Breaking News
Home / ਕੈਨੇਡਾ / ਸੋਨੀਆ ਸਿੱਧੂ ਨੇ ਨਵੀਂ ਕੋਵਿਡ-19 ਅਲਰਟ ਐਪ ਦਾ ਕੀਤਾ ਸਵਾਗਤ

ਸੋਨੀਆ ਸਿੱਧੂ ਨੇ ਨਵੀਂ ਕੋਵਿਡ-19 ਅਲਰਟ ਐਪ ਦਾ ਕੀਤਾ ਸਵਾਗਤ

ਕਿਹਾ – ਸੀਈਆਰਬੀ ਨੂੰ ਈਆਈ ਵਿਚ ਤਬਦੀਲ ਕਰਨ ਨਾਲ ਅਜੇ ਰੁਜ਼ਗਾਰ ਦੀ ਭਾਲ ਕਰ ਰਹੇ ਲੋੜਵੰਦ ਕੈਨੇਡੀਅਨਾਂ ਦੀ ਹੋਵੇਗੀ ਵਿੱਤੀ ਸਹਾਇਤਾ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਐਲਾਨੀ ਗਈ ਨਵੀਂ ਕੋਵਿਡ-19 ਅਲਰਟ ਐਪ ਦਾ ਸਵਾਗਤ ਕੀਤਾ ਹੈ। ਇਹ ਇੱਕ ਕੌਮੀ ਮੋਬਾਈਲ ਐਪ ਹੈ, ਜਿਸ ਨੂੰ ਕੈਨੇਡੀਅਨ ਮੁਫਤ ਡਾਊਨਲੋਡ ਕਰ ਸਕਦੇ ਹਨ, ਜਿਸ ਨਾਲ ਕੈਨੇਡੀਅਨਾਂ ਨੂੰ ਇਹ ਸੂਚਨਾ ਮਿਲ ਸਕੇਗੀ ਕਿ ਕਦੋਂ ਉਹ ਕਿਸੇ ਕੋਵਿਡ-19 ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਏ ਹਨ। ਇਸ ਨਾਲ ਕੈਨੇਡੀਅਨਾਂ ਵਿਚ ਇਸ ਲਾਗ ਦੇ ਫੈਲਾਅ ਨੂੰ ਘੱਟ ਕਰਨ, ਭਵਿੱਖ ਦੇ ਖਤਰੇ ਨੂੰ ਰੋਕਣ ਅਤੇ ਕਮਿਊਨਿਟੀ ਦੀ ਰੱਖਿਆ ਕਰਨ ਵਿਚ ਸਹਾਇਤਾ ਹੋਵੇਗੀ ਖਾਸਕਰ ਉਦੋਂ ਜਦੋਂ ਕੈਨੇਡੀਅਨ ਆਰਥਿਕਤਾ ਮੁੜ ਤੋਂ ਹੌਲੀ-ਹੌਲ਼ੀ ਖੁੱਲ੍ਹ ਰਹੀ ਹੈ ਅਤੇ ਲੋਕ ਕੰਮਾਂ ‘ਤੇ ਵਾਪਸ ਪਰਤ ਰਹੇ ਹਨ। ਸਾਰੇ ਕੈਨੇਡੀਅਨਾਂ ਦੇ ਡਾਟਾ ਦੀ ਸੁਰੱਖਿਆ ਅਤੇ ਗੋਪਨੀਯਤਾ ਦੀ ਰਾਖੀ ਲਈ, ਐਪ ਵਿਚ ਸਖਤ ਉਪਾਵਾਂ ਦੀ ਵਰਤੋਂ ਕੀਤੀ ਗਈ ਹੈ ਇਹ ਐਪ ਕਿਸੇ ਵੀ ਡਾਟਾ ਨੂੰ ਨਾ ਹੀ ਇਕੱਤਰ ਕਰਦੀ ਹੈ ਅਤੇ ਨਾ ਹੀ ਉਪਭੋਗਤਾ ਦੇ ਟਿਕਾਣੇ ਨੂੰ ਟਰੈਕ ਕਰਦੀ ਹੈ, ਅਤੇ ਇਹ ਬਲੂਟੂਥ ਤਕਨਾਲੋਜੀ ਨਾਲ ਚੱਲਦੀ ਹੈ। ਸੋਨੀਆ ਸਿੱਧੂ ਨੇ ਕਿਹਾ ”ਕੋਵਿਡ ਅਲਰਟ ਐਪ ਕੋਵਿਡ-19 ਦੇ ਫੈਲਾਅ ਨੂੰ ਘਟਾਉਣ ਅਤੇ ਕੈਨੇਡੀਅਨਾਂ ਦੀ ਸਿਹਤ ਅਤੇ ਸੁਰੱਖਿਆ ਦੀ ਰਾਖੀ ਲਈ ਇਕ ਹੋਰ ਅਹਿਮ ਪਹਿਲ ਹੈ। ਮੈਂ ਸਾਰੇ ਕੈਨੇਡੀਅਨਾਂ ਨੂੰ ਕੋਵਿਡ ਅਲਰਟ ਐਪ ਨੂੰ ਡਾਊਨਲੋਡ ਕਰਨ ਲਈ ਅਪੀਲ ਕਰਦੀ ਹਾਂ, ਜਿੰਨਾ ਅਸੀਂ ਇਸ ਨੂੰ ਡਾਊਨਲੋਡ ਕਰਾਂਗੇ ਓਨੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਅਸੀਂ ਆਪਣੀ ਅਤੇ ਆਪਣਿਆਂ ਦੀ ਸਿਹਤ ਦੀ ਸੁਰੱਖਿਆ ਵਿਚ ਯੋਗਦਾਨ ਪਾ ਸਕਾਂਗੇ।”
ਸੀਈਆਰਬੀ ਦੀ ਈਆਈ ਵਿੱਚ ਤਬਦੀਲੀ : ਕੈਨੇਡਾ ਸਰਕਾਰ ਵੱਲੋਂ ਪਿਛਲੇ ਹਫਤੇ ਐਲਾਨ ਕੀਤਾ ਗਿਆ ਸੀ ਕਿ ਫੈਡਰਲ ਸਰਕਾਰ ਕਰੋਨਾ ਵਾਇਰਸ ਦੌਰਾਨ ਮਿਲਦੀ ਵਿੱਤੀ ਸਹਾਇਤਾ ਸੀਈਆਰਬੀ ਨੂੰ ਖਤਮ ਕਰਕੇ ਲੋੜਵੰਦ ਕੈਨੇਡੀਅਨਾਂ ਨੂੰ ਰੁਜ਼ਗਾਰ ਬੀਮਾ (ਈ.ਆਈ.) ਪ੍ਰਣਾਲੀ ਵਿੱਚ ਤਬਦੀਲ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਹੜੇ ਅਜੇ ਵੀ ਰੁਜ਼ਗਾਰ ਲੱਭਣ ਦੇ ਅਸਮਰੱਥ ਹਨ। ਇਹ ਪ੍ਰੋਗਰਾਮ ਉਹਨਾਂ ਕੈਨੇਡੀਅਨਜ਼ ਲਈ ਵੀ ਉਪਲਬਧ ਹੋਵੇਗਾ ਜੋ ਮੌਜੂਦਾ ਨਿਯਮਾਂ ਦੇ ਤਹਿਤ ਈਆਈ ਲਈ ਯੋਗ ਨਹੀਂ ਹਨ। ਦਰਅਸਲ, ਕੈਨੇਡਾ ਸਰਕਾਰ ਦਾ ਮੰਨਣਾ ਹੈ ਕਿ ਸੀਈਆਰਬੀ ਨੇ ਆਪਣਾ ਮਕਸਦ ਪੂਰਾ ਕਰ ਲਿਆ ਹੈ, ਪਰ ਅਜੇ ਵੀ ਕਈ ਕੈਨੇਡੀਅਨਜ਼ ਹਨ, ਜਿਨ੍ਹਾਂ ਕੋਲ ਰੁਜ਼ਗਾਰ ਨਹੀਂ ਹੈ ਅਤੇ ਉਹਨਾਂ ਨੂੰ ਮਦਦ ਦੀ ਜ਼ਰੂਰਤ ਹੈ, ਜਿਵੇਂ ਕਿ ਕੇਅਰ ਗਿਵਰ ਅਤੇ ਕ੍ਰਾਂਟਰੈਕ ਵਰਕਰ। ਅਜਿਹੇ ਵਿਚ ਸਰਕਾਰ ਵੱਲੋਂ ਇਸ ਈ.ਆਈ ਪ੍ਰੋਗਰਾਮ ਤਹਿਤ ਉਹਨਾਂ ਦੀ ਬਣਦੀ ਵਿੱਤੀ ਸਹਾਇਤਾ ਕੀਤੀ ਜਾ ਸਕੇਗੀ ਜੋ ਕਿ ਕੰਮ ਮਿਲਣ ਤੱਕ ਉਹਨਾਂ ਦੀਆਂ ਰੋਜ਼ਾਨਾ ਦੀਆਂ ਵਿੱਤੀ ਲੋੜਾਂ ਦੀ ਪੂਰਤੀ ਕਰ ਸਕੇਗੀ। ਇਸ ਸਬੰਧੀ ਗੱਲ ਕਰਦਿਆਂ ਸੋਨੀਆ ਸਿੱਧੂ ਨੇ ਕਿਹਾ ਕਿ ”ਜਿਵੇਂ ਸਾਡੀ ਆਰਥਿਕਤਾ ਮੁੜ ਤੋਂ ਚਾਲੂ ਹੋ ਰਹੀ ਹੈ, ਕੈਨੇਡਾ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਇਸ ਚੁਣੌਤੀ ਭਰਪੂਰ ਸਮੇਂ ਵਿੱਚ ਕੈਨੇਡੀਅਨਾਂ ਦੀ ਹਰ ਬਣਦੀ ਸਹਾਇਤਾ ਕੀਤੀ ਜਾਵੇ। ਇਹੀ ਕਾਰਨ ਹੈ ਕਿ ਕੈਨੇਡਾ ਦੀ ਲਿਬਰਲ ਸਰਕਾਰ ਨੇ ਸੀਈਆਰਬੀ ਪ੍ਰਾਪਤ ਕਰਨ ਵਾਲਿਆਂ ਨੂੰ ਈਆਈ ਪ੍ਰੋਗਰਾਮ ਵਿੱਚ ਤਬਦੀਲ ਕਰਨ ਦਾ ਐਲਾਨ ਕੀਤਾ ਹੈ। ਈਆਈ ਹਰ ਉਸ ਕੈਨੇਡੀਅਨ ਲਈ ਲਾਹੇਵੰਦ ਹੋਵੇਗਾ ਜੋ ਕੰਮ ਦੀ ਤਲਾਸ਼ ਕਰ ਰਿਹਾ ਹੈ, ਅਤੇ ਜੋ ਇਸ ਸਮੇਂ ਈਆਈ ਲਈ ਯੋਗ ਨਹੀਂ ਹੈ।”
ਸਾਵਧਾਨੀ ਨਾਲ ਹੀ ਸੁਰੱਖਿਅਤ ਰਿਹਾ ਜਾ ਸਕਦਾ ਹੈ : ਸੋਨੀਆ ਸਿੱਧੂ
ਸੰਸਦ ਮੈਂਬਰ ਸੋਨੀਆ ਸਿੱਧੂ ਨੇ ਬਰੈਂਪਟਨ ਸਾਊਥ ਅਤੇ ਸਮੂਹ ਕੈਨੇਡੀਅਨਜ਼ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਆਰਥਿਕਤਾ ਦੇ ਮੁੜ ਤੋਂ ਸ਼ੁਰੂ ਹੋਣ ‘ਤੇ ਸਾਨੂੰ ਹੋਰ ਵੀ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਤਾਂ ਜੋ ਅਸੀਂ ਸਾਰੇ ਹੀ ਕੋਵਿਡ-19 ਤੋਂ ਸੁਰੱਖਿਅਤ ਰਹਿ ਸਕੀਏ। ਅਜਿਹੇ ਵਿਚ ਮਾਸਕ ਪਾਉਣਾ, ਬਾਰ-ਬਾਰ ਸਾਬਣ ਨਾਲ ਹੱਥ ਧੋਣਾ, ਜ਼ਿਆਦਾ ਇੱਕਠ ਨਾ ਕਰਨਾ ਅਤੇ ਸਿਹਤ ਮਾਹਰਾਂ ਦੇ ਸੁਝਾਆਂ ਦੀ ਪਾਲਣਾ ਕਰਦੇ ਰਹਿਣਾ ਸਾਡੇ ਲਈ ਜ਼ਰੂਰੀ ਹੈ, ਕਿਉਂਕਿ ਸਾਵਧਾਨੀ ਨਾਲ ਹੀ ਸੁਰੱਖਿਅਤ ਰਿਹਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …