Breaking News
Home / ਕੈਨੇਡਾ / ਟੋਅ ਟਰੱਕ ਕੰਪਨੀਆਂ ਵਾਲਿਆਂ ਨੇ ਕੱਢੀ ਵੱਡੀ ਰੈਲੀ

ਟੋਅ ਟਰੱਕ ਕੰਪਨੀਆਂ ਵਾਲਿਆਂ ਨੇ ਕੱਢੀ ਵੱਡੀ ਰੈਲੀ

7000 ਡਾਲਰ ਫੰਡ ਕੀਤਾ ਇਕੱਠਾ
ਟੋਰਾਂਟੋ/ਹਰਜੀਤ ਸਿੰਘ ਬਾਜਵਾ
ਗਰੇਟਰ ਟੋਰਾਂਟੋ ਏਰੀਏ ਦੀਆਂ ਸੈਂਕੜੇ ਹੀ ਵੱਡੀਆਂ ਛੋਟੀਆਂ ਟੋਇੰਗ (ਸੜਕਾਂ ਤੋਂ ਐਕਸੀਡੈਂਟ ਅਤੇ ਟੁੱਟੀਆਂ/ਭੱਜੀਆਂ ਗੱਡੀਆਂ ਚੁੱਕਣ ਵਾਲੇ ਟੋਅ ਟਰੱਕਾਂ ਦੀਆਂ ਕੰਪਨੀਆਂ) ਕੰਪਨੀਆਂ ਵਾਲਿਆਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕਿ ਜਿੱਥੇ ઑਕੈਨੇਡੀਅਨ ਮੈਂਟਲ ਹੈਲਥ ਐਸੋਸ਼ੀਏਸ਼ਨ਼ ਸੰਸਥਾ ਲਈ ਫੰਡ ਇਕੱਠਾ ਇਕੱਠਾ ਕੀਤਾ ਉੱਥੇ ਹੀ ਆਪਣੀ ਇੱਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਇੱਕ ਕਿਸਮ ਦਾ ਸ਼ਕਤੀ ਪ੍ਰਦਰਸ਼ਨ ਵੀ ਕੀਤਾ। ਪਤਾ ਲੱਗਾ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਲੋਕਾਂ ਦੀਆਂ ਇਹ ਸ਼ਿਕਾਇਤਾਂ ਕਿ ਇਹ ਟੋਅ ਟਰੱਕਾਂ ਵਾਲੇ ਮਨਮਾਨੀਆਂ ਕਰਕੇ ਐਕਸੀਡੈਂਟ ਕਾਰਾਂ ਅਤੇ ਹੋਰ ਵਾਹਨ ਸੜਕਾਂ ਤੋਂ ਚੁੱਕ ਕੇ ਹਟਾਉਣ ਦੇ ਮਨਚਾਹੇ ਪੈਸੇ ਵਸੂਲਦੇ ਹਨ। ਕਿਤੇ ਵੀ ਐਕਸੀਡੈਂਟ ਵਗੈਰਾ ਦੀ ਸੂਚਨਾ ਮਿਲਣ ‘ਤੇ ਇਹ ਲੋਕ ਐਕਸੀਡੈਂਟ ਵਾਲੀ ਜਗ੍ਹਾ ‘ਤੇ਼ ਪਹਿਲਾਂ ਪਹੁੰਚਣ ਦੀ ਦੌੜ ਵਿੱਚ ਜਿੱਥੇ ਹਰ ਤਰ੍ਹਾਂ ਦੇ ਕਾਨੂੰਨ ਛਿੱਕੇ ਟੰਗਦਿਆਂ ਤੇਜ਼ ਰਫਤਾਰ ਸਪੀਡ ‘ਤੇ਼ ਜਾਂਦਿਆਂ ਆਪ ਵੀ ਕਈ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ।
ਅਜਿਹੀਆਂ ਸਾਰੀਆਂ ਗੱਲ ਨੂੰ ਝੁਠਲਾਉਂਦਿਆਂ 100 ਤੋਂ ਵੀ ਵਧੇਰੇ ਟੋਅ ਟਰੱਕਾਂ ਨੇ ਇੱਕ ਕਾਫਲੇ ਦੇ ਰੂਪ ਵਿੱਚ ਓਨਟਾਰੀਓ ਦੇ ਹਾਈਵੇਅ 400 ਤੋਂ ਲੈ ਕੇ ਹਾਈਵੇਅ 401 ਤੋਂ ਹੁੰਦਿਆਂ ਹਾਈਵੇਅ ਕਿਉ ਈ ਡਬਲਿਉ ਥਾਣੀ ਨਿਆਗਰਾ ਫਾਲਜ਼ ਤੱਕ ਤਕਰੀਕਬਨ 150 ਕਿਲੋਮੀਟਰ ਤੱਕ ਦੀ ਵੱਡੀ ਰੈਲੀ ਕੀਤੀ ਗਈ। ਇਸ ਮੌਕੇ 7000 ਡਾਲਰ (ਸਾਢੇ ਤਿੰਨ ਲੱਖ ਰੁਪਏ ਤੋਂ ਵੀ ਵਧੇਰੇ) ਤੋਂ ਵੀ ਉੱਤੇ ਦੀ ਰਾਸ਼ੀ ਫੰਡ ਇਕੱਠਾ ਕਰਕੇ ਕੈਨੇਡੀਅਨ ਮੈਂਟਲ ਹੈਲਥ ਸੰਸਥਾ ਨੂੰ ਦਿੱਤੇ ਗਏ। ਇਸ ਮੌਕੇ ਨਿਆਗਰਾ ਫਾਲਜ਼ ਵਿਖੇ ਇਕੱਠੇ ਹੋਏ ਇਹਨਾਂ ਕੰਪਨੀਆਂ ਦੇ ਬੁਲਾਰਿਆਂ ਨੇ ਆਖਿਆ ਕਿ ਅਸੀਂ ਹਮੇਸ਼ਾਂ ਲੋਕਾਂ ਦੇ ਨਾਲ ਹਾਂ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨਾਲ ਜੁੜ ਕੇ ਸਮਾਜ ਸੇਵੀ ਕੰਮਾਂ ਵਿੱਚ ਵੀ ਹਿੱਸਾ ਲੈਂਦੇ ਹਾਂ। ਇਸ ਦੌਰਾਨ ਗੁਰੂ ਨਾਨਕ ਫੂਡ ਸੇਵਾ ਤੋਂ ਮਿੰਟੂ ਤੱਖਰ ਅਤੇ ਟੀਮ ਵੱਲੋਂ ਇਸ ਵੱਡੇ ਕਾਫਲੇ ਲਈ ਜਿੱਥੇ ਚਾਹ/ਪਾਣੀ, ਸਮੋਸਿਆਂ ਅਤੇ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਸੀ ਉੱਥੇ ਹੀ ਇਸ ਮੌਕੇ ਮੈਗਾ ਸਿਟੀ ਟੋਇੰਗ, ਕੈਲੇਡਨ ਟੋਇੰਗ ਐਂਡ ਏ ਪਲੱਸ ਟੋਇੰਗ, ਸਟਰੀਟ ਪਰੋ, ਕੋਲੀਸ਼ਨ ਟੋਇੰਗ, ਨਿਊ ਲਵ ਟੋਇੰਗ, ਯੰਗ ਕਿੰਗਜ਼ ਟੋਇੰਗ, ਯੌਰਕ ਰੀਜ਼ਨ ਟੋਇੰਗ, ਟਰੇਵਰ ਟੋਇੰਗ, ਫਾਈਵ ਸਟਾਰ ਟੋਇੰਗ, ਮੇਪਲ ਟੋਇੰਗ, ਅਫੋਰਡਬਲ ਟੋਇੰਗ, ਆਈ ਟੋਇੰਗ, ਈ ਟੀ ਸੀ ਟੋਇੰਗ, ਜੀ ਟੀ ਏ ਰੋਡ ਸਾਈਡ ਅਸਿਸਟੈਂਸ, ਲਗਜ਼ਰੀ ਰੋਡਸਾਈਡ ਅਸਿਸਟੈਂਟ ਕੰਪਨੀਆਂ ਤੋਂ ਇਲਾਵਾ ਪੰਜਾਬੀਆਂ ਦੀਆਂ ਵੀ ਕਈ ਕੰਪਨੀਆਂ ਦੇ ਨੁਮਾਇੰਦੇ ਵੀ ਇਸ ਰੈਲੀ ਵਿੱਚ ਹਿੱਸਾ ਲੈਣ ਪਹੁੰਚੇ ਹੋਏ ਸਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …