32 ਟੀਮਾਂ ਚੈਂਪੀਅਨ ਬਣਨ ਲਈ ਕਰਨਗੀਆਂ ਜ਼ੋਰ-ਅਜ਼ਮਾਈ
ਚੰਡੀਗੜ੍ਹ/ਬਿਊਰੋ ਨਿਊਜ਼ : ਫੀਫਾ ਵਿਸ਼ਵ ਕੱਪ ਫੁਟਬਾਲ ਕਤਰ ’ਚ ਭਲਕੇ 20 ਨਵੰਬਰ ਤੋਂ ਸ਼ਰੂ ਹੋਣ ਜਾ ਰਿਹਾ ਹੈ। ਫੁੱਟਵਾਲ ਵਿਸ਼ਵ ਕੱਪ ਨੂੰ ਆਪਣੇ ਦੇਸ਼ ਵਿਚ ਕਰਵਾਉਣ ਵਾਲਾ ਕਤਰ 80ਵਾਂ ਦੇਸ਼ ਬਣ ਜਾਵੇਗਾ। ਫੀਫਾ ਵਿਸ਼ਵ ਕੱਪ 32 ਟੀਮਾਂ ਹਿੱਸਾ ਲੈ ਰਹੀਆਂ ਹਨ। 1998 ਤੋਂ ਲੈ ਕੇ ਹੁਣ ਤੱਕ ਹਰ ਵਿਸ਼ਵ ਕੱਪ ਵਿੱਚ 32 ਟੀਮਾਂ ਹੁੰਦੀਆਂ ਹਨ। ਕਤਰ ਵਿੱਚ ਹੋ ਰਹੇ ਵਿਸ਼ਵ ਕੱਪ ਵਿੱਚ ਅਰਜਨਟੀਨਾ ਦੀ ਟੀਮ ਸਭ ਤੋਂ ਵੱਧ ਉਮਰ ਵਾਲੀ ਹੈ। ਇਸ ਦੇ ਖਿਡਾਰੀਆਂ ਦੀ ਔਸਤਨ ਉਮਰ 27.7 ਸਾਲ ਹੈ। ਇਸ ਦੇ ਮੁਕਾਬਲੇ ਅਮਰੀਕੀ ਟੀਮ ਉਮਰ ਵਿੱਚ ਸਭ ਤੋਂ ਛੋਟੀ ਹੈ। ਇਸ ਦੇ ਖਿਡਾਰੀਆਂ ਦੀ ਔਸਤ ਉਮਰ 24.5 ਸਾਲ ਹੈ। ਕਤਰ ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਵਾਲਾ ਸਭ ਤੋਂ ਛੋਟਾ ਦੇਸ਼ ਹੈ। ਇਥੇ ਕੁੱਲ ਇਨਾਮੀ ਰਾਸ਼ੀ 357 ਕਰੋੜ ਰੁਪਏ ਹੈ। ਸਭ ਤੋਂ ਜ਼ਿਆਦਾ ਵਾਰ ਬ੍ਰਾਜ਼ੀਲ ਦੀ ਟੀਮ 5 ਵਾਰ ਚੈਂਪੀਅਨ ਬਣੀ ਹੈ। ਇਸ ਤੋਂ ਬਾਅਦ ਇਟਲੀ ਅਤੇ ਜਰਮਨੀ ਨੇ 4-4 ਵਾਰੀ ਚੈਂਪੀਅਨ ਬਣ ਚੁੱਕੇ ਹਨ। ਇਸ ਵਾਰ ਵੀ ਫੁੱਟਬਾਲ ਵਿਸ਼ਵ ਚੈਂਪੀਅਨ ਬਣਨ ਲਈ 32 ਟੀਮਾਂ ਜ਼ੋਰ ਅਜਮਾਈ ਕਰਦੀਆਂ ਹੋਈਆਂ ਨਜ਼ਰ ਆਉਣਗੀ। ਇਸ ਵਾਰ ਦਾ ਚੈਂਪੀਅਨ ਕੌਣ ਬਣਦਾ ਹੈ ਉਹ ਤਾਂ ਸਮਾਂ ਹੀ ਦੱਸੇਗਾ।
Check Also
ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ
ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …