Home / ਦੁਨੀਆ / ਪੂਰੇ ਸੰਸਾਰ ‘ਚ ਕਰੋਨਾ ਦਾ ਤਾਂਡਵ

ਪੂਰੇ ਸੰਸਾਰ ‘ਚ ਕਰੋਨਾ ਦਾ ਤਾਂਡਵ

195 ਦੇਸ਼ਾਂ ‘ਚ ਕਰੋਨਾ ਨਾਲ 24 ਹਜ਼ਾਰ ਤੋਂ ਵੱਧ ਮੌਤਾਂ
ਅਮਰੀਕਾ ‘ਚ ਪਾਜੀਟਿਵ ਕੇਸਾਂ ਦੀ ਗਿਣਤੀ ਸਭ ਤੋਂ ਜ਼ਿਆਦਾ
ਭਾਰਤ ‘ਚ ਪਾਜੀਟਿਵ ਮਰੀਜ਼ਾਂ ਦੀ ਗਿਣਤੀ 800 ਤੋਂ ਪਾਰ
ਯੂ ਕੇ ਦਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਵੀ ਕਰੋਨਾ ਤੋਂ ਪੀੜਤ
ਨਵੀਂ ਦਿੱਲੀ : ਪੂਰੇ ਸੰਸਾਰ ‘ਚ ਕਰੋਨਾ ਦਾ ਤਾਂਡਵ ਲਗਾਤਾਰ ਜਾਰੀ ਹੈ, ਜਿਸ ਨੇ ਪੂਰੇ ਸੰਸਾਰ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਤੱਕ ਕਰੋਨਾ ਨਾਲ ਪੂਰੇ ਸੰਸਾਰ ‘ਚ ਮਰਨ ਵਾਲਿਆਂ ਦੀ ਗਿਣਤੀ 24 ਹਜ਼ਾਰ ਨੂੰ ਟੱਪ ਗਈ ਹੈ ਜਦਕਿ ਸਭ ਤੋ ਵੱਧ ਮੌਤਾਂ ਇਟਲੀ ਵਿਚ ਹੋਈਆਂ ਹਨ। ਪੂਰੇ ਸੰਸਾਰ ‘ਚ ਕਰੋਨਾ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ ਸਾਢੇ 5 ਲੱਖ ਨੂੰ ਪਾਰ ਕਰ ਗਈ ਹੈ। ਇਸ ਭਿਆਨਕ ਮਹਾਂਮਾਰੀ ਦੀ ਲਪੇਟ ਵਿਚ ਦੁਨੀਆ ਦੀ ਸੁਪਰ ਪਾਵਰ ਅਖਵਾਉਣ ਵਾਲਾ ਅਮਰੀਕਾ ਬੁਰੀ ਤਰ੍ਹਾਂ ਘਿਰ ਗਿਆ ਹੈ ਜਿੱਥੇ ਇਕ ਦਿਨ ਵਿਚ 150 ਤੋਂ ਵੱਧ ਮੌਤਾਂ ਹੋਈਆਂ ਅਤੇ 14 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੁਣ ਅਮਰੀਕਾ ਵਿਚ ਕਰੋਨਾ ਪੀੜਤਾਂ ਦੀ ਗਿਣਤੀ ਦੁਨੀਆ ਭਰ ‘ਚ ਸਭ ਨਾਲੋਂ ਜ਼ਿਆਦਾ ਹੋ ਗਈ ਹੈ। ਅਮਰੀਕਾ ਵਿਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 85 ਹਜ਼ਾਰ ਨੂੰ ਪਾਰ ਕਰ ਚੁੱਕੀ ਹੈ ਅਤੇ ਯੂ ਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਵੀ ਕਰੋਨਾ ਤੋਂ ਪੀੜਤ ਦੱਸੇ ਜਾ ਰਹੇ ਹਨ। ਕਰੋਨਾ ਵਾਇਰਸ ਦੇ ਚਲਦਿਆਂ ਇਕ ਹੋਰ ਬੁਰੀ ਖਬਰ ਇਟਲੀ ਤੋਂ ਆ ਰਹੀ ਹੈ ਜਿੱਥੇ ਕਿ 41 ਸਿਹਤ ਕਰਮਚਾਰੀਆਂ ਦੀ ਕਰੋਨਾ ਨਾਲ ਮੌਤ ਹੋ ਗਈ ਹੈ ਜਦਕਿ 5000 ਤੋਂ ਜ਼ਿਆਦਾ ਡਾਕਟਰ, ਨਰਸਾਂ, ਤਕਨੀਸ਼ੀਅਨ ਅਤੇ ਐਂਬੂਲੈਂਸ ਕਰਮਚਾਰੀ ਵੀ ਕਰੋਨਾ ਤੋਂ ਪੀੜਤ ਹੋ ਚੁੱਕੇ ਹਨ। ਭਾਰਤ ਵਿਚ ਕਰੋਨਾ ਤੋਂ ਪੀੜਤ ਵਿਅਕਤੀਆਂ ਦਾ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ, ਜਿਸ ਨਾਲ ਕੁਲ ਮਰੀਜ਼ਾਂ ਦੀ ਗਿਣਤੀ 800 ਨੂੰ ਪਾਰ ਕਰ ਗਈ ਹੈ।

Check Also

ਆਸਟਰੇਲੀਆ ‘ਚ ਮਹਾਤਮਾ ਗਾਂਧੀ ਦੇ ਬੁੱਤ ਦੀ ਹੋਈ ਭੰਨਤੋੜ

ਪ੍ਰਧਾਨ ਮੰਤਰੀ ਮੌਰੀਸਨ ਨੇ ਇਸ ਘਟਨਾ ਦੀ ਕੀਤੀ ਨਿਖੇਧੀ ਮੈਲਬਰਨ/ਬਿਊਰੋ ਨਿਊਜ਼ : ਭਾਰਤ ਸਰਕਾਰ ਵੱਲੋਂ …