ਬੀਸੀਸੀਆਈ ਦੇ ਪ੍ਰਧਾਨ ਬਣੇ, ਅਜੈ ਸ਼ਿਰਕੇ ਬਣੇ ਸਕੱਤਰ
ਮੁੰਬਈ/ਬਿਊਰੋ ਨਿਊਜ਼
ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਸਰਬਸੰਮਤੀ ਨਾਲ ਬੀਸੀਸੀਆਈ ਦੇ ਆਜ਼ਾਦੀ ਬਾਅਦ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਬਣ ਗਏ ਹਨ। ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਦੇ ਮੁਖੀ ਤੇ ਕਾਰੋਬਾਰੀ ਅਜੈ ਸ਼ਿਰਕੇ ਉਨ੍ਹਾਂ ਦੀ ਜਗ੍ਹਾ ਬੋਰਡ ਦੇ ਸਕੱਤਰ ਚੁਣੇ ਗਏ ਹਨ। 41 ਸਾਲਾ ਠਾਕੁਰ ਨੇ ਸ਼ਸ਼ਾਂਕ ਮਨੋਹਰ ਦੀ ਜਗ੍ਹਾ ਲਈ ਹੈ, ਜਿਨ੍ਹਾਂ ਨੇ ਆਈਸੀਸੀ ਚੇਅਰਮੈਨ ਬਣਨ ਲਈ ਇਸ ਅਹੁਦੇ ਤੋਂ ਮਹਿਜ਼ ਸੱਤ ਮਹੀਨਿਆਂ ਦੇ ਅੰਦਰ ਹੀ ਅਸਤੀਫ਼ਾ ਦੇ ਦਿੱਤਾ ਸੀ।
ਦੁਨੀਆ ਦੇ ਸਭ ਤੋਂ ਤਾਕਤਵਰ ਕ੍ਰਿਕਟ ਬੋਰਡ ਦੇ ਸੀਨੀਅਰ ਉਪ ਪ੍ਰਧਾਨ ਸੀ.ਕੇ. ਖੰਨਾ ਨੇ ਵਿਸ਼ੇਸ਼ ਆਮ ਬੈਠਕ (ਐਸਜੀਐਮ) ਦੀ ਪ੍ਰਧਾਨਗੀ ਕੀਤੀ ਅਤੇ ਇਸ ਸਿਖ਼ਰਲੇ ਅਹੁਦੇ ਲਈ ਠਾਕੁਰ ਦੇ ਨਾਂ ਦਾ ਐਲਾਨ ਕੀਤਾ। ਠਾਕੁਰ ਨੇ ਪਿਛਲੇ ਦਿਨ ਹੀ ਨਾਮਜ਼ਦਗੀ ਦਾਖ਼ਲ ਕੀਤੀ ਸੀ। ਬੋਰਡ ਨੇ ਉਨ੍ਹਾਂ ਨੂੰ ਪ੍ਰਧਾਨ ਬਣਾਉਣ ਲਈ ਪੂਰੀ ਇਕਜੁੱਟਤਾ ਦਿਖਾਈ। ਪੂਰਬੀ ਖੇਤਰ ਦੀਆਂ ਸਾਰੀਆਂ ਛੇ ਇਕਾਈਆਂ ਬੰਗਾਲ, ਅਸਾਮ, ਤ੍ਰਿਪੁਰਾ, ਝਾਰਖੰਡ ਕ੍ਰਿਕਟ ਐਸੋਸੀਏਸ਼ਨ ਅਤੇ ਕੌਮੀ ਕ੍ਰਿਕਟ ਕਲੱਬ ਨੇ ਉਨ੍ਹਾਂ ਦੀ ਨਾਮਜ਼ਦਗੀ ਉਤੇ ਹਸਤਾਖ਼ਰ ਕੀਤੇ। ਇਸ ਨਾਲ ਉਨ੍ਹਾਂ ਦੇ ਭਾਰਤੀ ਬੋਰਡ ਦੇ 34ਵੇਂ ਪ੍ਰਧਾਨ ਵਜੋਂ ਸਰਬਸੰਮਤੀ ਨਾਲ ਚੁਣੇ ਜਾਣ ਦਾ ਰਾਹ ਸਾਫ਼ ਹੋ ਗਿਆ ਸੀ। ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਠਾਕੁਰ ਮੁਸ਼ਕਲ ਦੌਰ ਵਿੱਚ ਬੋਰਡ ਦਾ ਕਾਰਜਭਾਰ ਸੰਭਾਲਣ ਜਾ ਰਹੇ ਹਨ ਕਿਉਂਕਿ ઠਬੀਸੀਸੀਆਈ ਉਤੇ ਸੁਪਰੀਮ ਕੋਰਟ ਵੱਲੋਂ ਕਾਇਮ ਕੀਤੀ ਜਸਟਿਸ ਆਰਐਮ ਲੋਢਾ ਕਮੇਟੀ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਦਾ ਦਬਾਅ ਬਣਿਆ ਹੋਇਆ ਹੈ।
Check Also
ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ
ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …