ਬਰੈਂਪਟਨ/ਡਾ. ਝੰਡ : ‘ਪੰਜਾਬ ਚੈਰਿਟੀ’ ਕੈਨੇਡਾ ਦੇ ਪੰਜਾਬੀਆਂ ਦੀ ਸੰਸਥਾ ਹੈ ਜਿਸ ਦਾ ਮੰਤਵ ਦੁਨੀਆ ਦੇ ਕੋਨੇ-ਕੋਨੇ ਵਿਚ ਵੱਸਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਪੰਜਾਬੀ ਪੜ੍ਹਨਾ, ਲਿਖਣਾ ਅਤੇ ਬੋਲਣਾ ਸਿਖਾਉਣਾ ਹੈ। ਇਸ ਮਕਸਦ ਨੂੰ ਪੂਰਾ ਕਰਨ ਲਈ ਉਸ ਦੇ ਵੱਲੋਂ ਪਿਛਲੇ ਦੋ ਸਾਲ ਤੋਂ ਆਨ-ਲਾਈਨ ਕਲਾਸਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਨ੍ਹਾਂ ਕਲਾਸਾਂ ਨੂੰ ਪੰਜਾਬ ਤੋਂ ਪੜ੍ਹੇ ਲਿਖੇ ਅਧਿਆਪਕ ਪੜ੍ਹਾਉਂਦੇ ਹਨ। ਇਕ ਕਲਾਸ ਵਿਚ ਲੱਗਭੱਗ 10 ਵਿਦਿਆਰਥੀ ਦਾਖਲ ਕੀਤੇ ਜਾਂਦੇ ਹਨ ਅਤੇ ਦਾਖ਼ਲਾ ਲੈਣ ਲਈ ਘੱਟੋ-ਘੱਟ ਉਮਰ 10 ਸਾਲ ਹੋਣੀ ਚਾਹੀਦੀ ਹੈ।
ਇਨ੍ਹਾਂ ਕਲਾਸਾਂ ਦਾ ਸਿਲੇਬਸ ਹੇਠ-ਲਿਖੇ ਅਨੁਸਾਰ ਹੈ:
ਲੈਵਲ 1: ਪੰਜਾਬੀ ਅੱਖਰ (ਪੈਂਤੀ), ਮੁਕਤਾ ਅੱਖਰ
ਲੈਵਲ 2: ਅੱਖਰ, ਲਗਾਂ-ਮਾਤਰਾ, ਸ਼ਬਦ
ਲੈਵਲ 3: ਵਾਕ-ਬਣਤਰ, ਵਿਆਕਰਣ (ਵਚਨ ਬਦਲੋ, ਲਿੰਗ ਬਦਲੋ, ਵਾਕ)
ਲੈਵਲ 4: ਸੰਯੁਕਤ ਵਾਕ, ਬਣਤਰ, ਵਿਆਕਰਣ
ਹਰੇਕ ਲੈਵਲ ਦੀਆਂ 12 ਕਲਾਸਾਂ ਹੋਣਗੀਆਂ। ਕਲਾਸ ਦਾ ਸਮਾਂ ਸਵੇਰੇ 10.00 ਵਜੇ ਤੋਂ 11.30 ਵਜੇ (ਟੋਰਾਂਟੋ/ਕੈਨੇਡਾ ਟਾਈਮ) ਹੋਵੇਗਾ ਅਤੇ ਇਹ ਕਲਾਸਾਂ ਸਤੰਬਰ ਦੇ ਦੂਸਰੇ ਸ਼ਨੀਵਾਰ/ਐਤਵਾਰ ਤੋਂ ਆਰੰਭ ਹੋਣਗੀਆਂ।
ਇਨ੍ਹਾਂ ਕਲਾਸਾਂ ਵਿਚ ਦਾਖ਼ਲਾ ਲੈਣ ਲਈ www.punjabcharity.org ‘ਤੇ ਵਿਜ਼ਿਟ ਕਰੋ ਅਤੇ ਦਾਖ਼ਲਾ ਫਾਰਮ ਭਰੋ, ਜੀ। ਲੋੜੀਂਦੀ ਲਿੰਕ ਅਤੇ ਫੀਸ ਬਾਰੇ ਜਾਣਕਾਈ ਈ-ਮੇਲ ਰਾਹੀ ਮੁਹੱਈਆ ਕੀਤੀ ਜਾਏਗੀ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਬਲਿਹਾਰ ਸਿੰਘ ਨਵਾਂ ਸ਼ਹਿਰ ਨੂੰ 647-297-8600 ਜਾਂ ਡਾ. ਗੁਰਨਾਮ ਸਿੰਘ ਢਿੱਲੋਂ ਨੂੰ 647-287-2577 ઑ’ਤੇ ਸੰਪਰਕ ਕੀਤਾ ਜਾ ਸਕਦਾ ਹੈ।