Breaking News
Home / ਖੇਡਾਂ / ਬਿਆਂਕਾ ਨੇ ‘ਯੂ ਐਸ ਓਪਨ’ ਜਿੱਤ ਕੇ ਇਤਿਹਾਸ ਸਿਰਜਿਆ

ਬਿਆਂਕਾ ਨੇ ‘ਯੂ ਐਸ ਓਪਨ’ ਜਿੱਤ ਕੇ ਇਤਿਹਾਸ ਸਿਰਜਿਆ

ਦੇਵ ਝੱਮਟ
ਮਿਸੀਸਾਗਾ ਦੀ ਜੰਮਪਲ, ਪੀਲ ਰੀਜਨ, ਜੀ ਟੀ ਏ ਅਤੇ ਕੈਨੇਡਾ ਦਾ ਮਾਣ ਬਣ ਚੁੱਕੀ, 19 ਸਾਲਾਂ ਦੀ ਬਿਆਂਕਾ ਨੇ ਪਿਛਲੇ 20 ਸਾਲਾਂ ਤੋਂ ਟੈਨਿਸ ਖੇਡ ਰਹੀ ਅਤੇઠ23 ਵਾਰ ਗਰੈਂਡ ਸਲੈਮ ਟੂਰਨਾਮੈਂਟ ਜਿੱਤਣ ਵਾਲੀ ਸਰੀਨਾ ਵਿਲਿਅਮ ਨੂੰ ਹਰਾ ਕੇ ਪਹਿਲਾ ਯੂ ਐਸ ਓਪਨ ਟੂਰਨਾਮੈਂਟ ਜਿੱਿਤਆ ਹੈ ਅਤੇ ਮੌਜੂਦਾ ਸਮੇਂ ਟੈਨਿਸ ਖੇਡઠਰਹੀਆਂ ਨੌਜਵਾਨ ਖਿਡਾਰਣਾਂ ਨਓਮੀ ੳਸਾਕਾ, ਅਸ਼ਲੇਅ ਬਾਰਟੀ, ਸੀਮੋਨਾਂ ਹੇਲਪ ਤੋਂ ਵੀ ਅੱਗੇ ਨਿਕਲਦੀ ਨਜ਼ਰ ਆ ਰਹੀ ਹੈ। ਬਚਪਨ ਵਿੱਚ ਆਪਣੇ ਘਰ ਦੇ ਗੈਰਾਜ ਅਤੇઠਘਰ ਦੀਆਂ ਕੰਧਾਂ ਵਿੱਚ ਟੈਨਿਸ ਬਾਲ ਮਾਰਕੇ ਵੱਡੀ ਹੋਈ ਬਿਆਂਕਾ ਨੇਂ ਕੇਵਲ 7 ਸਾਲ ਦੀ ਉਮਰ ਵਿੱਚ ਹੀ ਟੈਨਿਸ ਖੇਡਣਾ ਸ਼ੂਰੁ ਕਰ ਦਿੱਤਾ ਸੀ ਅਤੇ 14 ਸਾਲ ਦੀઠਉਮਰ ਵਿੱਚ ਪਹਿਲਾ ਟੁਰਨਾਮੈਂਟ ਜਿੱਤਿਆ ਸੀ। ਪਿਛਲੇ ਸਾਲ 2018 ਵਿੱਚ ਮੋਢੇ ਵਿੱਚ ਦਰਦ ਦੀ ਸਮਸਿੱਆ ਏਨੀ ਖਰਾਬ ਸੀ ਕਿ ਕੁਆਲੀਫਾਈ ਰਾਉਂਡ ਵਿੱਚ ਨਹੀਂઠਪਹੁੰਚ ਸਕੀ। ਪਿਛਲੇ ਸਾਲ ਤੋਂ ਲੈ ਕੇ 2019 ਵਿੱਚ ਬਿਆਂਕਾ 178ਵੇਂ ਸਥਾਨ ਤੋਂ ਅਗਸਤ 2019 ਵਿੱਚ 15ਵੇਂ ਸਥਾਨ ਦੇ ਰੈਂਕ ਤੇ ਪਹੁੰਚ ਗਈ ਤੇ ਫਿਰ ਉਸਨੇ ਪਿਛਲੇ ਹਫਤੇઠ ਯੂ ਐਸ ੳਪਨ 2019 ਦਾ ਟੂਰਨਾਮੈਂਟ ਜਿੱਤ ਕੇ ਦੁਨੀਆਂ ਦੇ 5 ਵੱਡੇ ਖਿਡਾਰੀਆਂ ਵਿੱਚ ਆਪਣਾ ਨਾਂ ਲਿਖਵਾ ਲਿਆ ਹੈ। ਅਮਰੀਕਨ ਯੂ ਐਸ ਓਪਨઠઠਟੂਰਨਾਮੈਂਟ ਜਿੱਤਣ ਵਾਲੀ ਪਹਿਲੀ ਕੈਨੇਡੀਅਨ ਖਿਡਾਰਨ ਬਣ ਗਈ ਹੈ। ਬਿਆਂਕਾ ਤੋਂ ਪਹਿਲਾਂ ਅੱਜ ਦੀ ਤਾਰੀਖ ਵਿੱਚ ਕਿਸੇ ਵੀ ਕੈਨੇਡੀਅਨ ਪੁਰਸ਼ ਜਾਂ ਮਹਿਲਾ ਨੇਂ ਅਜਿਹਾ ਮੇਜਰ ਵੱਡਾ ਟੂਰਨਾਮੈਂਟ ਨਹੀਂ ਜਿੱਤਿਆ ਸੀ। ਉਹ ਪਹਿਲਾਂ 15ਵੇਂ ਰੈਂਕ ਤੱਕ ਪਹੁੰਚਣਾ ਚਾਹੁੰਦੀ ਸੀ ਪਰ ਯੂ ਐਸ ੳਪਨઠઠਜਿੱਤ ਕੇ ਦੁਨੀਆਂ ਦੇ 5ਵੇਂ ਰੈਂਕ ‘ਤੇ ਪਹੁੰਚ ਗਈ ਹੈ.ਟੈਨਿਸ ਦੇ ਇਤਿਹਾਸ ਵਿੱਚઠ1877 ਤੋਂ 2019 ਤੱਕ ਗਰੈਂਡ ਸਲੈਮ ਜਿੱਤਣ ਵਾਲੀ ਉਹ ਪਹਿਲੀ ਕੈਨੇਡੀਅਨ ਬਣ ਗਈ ਹੈ। ਯੂ ਐਸ ੳਪਨ ਜਿੱਤਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਆਪਣੀ ਇਸ ਇਤਿਹਾਸਕ ਜਿੱਤ ਦਾ ਮਾਣ ਆਪਣੇ ਮਾਂ-ਬਾਪ ਨੂੰ ਦਿੰਦੀ ਹੋਈ ਕਹਿੰਦੀ ਹੈ ਕਿ ਇਹ ਮੇਰੇ ਮਾਂ-ਬਾਪ ਹੀ ਹਨ ਜਿਹਨਾਂ ਦੀ ਮੱਦਦ ਕਾਰਨ ਉਹ ਇਸ ਸਟੇਜ ਤੇ ਪਹੁੰਚੀ ਹੈ।
ਅੱਗੇ ਦੱਸਦੀ ਹੈ ਕਿ ਉਸਦੇ ਮਾਂ-ਬਾਪ ਦੁਆਰਾ ਕੰਮ ਕਰਨ ਦੇ ਨਾਲ-ਨਾਲ, ਮੈਨੂੰ ਸਕੂਲ ਅਤੇ ਖੇਡ ਗਰਾਊਂਡ ਛੱਡ ਕੇ ਤੇ ਅਤੇ ਲੈ ਕੇ ਆਉਣ ਦੀ ਕੁਰਬਾਨੀ ਨੂੰ, ਮੈਂ ਕਦੇ ਵੀ ਨਹੀਂ ਭੁੱਲ ਸਕਦੀ। ਮਾਂ-ਬਾਪ ਤੋਂ ਇਲਾਵਾ ਆਪਣੇ ਕੋਚ ਅਤੇ ਸਹਿਯੋਗੀਆਂ ਨੂੰ ਆਪਣੀ ਜਿੱਤ ਦਾ ਸਿਹਰਾ ਦੱਸਦੀ ਹੈ। ਬਿਆਂਕਾ ਦੀ ਇਸ ਮਹੱਤਵਪੂਰਣ ਜਿੱਤ ਦੌਰਾਨ ਇੱਕઠઠਪੁਰਾਣੇ ਮੈਚ ਵਿੱਚ ਬਿਆਂਕਾ ਦੇ ਕੋਚ ਅਤੇ ਉਸਦੇ ਵਿਚਕਾਰ ਮੀਡੀਆઠઠਵਲੋਂ ਰਿਕਾਰਡ ਕੀਤੀ ਵਾਰਤਾਲਾਪ ਵੀ ਖਬਰਾਂ ਦੀ ਸੁਰਖੀਆਂ ਬਣੀ ਹੋਈ ਹੈ। ਦਰਅਸਲઠ ਇੱਕ ਪਿਛਲੇ ਫਾਈਨਲ ਮੈਚ ਦੌਰਾਨ ਬਿਆਂਕਾ ਜਿੱਤ ਵੱਲ ਵਧ ਰਹੀ ਸੀ ਪਰઠઠਇੱਕਦਮ ਮੈਚ ਉਸਦੇ ਹੱਥੋਂ ਨਿਕਲਣ ਲੱਗ ਪਿਆ.ਇਸ ਰਿਕਾਰਡਿੰਗ ਦੌਰਾਨ ਦੇਖਿਆ ਜਾઠਸਕਦਾ ਹੈ ਕਿ ਬਿਆਂਕਾਂ ਕਿਵੇਂ ਹੌਂਸਲਾ ਹਾਰ ਕੇ ਕੋਚ ਨੂੰ ਆਪਣੇਂ ਦਿਲ ਦੀ ਗੱਲ ਦੱਸ ਰਹੀ ਸੀ ਉਸ ਲਈ ਹਿਲਜੁੱਲ ਕਰਨੀ ਵੀ ਮੁਸ਼ਕਿਲ ਹੋ ਰਹੀ ਹੈ.ਫਿਰ ਉਸਦਾ ਕੋਚ ਉਸਨੂੰ ਹੋਂਸਲਾ ਦਿੰਦਾ ਹੈ ਅਤੇ ਉਹ ਜਿੱਤ ਵੱਲ ਵਧਦੀ ਹੋਈ ਟੂਰਨਾਮੈਂਟ ਜਿੱਤ ਲੈਂਦੀ ਹੈ। ਬਿਆਂਕਾ ਦੀ ਜਿੰਦਗੀ ਦੀ ਇਸ ਮਹੱਤਵਪੂਰਣ ਘਟਨਾ ਦਾ ਜਿਕਰ ਕਰਦਿਆਂ ਉਹ ਦੱਸਦੀ ਹੈ ਕਿ ਉਸ ਸਮੇਂ ਉਹ ਏਨੀਂ ਨਿਰਾਸ਼ ਹੋ ਗਈ ਸੀ ਉਸਦਾ ਜੀਅ ਕਰਦਾ ਸੀ ਆਪਣੇਂ ਟੈਨਿਸ ਰੈਕਟ ਨੂੰ ਤੋੜ ਦੇਵਾਂ ਪਰ ਕੋਚ ਦੇ ਉਸ ਹੌਂਸਲਾ ਅਫਜਾਈ ਵਾਲੇ ਸ਼ਬਦਾਂ ਨੇ ਉਸਨੂੰ ਟੂਰਨਾਮੈਂਟ ਜਿੱਤਣ ਵਿੱਚ ਮੱਦਦ ਕੀਤੀ ਅਤੇ ਉਸ ਤੋਂ ਬਾਅਦ ਆਪਣੇਂ ਘਰਦਿਆਂ ਦੇ ਕਹਿਣ ‘ਤੇ ਇੱਕ ਮਨੋਵਿਗਿਆਨਕ ਡਾਕਟਰ ਨਾਲ ਰਾਬਤਾ ਕਾਇਮઠਕੀਤਾ ਅਤੇ ਕੁੱਝ ਹੋਰ ਤਬਦੀਲੀਆਂ ਲਿਆ ਕੇ ਆਪਣੇ ਆਪ ਨੂੰ ਉੱਚ ਦਰਜੇ ਦੇ ਖਿਡਾਰੀ ਲੈਵਲ ਲਈ ਤਿਆਰ ਕਰ ਲਿਆ।
ਬਿਆਂਕਾ ਨੇ, ਪਿਛਲੇ ਹਫਤੇ ਹੋਏ ਸਤੰਬਰ 2019 ਦੇ ਯੂ ਐਸ ਓਪਨ ਫਾਈਨਲ ਵਿੱਚ ਆਪਣੇ ਇਸ ਲੈਵਲ ਦਾ ਸਬੂਤ ਸਾਰੀ ਦੁਨੀਆਂ ਨੂੰ ਦੇ ਦਿੱਤਾ ਹੈ। ਇਸ ਯੂ ਐਸ ਓਪਨઠਦੌਰਾਨ ਬਿਆਂਕਾ ਨੇਂ ਸਰੀਨਾਂ ਵਿਲੀਅਮਜ਼ ਦੇ ਖਿਲਾਫ ਪਹਿਲਾ ਸੈੱਟ ਚੰਗੇ ਫਰਕ ਨਾਲ ਜਿੱਤ ਲਿਆ। ਦੋ ਦਰਜਨ ਦੇ ਕਰੀਬ ਟੂਰਨਾਮੈਂਟ ਜਿੱਤਣ ਵਾਲੀ ਸਰੀਨਾ ਵਿਲਿਅਮਜ਼ ਬਾਰੇ ਆਸ ਰੱਖੀ ਜਾ ਰਹੀ ਸੀ ਕਿ ਉਹ ਅਗਲਾ ਸੈੱਟ ਜਿੱਤ ਕੇ, ਖੇਡ ਵਿੱਚ ਵਾਪਸੀ ਕਰ ਸਕਦੀ ਹੈ। ਅਜਿਹਾ ਅਕਸਰ ਦੇਖਿਆ ਵੀ ਜਾਂਦਾ ਹੈ ਟੌਪ ਦੇ ਖਿਡਾਰੀ ਪਹਿਲਾ ਸੈੱਟ ਹਾਰ ਕੇ ਵੀ ਦੂਜਾ ਸੈੱਟ ਜਿੱਤ ਕੇ ਟੂਰਨਾਮੈਂਟ ਜਿੱਤ ਲੈਂਦੇઠਹਨ। ਪਰઠਦੂਜੇ ਸੈੱਟ ਵਿੱਚ ਵੀ ਬਿਆਂਕਾ ਨੇ 4-1 ਦੀ ਲੀਡ ਹਾਸਿਲ ਕਰਕੇ ਦਬਦਬਾ ਬਣਾਈ ਰਖਿੱਆ. ਪਰ ਸਰੀਨਾ ਅਚਾਨਕ ਖੇਡ ਵਾਪਸੀ ਕਰਦੀ ਨਜਰ ਆਉਣ ਲੱਗ ਪਈ। ਸਰੀਨਾ ਨੇ ਦੂਜੇ ਸੈੱਟ ਨੂੰ ਬਰਾਬਰੀ ‘ਤੇ ਲੈ ਆਂਦਾ। ਇਸ ਸਮੇਂ ਲੱਗਭਗ ਸਾਰਾ ਸਟੇਡੀਅਮ ਬਿਆਂਕਾ ਦੀ ਵਿਰੋਧੀ ਖਿਡਾਰਣ ਸਰੀਨਾ ਦੀઠਤਾਰੀਫ ਵਿੱਚ ਰੌਲਾ ਪਾ ਰਿਹਾ ਸੀ। ਮੈਚ ਕੁਮੈਂਟਰੀ ਕਰਨ ਵਾਲੇ ਦੱਸਦੇ ਹਨ ਕਿ ਉਸ ਸਮੇਂ ਵਾਕਈ ਏਨਾਂ ਸ਼ੋਰ ਪੈ ਰਿਹਾ ਕਿ ਕਮਜੋਰ ਇਨਸਾਨ ਦੀ ਸੁਣਨ ਸ਼ਕਤੀ ਵੀ ਜਾ ਸਕਦੀ ਸੀ।
ਆਪਣੇ ਵਿਰੋਧੀ ਨੌਜਵਾਨ ਖਿਡਾਰਨ ਦੀ ਤਾਰੀਫ ਦਾ ਰੌਲਾ ਬਿਆਂਕਾ ਦੀ ਬਰਦਾਸ਼ਤ ਤੋਂ ਏਨਾਂ ਬਾਹਰ ਹੋ ਗਿਆ ਕਿ ਉਸਨੂੰ ਆਪਣੇਂ ਕੰਨਾਂ ਵਿੱਚ ਉਂਗਲੀਆਂ ਪਾਉਣੀਆਂ ਪਈਆਂ।
ਦੋਨੋਂ ਤਰਫੋਂ ਇਤਿਹਾਸ ਬਣਨ ਜਾ ਰਿਹਾ ਸੀ.ਸਲੀਨਾਂ ਵਿਲਿਅਮਜ਼ 24ਵਾਂ ਗਰੈਂਡ ਸਲੈਮ ਟੁਰਨਾਮੈਂਟ ਜਿੱਤ ਕੇ ਮਾਰਗਰੇਟ ਕੋਰਟ ਦੇ ਸੱਭ ਤੋਂ ਵੱਧ ਟੁਰਨਾਮੈਂਟ ਜਿੱਤਣ ਦੀ ਬਰਾਬਰੀઠਕਰਨ ਜਾ ਰਹੀ ਸੀ ਅਤੇ ਦੂਸਰੇ ਪਾਸੇ 19 ਸਾਲਾਂ ਦੀ ਬਿਆਂਕਾ ਕੈਨੇਡਾ ਦੇ ਪਹਿਲੇ ਗਰੈਂਡ ਸਲੈਮ ਜਿੱਤਣ ਵਾਲੇ ਖਿਡਾਰੀ ਬਣਨ ਦਾ ਇਤਿਹਾਸ ਰਚਣ ਜਾ ਰਹੀ ਸੀ। ਲਗਭੱਗ ਸਾਰੀઠਦੁਨੀਆਂ ਸਰੀਨਾ ਦੇ ਪੱਖ ਵਿੱਚ ਸੀ ਪਰ ਬਿਆਂਕਾਂ ਨੇਂ ਆਪਣੇ ਦੇਸ਼ ਕੈਨੇਡਾ ਲਈ ਇਹ ਮੈਚ ਅਤੇ ਪਹਿਲਾ ਗਰੈਂਡ ਸਲੈਮ ਟੂਰਨਾਮੈਂਟ 6-3 ਅਤੇ 7-5 ਨਾਲ ਜਿੱਤ ਕੇ ਸਾਰੀ ਦੂਨੀਆਂઠ ਨੂੰ ਹੈਰਾਨ ਕਰ ਦਿੱਤਾ.ਸਟੇਡੀਅਮ ਵਿੱਚ ਵਿਰੋਧੀ ਦੇ ਪੱਖ ਵਿੱਚ ਪੈ ਰਹੇ ਰੌਲੇ ਕਾਰਣ ਉਹ ਹਾਰ ਵੀ ਸਕਦੀ ਸੀ ਪਰ ਉਸਦੇ ਯੂ ਐਸ ਓਪਨ ਜਿੱਤਣ ਦੇ ਸੁਪਨੇਂ ਅੱਗੇ ਕੋਈ ਵੀ ਖਲੋઠਨਹੀਂ ਸਕਿਆ। ਇਸ ਵੱਡੀ ਪ੍ਰਾਪਤੀ ਲਈ ਉਸਨੂੰ ਸਾਰੀ ਦੁਨੀਆਂ ਤੋਂ ਵਧਾਈ ਸੰਦੇਸ਼ ਮਿਲ ਰਹੇ ਹਨ। ਵੱਡੇ-ਵੱਡੇ ਟੀ ਵੀ ਰਿਐਲਟੀ ਸ਼ੋਆਂ ਦਾ ਸ਼ਿਗਾਰ ਬਣ ਚੁੱਕੀ ਹੈ। ਉਸਦੇ ਸਾਕਾਰਾਤਮਕઠਰਵੱਈਏ ਦੀਆਂ ਵੀ ਸਾਰੀ ਦੁਨੀਆਂ, ਤਾਰੀਫ ਕਰ ਰਹੀ ਹੈ। ਇਸ ਟੁਰਨਾਮੈਂਟ ਦੀ ਜਿੱਤ ਤੱਕ ਪਹੁੰਚਣ ਲਈ ਉਸਨੂੰ ਕਾਫੀ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ।
ਪਿਛਲੇ ਮੈਚਾਂ ਦੌਰਾਨ ਉਸਦੇ ਵਿਰੋਧੀ ਖਿਡਾਰੀ ਵਲੋਂ ਡਰਾਮਾ ਕੁਈਨ ਜਿਹੇ ਭੈੜੇ ਸ਼ਬਦ ਵੀ ਬੋਲੇ ਗਏ ਪਰ ਬਿਆਂਕਾ ਨੇ ਫਿਰ ਵੀ ਬੁਰਾ ਨਹੀਂ ਮਨਾਇਆ.ਮੋਜੂਦਾ ਮੈਚ ਦੌਰਾਨ, ਸਟੇਡੀਅਮ ਵਿੱਚ ਜਿਆਦਾਤਰ ਵਿਰੋਧੀ ਰੌਲੇ ਦੇ ਬਾਵਜੂਦ ਵੀ ਉਸਨੇਂ ਹਿਮੰਤ ਨਹੀਂ ਹਾਰੀ ਅਤੇ ਗਰੈਂਡ ਸਲੈਮ ਟੂਰਨਾਮੈਂਟ ਜਿੱਤ ਕੇ ਇਹ ਦਿਖਾ ਦਿੱਤਾ ਕਿ ਉਸਦੇ ਮਜਬੂਤ ਇਰਾਦਿਆਂ ਅੱਗੇ ਕੋਈ ਨਹੀਂ ਖਲੋ ਸਕਦਾ।
ਟੂਰਨਾਮੈਂਟ ਜਿੱਤਣ ਤੋਂ ਬਾਅਦ ਬਿਆਂਕਾ ਨੇ ਸਟੇਡੀਅਮ ਵਿੱਚ ਉਸਦੇ ਵਿਰੋਧੀ ਖਿਡਾਰੀ ਦੀ ਤਾਰੀਖ ਕਰਨ ਵਾਲੇ ਹਜਾਂਰਾਂ ਦਰਸ਼ਕਾਂ ਕੋਲੋ ਕੈਨੇਡੀਅਨ ਸਟਾਈਲ ਵਿੱਚ ਮਾਫੀ ਮੰਗਦਿਆਂ ਕਿਹਾ ਕਿ ਮੈਨੂੰ ਮਾਫ ਕਰਨਾ ਤੁਸੀ ਸਰੀਨਾ ਦੀ ਤਾਰੀਫ ਕਰ ਰਹੇ ਸੀ ਪਰ ਮੈਂ ਜਿੱਤ ਗਈ ਹਾਂ। ਇਹੋ ਵਿਰੋਧੀ ਖਿਡਾਰਣ ਸਰੀਨਾਂ ਨੂੰ ਬਿਆਂਕਾ ਨੇਂ ਪਿਛਲੇ ਮਹੀਨੇਂ ਟੋਰਾਂਟੋ ਵਿੱਚ ਹੋ ਰਹੇઠ ਫਾਈਨਲ ਦੌਰਾਨ ਪੂਰੀ ਗੇਮ ਖੇਡ ਕੇ ਹਰਾ ਦੇਣਾਂ ਸੀ ਪਰ ਸਰੀਨਾਂ ਦੀ ਸਿਹਤ ਠੀਕ ਨਾਂ ਹੋਣ ਕਾਰਣ ਬਿਆਂਕਾ ਨੂੰ ਟੂਰਨਾਮੈਂਟ ਜੇਤੂ ਘੋਸ਼ਿਤ ਕਰ ਦਿੱਤਾ ਗਿਆ ਸੀ। ਇਸ ਮੈਚ ਵਿੱਚ ਸਰੀਨਾઠਦੀ ਬਿਮਾਰੀ ਦੌਰਾਨ ਉਸਨੂੰ ਰੋਣਾ ਪੈ ਗਿਆ। ਬਿਆਂਕਾ ਨੇਂ ਗੋਡੇ ਭਾਰ ਹੋ ਕੇ ਉਸਨੂੰ ਜੱਫੀ ਪਾ ਕੇ ਹੌਂਸਲਾ ਦੇਣ ਦੀ ਕੋਸ਼ਿਸ਼ ਕੀਤੀ ਤਾਂ ਛੋਟੀ ਉਮਰੇ ਸਿਆਣਾਪਣ ਦਿਖਾਉਣ ਕਾਰਣ ਬਿਆਂਕਾઠਦੀ ਹਰ ਪਾਸਿਉਂ ਤਾਰੀਫ ਹੋ ਰਹੀ ਸੀ।
ਯੂ ਐਸ ਓਪਨ 2019 ਜਿੱਤਣ ਤੋਂ ਬਾਅਦ ਉਸਨੂੰ ਨਵੇਂ ਨਾਂਵਾਂ ਨਾਲ ਸਨਮਾਨਿਆ ਜਾ ਰਿਹਾ ਹੈ। ਯੂ ਐਸ ੳਪਨ ਟੂਰਨਾਮੈਂਟ ਜਿੱਤਣ ਤੋਂ ਪਹਿਲਾਂ ਉਸਨੂੰ ਕੈਨੇਡੀਅਨ ‘ਤੂਫਾਨ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਪਰ ਹੁਣ ਉਸ ਨੂੰ ਕੈਨੇਡਾ ਵਲੋਂ ‘#ਸ਼ੀ ‘ਦ ਨੌਰਥ’ ਅਤੇ ਅਮਰੀਕਾ ਵਲੋਂ ‘ਨਿਉਯਾਰਕ ਦੀ ਰਾਣੀ’ ਕਹਿ ਕੇ ਪੁਕਾਰਿਆ ਜਾਣ ਲੱਗ ਪਿਆ ਹੈ। ਸਟੇਡੀਅਮ ਵਿੱਚ ਇਸ ਮੈਚઠਦੌਰਾਨ ਇੰਗਲੈਂਡ ਰਾਜ ਘਰਾਣੇ ਦੀ ਨੂੰਹ ਮੇਘਨ ਮਾਰਕਲ ਵੀ ਮੌਜੂਦ ਸੀ ਜੋ ਕਿ ਬਿਆਂਕਾ ਦੀ ਵਿਰੋਧਣ, ਸਰੀਨਾ ਦੀ ਤਾਰੀਫ ਕਰ ਰਹੀ ਸੀ। ਬਿਆਂਕਾ ਦੀ ਜਿੱਤ ਤੋਂ ਬਾਅਦ ਕੁੱਝ ਮੀਡੀਆઠਵਲੋਂ ਇਹ ਵੀ ਕਿਹਾ ਗਿਆ ਕਿ ਸਟੇਡੀਅਮ ਵਿੱਚ ਇੰਗਲੈਂਡ ਦੀ ਮਹਾਰਾਣੀ ਦੀ ਨੂੰਹ ਹੈ ਪਰ ਬਿਆਂਕਾ ਨਿਊਯਾਰਕ ਦੀ ਰਾਣੀ ਬਣ ਗਈ ਹੈ। ਸਟੇਡੀਅਮ ਵਿੱਚ ਹਾਲੀਵੁੱਡ ਦੇ ਪ੍ਰਸਿੱਧ ਐਕਟਰ ਅਲੈਕ ਬਾਲਡਵਿਨ ਅਤੇ ਟੈਨਿਸ ਦੇ ਸਾਬਕਾ ਨੌਜਵਾਨ ਚੈਂਪੀਅਨ ਖਿਡਾਰੀ ਬੋਰਿਸ ਬੇਕਰ ਵੀ ਮੌਜੁਦ ਸਨ। ਬਾਲੀਵੁੱਡ ਦੀ ਪ੍ਰਸਿੱਧ ਅਭਿਨੇਤਰੀ ਪ੍ਰਿਅੰਕਾ ਚੋਪੜਾ ਵੀ ਪਬਲਿਕ ਵਿੱਚ ਮੌਜੂਦ ਸੀ।
ਬਿਆਂਕਾ ਨੂੰ ਵਧਾਈ ਦੇਣ ਵਾਲਿਆਂ ਦੀ ਲਿਸਟ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਵਿਰੋਧੀ ਪਾਰਟੀ ਲੀਡਰਾਂ ਐਂਡਰਿਉ ਸ਼ੀਅਰ, ਜਗਮੀਤ ਸਿੰਘ, ਇਲੀਜ਼ਬਥ ਮੇਅ, ਟੋਰਾਂਟੋ ਬਲੂ ਜੇਅ ਬੇਸਬਾਲ ਕਲੱਬ, ਟੋਰਾਂਟੋ ਮੇਪਲ ਲੀਫ ਹਾਕੀ ਕਲੱਬ, ਸੀ ਐਲ ਐਫ ਫੁੱਟਬਾਲ ਕਲੱਬ, ਰੈਪਟਰਜ਼ ਬਾਸਕਟਬਾਲ ਕਲੱਬ, ਪ੍ਰਸਿੱਧ ਕੈਨੇਡੀਅਨ ਹਾਕੀ ਖਿਡਾਰੀ, ਵੇਅਨ ਗਰੈਚਕੀ, ਸਿਡਨੀ ਕਰਾਸਬੀ, ਸੌਕਰ ਸਟਾਰ ਕ੍ਰਿਸਟੀਨ ਸਿਨਕਲੇਅਰ, ਓਟਵਾ ਪ੍ਰੀਮੀਅਰ ਡੱਗ ਫੌਰਡ, ਟੋਰਾਂਟੋ ਮੇਅਰ ਜੌਹਨ ਟੋਰੀ, ਮਿਸੀਸਾਗਾ ਮੇਅਰ ਬੌਨੀਂ ਕਰੋਂਬੀ, ਬਰੈਂਪਟਨ ਮੇਅਰ ਪੈਟਰਿੱਕ ਬ੍ਰਾਊਨ ਅਤੇ ਹੋਰ ਪ੍ਰਸਿੱਧ ਹਸਤੀਆਂ ਸ਼ਾਮਿਲ ਹਨ। ਯੂ ਐਸ ਓਪਨ 2019 ਜਿੱਤਣ ਤੋਂ ਬਾਅਦ ਜਦੋਂ ਬਿਆਂਕਾ ਨੂੰ ਪੁੱਛਿਆ ਗਿਆ ਕਿ ਉਸਨੇ ਵੱਡੀ ਅੰਤਰਰਾਸ਼ਟਰੀ ਖਿਡਾਰਣ ਦਾ ਮੁਕਾਬਲਾ ਕਿਸ ਤਰ੍ਹਾਂ ਕੀਤਾ ਤਾਂ ਬਿਆਂਕਾઠਨੇ ਸਾਫ ਸ਼ਬਦਾਂ ਵਿੱਚ ਕਿਹਾ ਕਿ ਉਹ ਪ੍ਰੈਕਟਿਸ ਦੌਰਾਨ ਹਮੇਸ਼ਾਂ ਇਹੀ ਸੋਚਦੀ ਸੀ ਕਿ ਯੂ ਐਸ ੳਪਨ ਫਾਈਨਲ ਖੇਡ ਰਹੀ ਹੈ। ਇਹ ਉਸਦਾ ਸੁਪਨਾਂ ਸੀ ਜੋ ਅੱਜ ਸਾਕਾਰ ਹੋਇਆ ਹੈ।
ਦੁਨੀਆਂ ਦੇ ਉੱਤਮ ਦਰਜੇ ਖਿਡਾਰੀਆਂ ਖਿਲਾਫ 8-0 ਦਾ ਰਿਕਾਰਡ ਬਣਾ ਕੇ ਟੂਰਨਾਮੈਂਟ ਫਾਈਨਲ ਜਿੱਤਣ ਤੋਂ ਬਾਅਦ ਬਿਆਂਕਾ ਨੇਂ ਉੱਪਰ ਅਸਮਾਨ ਵੱਲ ਹੱਥ ਕਰਕੇ ਰੱਬ ਦਾ ਸ਼ੁਕਰੀਆ ਅਦਾ ਕੀਤਾ। ਰੋਮਾਨੀਆ ਤੋਂ ਰਫਿਊਜੀ ਆਏ ਮਾਂ-ਬਾਪ ਦੀ ਕੈਨੇਡੀਅਨ ਜੰਮ-ਪਲ ਹੋਣਹਾਰ ਧੀ, ਬਿਆਂਕਾ ਨੇ ਟੈਨਿਸ ਕੋਰਟ ਨੂੰ ਚੁੰਮ ਕੇ ਇਸ ਖੇਡ ਪ੍ਰਤੀ ਆਪਣੀਂ ਭਰਪੂਰ ਸ਼ਰਧਾ ਦਾ ਸਬੂਤઠઠਦਿੱਤਾ।
ਉਸ ਨੇ ਇਤਿਹਾਸ ਰਚ ਕੇ ਕੈਨੇਡਾ ਦੇ ਝੰਡੇ ਨੂੰ ਸਾਰੀ ਦੁਨੀਆਂ ਵਿੱਚ ਵੀ ਲਹਿਰਾ ਦਿੱਤਾ ਹੈ। ਕੈਨੇਡਾ ਦਾ ਨਾਂ ਸਾਰੀ ਦੁਨੀਆਂ ਵਿੱਚ ਰੌਸ਼ਨ ਕਰਨ ਵਾਲਿਆਂ ਗੋਲਡ ਮੈਡਲਿਸਟ ਡੇਨੀਅਲ ਇਗਾਲੀ (ਕੈਨੇਡੀਅਨ ਬਣੇ ਨਾਈਜੀਰਨ ਰਫਿਊਜੀ) ਬਰੈਂਪਟਨ ਹਾਈ ਜੰਪ ਕਾਮਨਵੈਲਥ ਗੋਲਡ ਮੈਡਲਿਸਟ ਮਾਰਕ ਗੋਸਵੈੱਲ, ਜੀ ਟੀ ਏ ਰਿਚਮੰਡ ਹਿੱਲ ਸ਼ਹਿਰ ਦੇ ਸਕੇਟਿੰਗ ਵਰਲਡ ਚੈਂਪੀਅਨ ਐਲਵਿਸઠਸਜੋਕੋ, ਸ਼ਹਿਰ ਓਕਵਿੱਲ ਦੇ ਸਪਰਿੰਟਰ ਅਥਲੀਟ ਗੋਲਡ ਮੈਡਲਿਸਟ ਡੋਨੋਵਨ ਬੇਲੀ, ਹਾਕੀ ਖਿਡਾਰੀ ਵੇਅਨ ਗਰੈਚਕੀ ਅਤੇ ਸਿਡਨੀ ਕਰੌਸਬੀ, ਫੁੱਟਬਾਲ ਚੈਂਪੀਅਨ ਕ੍ਰਿਸਟੀਨਾਂ ਸਿਨਕਲੇਅਰ ਜਿਹੇઠਪ੍ਰਸਿੱਧ ਕੈਨੇਡੀਅਨ ਦੇ ਨਾਵਾਂ ਨਾਲ ਹੁਣ ਬਿਆਂਕਾ ਦਾ ਨਾਂ ਵੀ ਜੁੜ ਗਿਆ ਹੈ। ਅੰਗਰੇਜੀ ਵਿੱਚ ‘ਬਰਾਬਰਤਾ’ ਵਾਲੀ ਟੀ ਸ਼ਰਟ ਪਾ ਕੇ ਬਿਆਂਕਾ, ਔਰਤਾਂ ਦੇ ਬਰਾਬਰ ਅਧਿਕਾਰਾਂ ਸਬੰਧੀ ਦੁਨੀਆਂ ਤੱਕઠਸੁਨੇਹਾ ਪਹੁੰਚਾਉਣਾ ਚਾਹੁੰਦੀ ਹੈ ਕਿ ਕਿਸ ਤਰ੍ਹਾਂ 1960-70 ਦੇ ਦਹਾਕਿਆਂ ਵਿੱਚ ਔਰਤਾਂ ਉੱਚੇ ਲੈਵਲ ਤੇ ਟੈਨਿਸ ਖੇਡਦੀਆਂ ਤੱਕ ਵੀ ਨਹੀਂ ਸੀ ਪਰ ਹੁਣ ਭਾਵੇਂ ਖੇਡਣ ਦੀ ਅਜ਼ਾਦੀ ਮਿਲ ਗਈ ਹੈ ઠਪਰ ਕਈ ਖੇਤਰਾਂ ਵਿੱਚ ਬਰਾਬਰ ਇਨਕਮ ਬਾਰੇ ਔਰਤਾਂ, ਹਾਲੇ ਵੀ ਸੰਘਰਸ਼ ਕਈ ਰਹੀਆਂ ਹਨ।
ਤਿੰਨ ਡਬਲਯੂ ਟੀ ਏ ਟਾਈਟਲ ਅਤੇ ਦੋ ਪ੍ਰੀਮੀਅਰ ਟਾਈਟਲ ਜਿੱਤਣ ਦਾ ਮਾਣ ਹਾਸਲ ਕਰਨ ਵਾਲੀ ਬਿਆਂਕਾ ਕੋਲ, ਪਹਿਲਾਂ ਏਨੀ ਧਨ ਰਾਸ਼ੀ ਵੀ ਨਹੀਂ ਸੀ ਕਿ ਉਹ ਆਪਣੇਂ ਮਾਂ-ਬਾਪ ਨੂੰ ਆਪਣੇ ਨਾਲ ਟੂਰਨਾਮੈਂਟਾਂ ਵਿੱਚ ਲਿਜਾ ਸਕੇ.2019 ਤੋਂ ਪਹਿਲਾਂ ਉਸਦੀ ਸਾਲਾਨਾ ਇਨਕਮ $215,888 2019 ਸੀ ਅਤੇ ਯੂ ਐਸ ਓਪਨ ਵਿੱਚ ਉਸਨੂੰ 4 ਮਿਲੀਅਨ ਡਾਲਰ ਦੇ ਕਰੀਬ ਧੰਨ ਰਾਸ਼ੀ ਮਿਲੀ ਹੈ।
‘ਡਬਲਿਊ ਟੀ ਏ ਪਲੇਅਰ ਆਫ ਦੀ ਈਅਰ’ ਦੇ ਨਾਂਵਾਂ ਦੀ ਲਿਸਟ ਵਿੱਚ ਬਿਆਂਕਾ ਦਾ ਨਾਮ ਆ ਗਿਆ ਹੈ ਅਤੇ ਉਹ ਕੈਨੇਡਾ ਦੇ ਮਹੱਤਵਪੂਰਣ ਖਿਡਾਰੀਆਂ ਲਈ ਬਣੀਂ ਨੰਬਰ 1 ‘ਲੋਉ ਮਾਰਸ਼ ਟਰਾਫੀ’ઠਦੀ ਹੱਕਦਾਰ ਬਣ ਗਈ ਹੈ। ਜੇਕਰ ਰਿਕਾਰਡ ਦੀ ਗੱਲ ਕਰੀਏ ਤਾਂ ਉਸਦੇ ਨਾਂ ਨਾਲ ਕਈ ਟਾਈਟਲਾਂ ਦੀ ਝੜੀ ਲੱਗ ਗਈ ਹੈ। ਪੁਰਸ਼ਾਂ ਅਤੇ ਮਹਿਲਾਵਾਂ ਦੀ ਕੈਟਗਰੀ ਵਿੱਚ ਕੋਈ ਵੀ ਮੇਜਰ ਟੈਨਿਸ ਟਾਈਟਲ
ਜਿੱਤਣ ਵਾਲੀ ਉਹ ਪਹਿਲੀ ਕੈਨੇਡੀਅਨ ਬਣ ਗਈ ਹੈ। ਸੰਨ 2000 ਤੋਂ ਬਾਅਦ ਕਿਸੇ ਵੀ ਟੀਨੇਜਰ ਨੌਜਵਾਨ ਖਿਡਾਰੀ ਵਲੋਂ ਮੇਜਰ ਟੂਰਨਾਮੈਂਟ ਜਿੱਤਣ ਦਾ ਰਿਕਾਰਡ ਵੀ ਉਸਦੇ ਨਾਂ ਵਿੱਚ ਆ ਗਿਆ ਹੈ।
2004 ਤੋਂ ਬਾਅਦ ਕਿਸੇ ਵੀ ਨੌਜਵਾਨ ਮਹਿਲਾ ਵਲੋਂ ਮੇਜਰ ਟੂਰਨਾਮੈਂਟ ਜਿੱਤਣ ਦਾ ਖਿਤਾਬ ਵੀ ਉਸਨੂੰ ਮਿਲ ਗਿਆ ਹੈ।
2006 ਤੋਂ ਬਾਅਦ ਮੇਜਰ ਟੂਰਨਾਮੈਂਟ ਜਿੱਤਣ ਵਾਲੀ ਉਹ ਪਹਿਲੀ ਨੌਜਵਾਨ ਖਿਡਾਰਣ ਬਣ ਗਈ ਹੈ। ਸਾਰੀ ਦੁਨੀਆਂ ਵਿੱਚ ਕਿਸੇ ਵੀ ਔਰਤ ਵਲੋਂ ਯੂ ਐਸ ੳਪਨ ਵਿੱਚ ਪਹਿਲੀ ਵਾਰੀ ਐਂਟਰੀ ਲੈ ਕੇ, ਟੂਰਨਾਮੈਂਟ ਜਿੱਤਣ ਵਾਲੀ ਉਹ ਦੁਨੀਆਂ ਦੀ ਪਹਿਲੀ ਔਰਤ ਬਣ ਗਈ ਹੈ। ਬਿਆਂਕਾ ਦੁਆਰਾઠ19 ਸਾਲ ਦੀ ਉਮਰ ਵਿੱਚ ਏਨੀਆਂ ਪ੍ਰਾਪਤੀਆਂ ਕਰਨ ਤੋਂ ਬਾਅਦ ਮੌਜੂਦਾ ਸਮੇਂ ਸਾਰੀ ਦੁਨੀਆਂ ਦੀਆਂ ਨਜ਼ਰਾਂ ਉਸ ਤੇ ਟਿਕੀਆਂ ਹੋਈਆਂ ਹਨ ਉਹ ਅਗਲਾ ਕਿਹੜਾ ਰਿਕਾਰਡ ਬਣਾਉਣ ਜਾ ਰਹੀ ਹੈ।
: : : :

Check Also

ਪੰਜਾਬ ਦੀ ਮੁੱਕੇਬਾਜ਼ ਸਿਮਰਨਜੀਤ ਕੌਰ ਨੇ ਟੋਕੀਓ ਓਲੰਪਿਕ ਲਈ ਕੀਤਾ ਕੁਆਲੀਫਾਈ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਵਧਾਈ ਚੰਡੀਗੜ੍ਹ/ਬਿਊਰੋ ਨਿਊਜ਼ : ਲੁਧਿਆਣਾ ਦੇ ਪਿੰਡ ਚਕਰ …