ਕਿ ਆਸਾਮਵਿਚ ਉਸ ਨੂੰ ਮਿਲੀਭਾਰੀਸਫ਼ਲਤਾਅਤੇ ਪੱਛਮੀ ਬੰਗਾਲਵਿਚ ਉਸ ਨੂੰ ਪ੍ਰਾਪਤ ਹੋਈਆਂ 6 ਸੀਟਾਂ ਅਤੇ ਕੇਰਲਵਿਚ ਇਕ ਸੀਟਨਾਲ ਉਸ ਦੇ ਖੁੱਲ੍ਹੇ ਖਾਤੇ ਤੋਂ ਸਪੱਸ਼ਟ ਹੋ ਗਿਆ ਹੈ ਕਿ ਦੇਸ਼ਭਰਵਿਚਭਾਜਪਾਦਾਆਧਾਰ ਵੱਧ ਰਿਹਾ ਹੈ ਅਤੇ ਦੇਸ਼ ਦੇ ਲੋਕਾਂ ਨੇ ਇਨ੍ਹਾਂ ਚੋਣਾਂ ਵਿਚਨਰਿੰਦਰਮੋਦੀਦੀਅਗਵਾਈਵਾਲੀ ਕੇਂਦਰੀਸਰਕਾਰਦੀਆਂ ਨੀਤੀਆਂ ‘ਤੇ ਮੋਹਰਲਾ ਦਿੱਤੀ ਹੈ। ਨਵੀਂ ਦਿੱਲੀ ਵਿਚਭਾਰਤੀਜਨਤਾਪਾਰਟੀ ਦੇ ਦਫ਼ਤਰਵਿਚਵੋਟਰਾਂ ਦਾਧੰਨਵਾਦਕਰਦਿਆਂ ਪ੍ਰਧਾਨਮੰਤਰੀਨਰਿੰਦਰਮੋਦੀ ਨੇ ਖ਼ੁਦਵੀ ਇਹ ਦਾਅਵਾਕੀਤਾ ਹੈ ਕਿ ਲੋਕਾਂ ਨੇ ਉਨ੍ਹਾਂ ਦੀਸਰਕਾਰ ਦੇ ਵਿਕਾਸ ਦੇ ਏਜੰਡੇ ਦੇ ਹੱਕ ਵਿਚਫ਼ਤਵਾ ਦਿੱਤਾ ਹੈ। ਇਨ੍ਹਾਂ ਚੋਣਾਂ ਦੇ ਨਤੀਜਿਆਂ ਤੋਂ ਇਹ ਸਿੱਟੇ ਨਹੀਂ ਕੱਢੇ ਜਾ ਸਕਦੇ ਕਿ 2019 ਦੀਆਂ ਲੋਕਸਭਾਚੋਣਾਂ ਲਈਭਾਜਪਾਬਹੁਤਮਜ਼ਬੂਤਸਥਿਤੀਵਿਚ ਆ ਗਈ ਹੈ। ਦੇਸ਼ ਦੇ ਚੋਣਇਤਿਹਾਸ ਦੇ ਪਿੱਛੇ ਪਰਤ ਕੇ ਝਾਤਮਾਰੀਏ ਤਾਂ ਇਹ ਗੱਲ ਸਾਬਤ ਹੁੰਦੀ ਹੈ ਕਿ ਕਾਂਗਰਸ 2009 ਦੀਆਂ ਲੋਕਸਭਾਚੋਣਾਂ ਤੋਂ ਪਹਿਲਾਂ ਬਹੁਤਸਾਰੇ ਰਾਜਾਂ ਵਿਚਰਾਜਵਿਧਾਨਸਭਾਵਾਂ ਦੀਆਂ ਚੋਣਾਂ ਬੁਰੀਤਰ੍ਹਾਂ ਹਾਰ ਗਈ ਸੀ ਪਰ ਇਸ ਦੇ ਬਾਵਜੂਦ ਉਸ ਨੇ ਲੋਕਸਭਾਦੀਆਂ ਚੋਣਾਂ ਜਿੱਤ ਕੇ ਆਪਣੀਸਰਕਾਰਬਣਾਲਈ ਸੀ। ਇਸ ਲਈ ਪੱਛਮੀ ਬੰਗਾਲਅਤੇ ਕੇਰਲਵਿਚਭਾਜਪਾ ਦੇ ਖਾਤੇ ਖੁੱਲ੍ਹਣ ਅਤੇ ਆਸਾਮਵਿਚ ਇਸ ਵਲੋਂ ਪ੍ਰਭਾਵੀ ਜਿੱਤ ਦਰਜਕਰਨ ਦੇ ਬਾਵਜੂਦ ਇਹ ਨਹੀਂ ਕਿਹਾ ਜਾ ਸਕਦਾ ਕਿ ਭਾਜਪਾ 2019 ਦੀਆਂ ਲੋਕਸਭਾਚੋਣਾਂ ਲਈਬਿਹਤਰਸਥਿਤੀਵਿਚ ਹੋ ਗਈ ਹੈ। 2019 ਤੱਕ ਪਹੁੰਚਣ ਦੇ ਰਾਹਵਿਚ ਅਜੇ ਹੋਰਵੀਬਹੁਤਸਾਰੇ ਪੜਾਅਆਉਣਗੇ। 2017 ਵਿਚਵੀਭਾਰਤ ਦੇ ਕਈ ਰਾਜਾਂ ਉੱਤਰਪ੍ਰਦੇਸ਼, ਪੰਜਾਬ, ਉਤਰਾਖੰਡ ਤੇ ਗੋਆ ਆਦਿਵਿਚਵਿਧਾਨਸਭਾਦੀਆਂ ਚੋਣਾਂ ਹੋਣੀਆਂ ਹਨ। ਇਨ੍ਹਾਂ ਦੇ ਨਤੀਜੇ ਵੀਦੇਸ਼ ਦੇ ਰਾਜਨੀਤਕ ਮਾਹੌਲ ਨੂੰ ਪ੍ਰਭਾਵਿਤਕਰਨਗੇ।
ਬਿਨਾਂ ਸ਼ੱਕ ਇਨ੍ਹਾਂ ਚੋਣਨਤੀਜਿਆਂ ਵਿਚੋਂ ਇਹ ਗੱਲ ਉਭਰੀ ਹੈ ਕਿ ਦੇਸ਼ਦੀਸਭ ਤੋਂ ਪੁਰਾਣੀਅਤੇ ਵੱਡੀ ਕੌਮੀ ਪਾਰਟੀ ਕਾਂਗਰਸ ਹੌਲੀ-ਹੌਲੀ ਆਪਣਾਆਧਾਰ ਗੁਆਉਂਦੀ ਜਾ ਰਹੀ ਹੈ। ਆਸਾਮ ਤੇ ਕੇਰਲਵੀ ਇਸ ਦੇ ਹੱਥੋਂ ਹੁਣਜਾਂਦੇ ਰਹੇ ਹਨ। ਦੂਜੇ ਪਾਸੇ ਭਾਰਤੀਜਨਤਾਪਾਰਟੀ, ਜਿਸ ‘ਤੇ ਵਿਰੋਧੀਪਾਰਟੀਆਂ ਅਤੇ ਧਰਮ-ਨਿਰਪੱਖ ਬੁੱਧੀਜੀਵੀਆਂ ਵਲੋਂ ਫ਼ਿਰਕਾਪ੍ਰਸਤੀ ਦੇ ਗੰਭੀਰਦੋਸ਼ਵੀਲਾਏ ਜਾਂਦੇ ਹਨ, ਰਾਜ-ਦਰ-ਰਾਜ ਹੌਲੀ-ਹੌਲੀ ਆਪਣਾਆਧਾਰਵਧਾਉਂਦੀ ਜਾ ਰਹੀ ਹੈ। ਹੁਣ ਉੱਤਰ-ਪੂਰਬਦਾਅਹਿਮਰਾਜਵੀ ਇਸ ਦੀ ਸੱਤਾ ਹੇਠ ਆ ਗਿਆ ਹੈ। ਜੇਕਰ ਇਹ ਪਾਰਟੀ ਇਸੇ ਤਰ੍ਹਾਂ ਆਪਣਾਸਾਰੇ ਦੇਸ਼ਵਿਚਆਧਾਰਮਜ਼ਬੂਤਕਰਲੈਂਦੀ ਹੈ ਅਤੇ ਆਪਣੇ ਅੰਧ-ਰਾਸ਼ਟਰਵਾਦਅਤੇ ਫ਼ਿਰਕੂ ਏਜੰਡੇ ਨੂੰ ਅੱਗੇ ਵਧਾਉਂਦੀਰਹਿੰਦੀ ਹੈ ਤਾਂ ਇਸ ਦੇ ਕੀ ਸਿੱਟੇ ਨਿਕਲਣਗੇ, ਇਹ ਇਕ ਵੱਖਰਾ ਵਿਸ਼ਾ ਹੈ, ਪਰ ਇਹ ਗੱਲ ਸਪੱਸ਼ਟ ਹੈ ਕਿ ਭਾਰਤੀਜਨਤਾਪਾਰਟੀਦੇਸ਼ਭਰਵਿਚਆਪਣਾਆਧਾਰਵਧਾਉਣਲਈਸਖ਼ਤਮਿਹਨਤਕਰਰਹੀ ਹੈ ਅਤੇ ਆਪਣੀਆਂ ਗ਼ਲਤੀਆਂ ਤੋਂ ਵੀ ਸਿੱਖਣ ਦਾਯਤਨਕਰਰਹੀ ਹੈ। ਇਸ ਪ੍ਰਸੰਗ ਵਿਚ ਇਸ ਦਾਸਿਧਾਂਤਕਸਰਪ੍ਰਸਤਰਾਸ਼ਟਰੀਸੋਇਮਸੇਵਕ ਸੰਘ ਵੀ ਇਸ ਦੀਪੂਰੀ-ਪੂਰੀਮਦਦਕਰਰਿਹਾ ਹੈ। ਪਰਦੂਜੇ ਪਾਸੇ ਕਾਂਗਰਸਨਾ ਤਾਂ ਆਪਣੀਆਂ ਸਿਧਾਂਤਕਕਮਜ਼ੋਰੀਆਂ ਨੂੰ ਦਰੁਸਤਕਰਨਲਈਤਤਪਰਤਾਦਿਖਾਰਹੀ ਹੈ ਅਤੇ ਨਾ ਹੀ ਆਪਣੀਸਿਖਰਲੀਲੀਡਰਸ਼ਿਪਦੀਅਸਫ਼ਲਤਾ ਨੂੰ ਮੁੱਖ ਰੱਖ ਕੇ ਉੱਪਰ ਤੋਂ ਲੈ ਕੇ ਹੇਠਾਂ ਤੱਕ ਆਪਣੇ ਜਥੇਬੰਦਕਤਾਣੇ-ਬਾਣੇ ਵਿਚ ਕੋਈ ਵੱਡੀਆਂ ਤਬਦੀਲੀਆਂ ਲਿਆਉਣਲਈਤਿਆਰਜਾਪਦੀ ਹੈ। ਇਨ੍ਹਾਂ ਚੋਣਾਂ ਵਿਚਦੂਜਾ ਵੱਡਾ ਰੁਝਾਨ ਇਹ ਸਾਹਮਣੇ ਆਇਆ ਹੈ ਕਿ ਖੇਤਰੀਪਾਰਟੀਆਂ ਭਾਰਤਦੀਹਕੀਕਤਹਨਅਤੇ ਕੋਈ ਵੀ ਕੌਮੀ ਪਾਰਟੀ, ਕਾਂਗਰਸਹੋਵੇ ਜਾਂ ਭਾਜਪਾ, ਖੇਤਰੀਪਾਰਟੀਆਂ ਨੂੰ ਦੇਸ਼ਦੀਰਾਜਨੀਤੀ ਤੋਂ ਬਾਹਰਨਹੀਂ ਕੱਢ ਸਕਦੀਆਂ।
Check Also
ਭਾਰਤ ਵਿਚ ਵਧਦੀ ਫਿਰਕੂ ਹਿੰਸਾ
ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …