14.3 C
Toronto
Wednesday, October 15, 2025
spot_img
Homeਖੇਡਾਂਕਪੂਰਥਲਾ ਦੇ ਅਸ਼ੋਕ ਨੇ ਤਿਆਰਕੀਤੀ ਇੰਗਲੈਂਡਮਹਿਲਾਅੰਤਰਰਾਸ਼ਟਰੀ ਕਬੱਡੀ ਟੀਮ

ਕਪੂਰਥਲਾ ਦੇ ਅਸ਼ੋਕ ਨੇ ਤਿਆਰਕੀਤੀ ਇੰਗਲੈਂਡਮਹਿਲਾਅੰਤਰਰਾਸ਼ਟਰੀ ਕਬੱਡੀ ਟੀਮ

ਵੀਡੀਓਡਾਕੂਮੈਂਟਰੀਨਾਲਕੀਤਾਵਿਦੇਸ਼ੀਆਂ ਨੂੰ ਕਬੱਡੀ ਪ੍ਰਤੀ ਉਤਸ਼ਾਹਿਤ
ਬਟਾਲਾ/ਬਿਊਰੋ ਨਿਊਜ਼ : ਜੇਕਰ ਜ਼ਿੱਦ, ਜਨੂੰਨਅਤੇ ਜਜ਼ਬੇ ਨਾਲ ਕੁਝ ਕਰਨਦੀਧਾਰਲਿਆਜਾਵੇ ਤਾਂ ਤੁਹਾਨੂੰ ਸਫ਼ਲਹੋਣ ਤੋਂ ਕੋਈ ਨਹੀਂ ਰੋਕਸਕਦਾ। ਇਹ ਗੱਲ 1980 ‘ਚ ਕਪੂਰਥਲਾ ਤੋਂ ਇੰਗਲੈਂਡ ਗਏ ਅਸ਼ੋਕਦਾਸ’ਤੇ ਸਹੀ ਸਾਬਤ ਹੁੰਦੀ ਹੈ।ਅਸ਼ੋਕ ਨੇ ਇੰਗਲੈਂਡ ‘ਚ ਪੰਜਾਬੀ ਮਾਂ ਖੇਡ ਕਬੱਡੀ ਦੇ ਲਈਲੋਕਾਂ ‘ਚ ਉਤਸ਼ਾਹ ਪੈਦਾਕੀਤਾ।ਆਖਰਕਾਰ ਉਨ੍ਹਾਂ ਦੀਮਿਹਨਤ ਰੰਗ ਲਿਆਈਅਤੇ ਅੱਜ ਆਪਣੇ ਦਮ’ਤੇ ਉਨ੍ਹਾਂ ਨੇ ਇੰਗਲੈਂਡ ‘ਚ ਲੜਕੀਆਂ ਦੀਅੰਤਰਰਾਸ਼ਟਰੀ ਕਬੱਡੀ ਟੀਮਤਿਆਰਕੀਤੀਹੈ। ਇਹ ਸਾਰੀਆਂ ਮਹਿਲਾਖਿਡਾਰਨਾਂ ਉਥੋਂ ਦੀਮੂਲਨਿਵਾਸੀਹਨ।ਇਨ੍ਹਾਂ ‘ਚ ਜ਼ਿਆਦਾਤਰਖਿਡਾਰਨਾਂ ਇੰਗਲੈਂਡਆਰਮੀ ‘ਚ ਵੱਡੇ ਅਹੁਦਿਆਂ ‘ਤੇ ਅਫ਼ਸਰਰੈਂਕਦੀਆਂ ਹਨ।ਵਿਦੇਸ਼ ‘ਚ ਸਭ ਤੋਂ ਪਹਿਲਾਂ ਮਹਿਲਾ ਕਬੱਡੀ ਟੀਮ ਬਣਾਉਣ ਦਾਸਿਹਰਾਵੀ ਉਨ੍ਹਾਂ ਨੂੰ ਹੀ ਜਾਂਦਾ ਹੈ ਅਤੇ ਇਹ ਸਭਅਸ਼ੋਕਦਾਸਦੀਮਿਹਨਤਦਾਨਤੀਜਾ ਹੈ ਕਿ ਇੰਗਲੈਂਡਮਹਿਲਾ ਕਬੱਡੀ ਟੀਮਦੂਜੇ ਵਿਸ਼ਵ ਕਬੱਡੀ ਕੱਪ ਦੇ ਫਾਈਨਲ ਤੱਕ ਪਹੁੰਚੀ। ਫਾਈਨ ‘ਚ ਉਸ ਨੂੰ ਭਾਰਤ ਤੋਂ ਹਾਰਦਾਸਾਹਮਣਾਕਰਨਾਪਿਆ।
ਕਬੱਡੀ ਦੇ ਗੁਰ ਸਿਖਾਉਣ ਲਈ ਰੋਜ਼ਾਨਾਕਰਦੇ ਸਨ 200 ਕਿਲੋਮੀਟਰਸਫ਼ਰ
ਅਸ਼ੋਕਦਾਸ ਨੇ ਦੱਸਿਆ ਕਿ ਉਹ ਲੜਕੀਆਂ ਨੂੰ ਕਬੱਡੀ ਦੇ ਗੁਰ ਸਿਖਾਉਣ ਦੇ ਲਈ ਰੋਜ਼ਾਨਾ 200 ਕਿਲੋਮੀਟਰਦਾਸਫ਼ਰਤਹਿਕਰਦੇ ਸਨ। ਉਨ੍ਹਾਂ ਨੇ ਦੱਸਿਆ ਕਿ ਉਹ ਕਪੂਰਥਲਾ ਦੇ ਕਾਲਜ ‘ਚ ਪੜ੍ਹਦੇ ਸਮੇਂ ਯੂਨੀਵਰਸਿਟੀ ਪੱਧਰ ਤੱਕ ਕਬੱਡੀ ਦੇ ਖਿਡਾਰੀਰਹੇ ਹਨ।ਸਾਲ 1981 ‘ਚ ਕਾਲਜਦੀਟੀਮ ਵੱਲੋਂ ਖੇਡਦੇ ਹੋਏ ਉਨ੍ਹਾਂ ਨੇ ਦੇਸ਼ਭਰ ‘ਚ ਦੂਜਾਸਥਾਨਹਾਸਲਕੀਤਾ ਸੀ। ਅਸ਼ੋਕਦਾਸਕਹਿੰਦੇ ਹਨ ਕਿ ਕਾਲਜ ਦੇ ਸਮੇਂ ਕਬੱਡੀ ਟੀਮ ਦੇ ਕੋਚ ਸਰਵਣ ਸਿੰਘ ਬੱਲ ਤੋਂ ਸਿੱਖੇ ਦਾਅਪੇਚ ਅੱਜ ਵੀ ਉਨ੍ਹਾਂ ਦੇ ਲਈ ਸਹਾਇਕ ਸਿੱਧ ਹੋ ਰਹੇ ਹਨ।ਅਸ਼ੋਕਦਾਸ ਇਸ ਸਮੇਂ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨਹਨ।
ਵਰਲਡ ਕਬੱਡੀ ਕੌਂਸਲ ਦੇ ਪ੍ਰਧਾਨਚੁਣੇ ਗਏ
ਅਸ਼ੋਕਦਾਸ ਨੂੰ ਲੰਘੇ ਮਹੀਨੇ ਵਰਲਡ ਕਬੱਡੀ ਕੌਂਸਲ ਦਾਪ੍ਰਧਾਨ ਨਿਯੁਕਤ ਕੀਤਾ ਗਿਆ ਹੈ।ਅਸ਼ੋਕਦਾਸ ਨੇ ਦੱਸਿਆ ਕਿ ਉਹ ਸਵਿਟਜ਼ਰਲੈਂਡ ‘ਚ ਸਥਿਤਅੰਤਰਰਾਸ਼ਟਰੀ ਉਲੰਪਿਕ ਕੌਂਸਲ ਦੀਸੰਸਥਾ ਗਲੋਬਲਐਸੋਸੀਏਸ਼ਨਆਫ਼ਸਪੋਰਟਸਇੰਟਰਨੈਸ਼ਨਲਫੈਡਰੇਸ਼ਨ ਦੇ ਕੋਲ ਕਬੱਡੀ ਦੇ ਲਈਅਰਜ਼ੀਦੇਣਗੇ। ਇਸ ਤੋਂ ਬਾਅਦ ਕਬੱਡੀ ਖੇਡ ਨੂੰ ਉਲੰਪਿਕ ਕੌਂਸਲ ਕੋਲਦਰਜ ਹੋ ਜਾਵੇਗੀ।
ਇਸ ਤਰ੍ਹਾਂ ਜਗਾਇਆ ਕਬੱਡੀ ਪ੍ਰਤੀ ਉਤਸ਼ਾਹ
ਅਸ਼ੋਕਦਾਸ ਨੇ ਦੱਸਿਆ ਕਿ ਜਦੋਂ ਉਹ ਇੰਗਲੈਂਡ ਗਏ ਤਾਂ ਉਥੇ ਕਬੱਡੀ ਦਾ ਕੋਈ ਟੂਰਨਾਮੈਂਟਨਹੀਂ ਹੁੰਦਾ ਸੀ। ਸਾਲ 1993 ‘ਚ ਜਦੋਂ ਇੰਗਲੈਂਡ’ਚ ਕਬੱਡੀ ਦਾਟੂਰਨਾਮੈਂਟਦਾ ਦੌਰ ਸ਼ੁਰੂ ਹੋਇਆ ਤਾਂ ਸਿਰਫ਼ਪੰਜਾਬੀਲੜਕਿਆਂ ਦੇ ਕਬੱਡੀ ਮੈਚ ਹੁੰਦੇ ਸਨਅਤੇ ਉਨ੍ਹਾਂ ਨੂੰ ਸਿਰਫ਼ਪੰਜਾਬੀ ਹੀ ਦੇਖਦੇ ਸਨ।
ਉਹ ਭਾਰਤਅਤੇ ਖੁਦ ਆਪਣੇ ਖਰਚ’ਤੇ ਅੰਗਰੇਜ਼ੀ ‘ਚ ਕਬੱਡੀ ‘ਤੇ ਡਾਕੂਮੈਂਟਰੀਵੀਡੀਓਤਿਆਰਕਰਵਾਈ।ਜਦੋਂ ਇਹ ਕਬੱਡੀ ਦੀਡਾਕੂਮੈਂਟਰੀ ਗੋਰੇ ਅਤੇ ਗੋਰੀਆਂ ਨੇ ਦੇਖੀ ਤਾਂ ਉਨ੍ਹਾਂ ‘ਚ ਵੀ ਕਬੱਡੀ ਪ੍ਰਤੀ ਉਤਸ਼ਾਹ ਜਾਗਿਆ। ਅਸ਼ੋਕਦਾਸ ਨੇ ਦੱਸਿਆ ਕਿ ਇੰਗਲੈਂਡਦੀਲੜਕੀਆਂ ਦੀ ਕਬੱਡੀ ਦੀਵੀਡੀਓ ਨੂੰ ਯੂਟਿਊਬ’ਤੇ ਦੇਖ ਕੇ ਇੰਗਲੈਂਡ ਦੇ ਗੁਆਂਢੀ ਦੇਸ਼ਡੈਨਮਾਰਕ, ਪੋਲੈਂਡ, ਇਟਲੀਆਦਿ ਦੇ ਨੌਜਵਾਨਾਂ ਨੇ ਵੀ ਕਬੱਡੀ ਖੇਡਣੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ‘ਚ ਉਤਸ਼ਾਹ ਪੈਦਾ ਹੋ ਗਿਆ।
ਉਨ੍ਹਾਂ ਦੇ ਨਾਲ ਫੇਸਬੁੱਕ ‘ਤੇ ਉਥੋਂ ਦੇ ਲੋਕ ਉਨ੍ਹਾਂ ਨਾਲਸੰਪਰਕਕਰਨ ਲੱਗੇ। ਇੰਗਲੈਂਡ ਤੋਂ ਬਾਅਦਇਟਲੀਅਤੇ ਪੋਲੈਂਡ ‘ਚ ਲੜਕੀਆਂ ਦੀ ਕਬੱਡੀ ਦੀਟ੍ਰੇਨਿੰਗ ਦੇਣ ਦੇ ਲਈਜਾਣ ਲੱਗੇ ਅਤੇ ਡੈਨਮਾਰਕ ‘ਚ ਅੰਤਰਰਾਸ਼ਟਰੀਮਹਿਲਾਟੀਮਤਿਆਰਕਰਵਾਈ, ਜੋ ਵਿਸ਼ਵ ਕੱਪ ਦੇ ਸੈਮੀਫਾਈਨਲ ਤੱਕ ਪਹੁੰਚੀ।

RELATED ARTICLES

POPULAR POSTS