11.4 C
Toronto
Thursday, October 15, 2026
spot_img
Homeਕੈਨੇਡਾਪੀਲ ਪੁਲਿਸ ਨੇ ਇਕ ਪੰਜਾਬੀ 'ਤੇ ਲਾਏ ਕਾਰ ਚੋਰੀ ਦੇ ਇਲਜ਼ਾਮ

ਪੀਲ ਪੁਲਿਸ ਨੇ ਇਕ ਪੰਜਾਬੀ ‘ਤੇ ਲਾਏ ਕਾਰ ਚੋਰੀ ਦੇ ਇਲਜ਼ਾਮ

ਪੀਲ ਪੁਲਿਸ ਨੇ ਇਕ ਪੰਜਾਬੀ ‘ਤੇ ਲਾਏ ਕਾਰ ਚੋਰੀ ਦੇ ਇਲਜ਼ਾਮਬਰੈਂਪਟਨ : ਪੀਲ ਰੀਜ਼ਨਲ ਪੁਲਿਸ ਨੇ ਬਰੈਂਪਟਨ ਦੇ ਯਾਦਵਿੰਦਰ ਸਿੰਘ ਵਿਰੁੱਧ ਕਾਰ ਚੋਰੀ ਦੇ ਇਲਜ਼ਾਮ ਲਾਏ ਹਨ, ਜੋ ਚੋਰੀ ਦੀ ਕਾਰ ਵਿਚ ਫਰਾਰ ਹੋਣ ਦੀ ਕੋਸ਼ਿਸ਼ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਯਾਦਵਿੰਦਰ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਪੁਲਿਸ ਅਫਸਰਾਂ ਨੇ ਮੈਕਲਾਫਲਿਨ ਰੋਡ ਨੌਰਥ ਤੇ ਵਿਲੀਅਮਜ਼ ਪਾਰਕਵੇਅ ਇਲਾਕੇ ਵਿਚ ਇਕ ਚੋਰੀ ਦੀ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਡਰਾਇਵਰ ਫਰਾਰ ਹੋ ਗਿਆ ਤੇ ਅੱਗੇ ਜਾ ਕੇ ਇਕ ਹੋਰ ਗੱਡੀ ਨਾਲ ਟੱਕਰ ਹੋ ਗਈ। ਯਾਦਵਿੰਦਰ ਸਿੰਘ ਵਿਰੁੱਧ ਚੋਰੀ ਦੀ ਕਾਰ ਰੱਖਣ ਤੇ ਪੁਲਿਸ ਤੋਂ ਫਰਾਰ ਹੋਣ ਦੇ ਦੋਸ਼ ਦਰਜ ਕੀਤੇ ਗਏ ਹਨ।

RELATED ARTICLES
POPULAR POSTS