Breaking News
Home / ਖੇਡਾਂ / ਪਹਿਲਵਾਨ ਨਵਜੋਤ ਕੌਰ ਨੇ ਵਧਾਇਆ ਪੰਜਾਬ ਦਾ ਮਾਣ

ਪਹਿਲਵਾਨ ਨਵਜੋਤ ਕੌਰ ਨੇ ਵਧਾਇਆ ਪੰਜਾਬ ਦਾ ਮਾਣ

ਏਸ਼ੀਆਈ ਚੈਂਪੀਅਨਸ਼ਿਪ ‘ਚ ਜਿੱਤਿਆ ਸੋਨ ਤਮਗਾ
ਪਟਿਆਲਾ : ‘ਮੈਂ ਜਾਣਦਾ ਸੀ ਕਿ ਇੱਕ ਦਿਨ ਮੇਰੀ ਧੀ ਮੇਰਾ ਮਾਣ ਬਣੇਗੀ।’ ਇਹ ਸ਼ਬਦ ਹਨ ਏਸ਼ੀਆਈ ਚੈਂਪੀਅਨ ਪਹਿਲਵਾਨ ਨਵਜੋਤ ਕੌਰ ਦੇ ਪਿਤਾ ਸੁਖਚੈਨ ਸਿੰਘ ਦੇ। ਨਵਜੋਤ ਨੇ ਕਿਰਗਿਸਤਾਨ ਦੇ ਸ਼ਹਿਰ ਬਿਸ਼ਕੇਕ ਵਿੱਚ ਲੰਘੇ ਸ਼ੁੱਕਰਵਾਰ ਨੂੰ ਇਹ ਪ੍ਰਾਪਤੀ ਹਾਸਲ ਕਰਕੇ ਪੰਜਾਬ ਦਾ ਹੀ ਨਹੀਂ ਸਗੋਂ ਪੂਰੇ ਦੇਸ਼ ਦਾ ਨਾਂ ਵਿਸ਼ਵ ਪੱਧਰ ਉੱਤੇ ਚਮਕਾ ਦਿੱਤਾ ਹੈ। ਏਸ਼ੀਆਈ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਉਹ ਪਹਿਲੀ ਭਾਰਤੀ ਪਹਿਲਵਾਨ ਬਣ ਗਈ ਹੈ। ਉਸ ਨੇ 65 ਕਿਲੋਗ੍ਰਾਮ ਭਾਰ ਵਰਗ ਦੇ ਵਿੱਚ ਆਪਣੀ ਵਿਰੋਧੀ ਪਹਿਲਵਾਨ ਜਾਪਾਨ ਦੀ ਮਾਇਯੂ ਇਮਾਈ ਨੂੰ 9-1 ਅੰਕਾਂ ਨਾਲ ਹਰਾ ਦਿੱਤਾ। ਤਰਨਤਾਰਨ ਦੇ ਪਿੰਡ ਬਾਗੜੀਆਂ ਦੇ ઠਕਿਸਾਨ ਨੇ ਬੜੇ ਮਾਣ ਨਾਲ ਦੱਸਿਆ ਕਿ ਉਸਨੇ ਨਾ ਸਿਰਫ ਸਾਡੇ ਸਾਰੇ ਪਿੰਡ ਦਾ ਮਾਣ ਵਧਾਇਆ ਹੈ ਸਗੋਂ ਉਸਨੇ ਕੁੱਝ ਲੋਕਾਂ ਦੀਆਂ ਗੈਰ-ਸਭਿਅਕ ਟਿੱਪਣੀਆਂ ਦੀ ਪ੍ਰਵਾਹ ਨਾ ਕਰਦਿਆਂ ਆਪਣੀਆਂ ਦੋ ਹੋਰ ਭੈਣਾਂ ਨੂੰ ਵੀ ਪਹਿਲਵਾਨ ਬਣਨ ਲਈ ਪ੍ਰੇਰਿਆ ਹੈ। ਇਸ ਪਹਿਲਵਾਨ ਦੀ ਕਾਬਲੀਅਤ ਦਾ ਜਦੋਂ ਪੰਜਾਬ ਸਰਕਾਰ ਨੇ ਕੋਈ ਮੁੱਲ ਨਾ ઠਪਾਇਆ ਤਾਂ ਉਹ ਭਾਰਤੀ ਰੇਲਵੇ ਵਿੱਚ ਤਿੰਨ ਸਾਲ ਪਹਿਲਾਂ ਸੀਨੀਅਰ ਕਲਰਕ ਭਰਤੀ ਹੋ ਗਈ। ਉਹ ਅੰਮ੍ਰਿਤਸਰ ਵਿੱਚ ਤਾਇਨਾਤ ਹੈ। ਨਵਜੋਤ ਨੇ ਛੇਵੀਂ ਵਿੱਚ ਪੜ੍ਹਦਿਆਂ ਕੁਸ਼ਤੀ ਸ਼ੁਰੂ ਕੀਤੀ ਸੀ। ਉਸਦੀ ਵੱਡੀ ਭੈਣ ਨਵਜੀਤ ਨੂੰ ਸੱਟ ਲੱਗਣ ਕਾਰਨ ਕੁਸ਼ਤੀ ਨਾਲ ਮੋਹ ਛੱਡਣਾ ਪਿਆ ਸੀ। ਉਸਨੇ 2014 ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ ਤੇ ਪਿੱਠ ਵਿੱਚ ਸੱਟ ਲੱਗਣ ਕਾਰਨ ਮਜਬੂਰੀ ਵਿੱਚ ਕੁਸ਼ਤੀ ਛੱਡ ਦਿੱਤੀ ਸੀ। 2016 ਵਿੱਚ ਉਹ ਰੀਓ ਓਲੰਪਿਕ ਵਿੱਚ ਹਿੱਸਾ ਨਾ ਲੈ ਸਕੀ। ਠੀਕ ਹੋਣ ਬਾਅਦ ਉਸ ਨੇ 67 ਕਿਲੋ ਤੋਂ 65 ਕਿਲੋਗ੍ਰਾਮ ‘ਚ ਆਪਣੀ ਕਿਸਮਤ ਅਜ਼ਮਾਈ ਪਰ ਉਹ ਟਰਾਇਲਾਂ ‘ਚ ਹਾਰ ਗਈ ਤੇ ਭਾਰਤੀ ਟੀਮ ਦੀ ਮੈਂਬਰ ਨਾ ਬਣ ਸਕੀ।
ਮੇਰੇ ਲਈ ਭਾਗਾਂ ਵਾਲਾ ਦਿਨ: ਨਵਜੋਤઠ : ਉਤਸ਼ਾਹ ਨਾਲ ਭਰੀ ਨਵਜੋਤ ਨੇ ਕਿਹਾ, ‘ਇਹ ਮੇਰੇ ਜੀਵਨ ਦਾ ਵੱਡਾ ਦਿਨ ਹੈ। ਪਿਛਲੇ ਚਾਰ ਸਾਲ ਵਿੱਚ ਮੇਰੀ ਕੋਈ ਪ੍ਰਾਪਤੀ ਨਹੀ ਸੀ। ਹੁਣ ਮੈਂ 2020 ਦੀਆਂ ਉਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਦੀ ਚਾਹਵਾਨ ਹਾਂ।’
ਸ਼੍ਰੋਮਣੀ ਕਮੇਟੀ ਨੇ ਨਵਜੋਤ ਕੌਰ ਦਾ ਸਵਾਗਤ ਕੀਤਾ
ਅੰਮ੍ਰਿਤਸਰ : ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗਾ ਜਿੱਤਣ ਵਾਲੀ ਜ਼ਿਲ੍ਹਾ ਤਰਨਤਾਰਨ ਦੀ ਨਵਜੋਤ ਕੌਰ ਦਾ ਇੱਥੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਤੇ ਇਸ ਤੋਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪੁੱਜਣ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਵਾਗਤ ਕੀਤਾ ਗਿਆ। ਸੋਨੇ ਦਾ ਤਮਗਾ ਜਿੱਤਣ ਮਗਰੋਂ ਘਰ ਪਰਤੀ ਨਵਜੋਤ ਕੌਰ ਨੇ ਇੱਥੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਆਪਣੀ ਜਿੱਤ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਉਸ ਨੂੰ ਸੂਚਨਾ ਕੇਂਦਰ ਵਿੱਚ ਸਿਰੋਪਾ, ਸ਼ਾਲ, ਹਰਿਮੰਦਰ ਸਾਹਿਬ ਦੀ ਤਸਵੀਰ ਅਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨ ਕੀਤਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਨਵਜੋਤ ਕੌਰ ਨੂੰ ਇੱਕ ਲੱਖ ਰੁਪਏ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਜਾਵੇਗਾ। ਸੁਖਬੀਰ ਬਾਦਲ ਨੇ ਸੋਨ ਤਗ਼ਮਾ ਜਿੱਤਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਪਹਿਲਵਾਨ ਨਵਜੋਤ ਕੌਰ ਨੂੰ ਡੀਐਸਪੀ ਦੀ ਨੌਕਰੀ ਦੇਣ ਦੀ ਮੰਗ ਉਠਾਈ ਹੈ। ਸੁਖਬੀਰ ਬਾਦਲ ਨੇ ਕ੍ਰਿਕਟਰ ਹਰਮਨਪ੍ਰੀਤ ਦੀ ਡੀਐਸਪੀ ਵਜੋਂ ਨਿਯੁਕਤੀ ਲਈ ਕਾਂਗਰਸ ਸਰਕਾਰ ਦੀ ਪ੍ਰਸੰਸ਼ਾ ਵੀ ਕੀਤੀ।
ਬਾਗੜੀਆ ਵਿੱਚ ਪਿੰਡ ਦੀ ਧੀ ਦਾ ਪ੍ਰਸ਼ਾਸਨ ਵੱਲੋਂ ਸਵਾਗਤ : ਹਾਲ ਹੀ ਵਿੱਚ ਕਿਰਗਿਜ਼ਤਾਨ ਵਿੱਚ ਹੋਈ ਸੀਨੀਅਰ ਏਸ਼ੀਅਨ ਚੈਂਪੀਅਨਸ਼ਿਪ ઠਵਿੱਚੋਂ 65 ਕਿਲੋਗ੍ਰਾਮ ਭਾਰ ਵਰਗ ਦੇ ਕੁਸ਼ਤੀ ਮੁਕਾਬਲੇ ਵਿਚੋਂ ਸੋਨੇ ਦਾ ਤਮਗਾ ਜਿੱਤਣ ઠਵਾਲੀ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਬਾਗੜੀਆ ਦੀ ਜੰਮਪਲ ਨਵਜੋਤ ਕੌਰ ਦਾ ਇੱਥੇ ਪੁੱਜਣ ઠ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ।
ਸੋਨ ਤਮਗਾ ਜੇਤੂ ਨੂੰ ਮਿਲੇਗਾ ਦੋ ਲੱਖ ਰੁਪਏ ਦਾ ਇਨਾਮ : ਸੁਖਬੀਰ ਬਾਦਲ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਵੱਲੋਂ ਏਸ਼ੀਅਨ ਰੈਸਲਿੰਗ ਚੈਂਪੀਅਨਸ਼ਿਪ ਵਿਚ ਸੋਨੇ ਦਾ ਤਗ਼ਮਾ ਜਿੱਤਣ ਵਾਲੀ ਦੇਸ਼ ਦੀ ਪਹਿਲੀ ਪਹਿਲਵਾਨ ਨਵਜੋਤ ਕੌਰ ਨੂੰ 2 ਲੱਖ ਰੁਪਏ ਦਾ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਭਰੋਸਾ ਨਵਜੋਤ ਕੌਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਉਸ ਸਮੇਂ ਦਿੱਤਾ ਗਿਆ, ਜਦੋਂ ਉਹ ਸੁਖਬੀਰ ਬਾਦਲ ਅਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨਾਲ ਮੁਲਾਕਾਤ ਕਰਨ ਲਈ ਆਏ ਸਨ।
ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਕੀਤੀ ਕਿ ਨਵਜੋਤ ਨੂੰ ਡੀਐਸਪੀ ਦੀ ਨੌਕਰੀ ਦਿੱਤੀ ਜਾਵੇ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਭਾਰਤ ਦੀ ਮਹਿਲਾ ਕ੍ਰਿਕਟ ਵਿਸ਼ਵ ਕੱਪ ਦੀ ਸਟਾਰ ਹਰਮਨਪ੍ਰੀਤ ਕੌਰ ਨੂੰ ਡੀਐਸਪੀ ਨਿਯੁਕਤ ਕਰਨਾ ਇੱਕ ਪ੍ਰਸੰਸਾਯੋਗ ਕਦਮ ਸੀ।

Check Also

ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ

ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …