Breaking News
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਮਨਾਈ 10ਵੀਂ ਸਾਲਗਿਰ੍ਹਾ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਮਨਾਈ 10ਵੀਂ ਸਾਲਗਿਰ੍ਹਾ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋਂ ਵੱਲੋਂ ਸਭਾ ਦੀ 10ਵੀਂ ਵਰ੍ਹੇਗੰਢ ਨੂੰ ਸਮਰਪਿਤ ਸਲਾਨਾ ਡਿਨਰ ਅਤੇ ਕਵੀ ਦਰਬਾਰ ਬਰੈਂਪਟਨ ਵਿਖੇ ਕਰਵਾਇਆ ਗਿਆ। ਚਾਰ ਸਾਹਿਬਜਾਦਿਆਂ ਦੀਆਂ ਸ਼ਹੀਦੀਆਂ ਨੂੰ ਸਮਰਪਿਤ ਇਸ ਕਵੀ ਦਰਬਾਰ ਵਿੱਚ ਸਭ ਤੋਂ ਪਹਿਲਾਂ ਮਹਾਨ ਕੁਰਬਾਨੀਆਂ ਨੂੰ ਸਜਦਾ ਕਰਦਿਆਂ ਪ੍ਰਣਾਮ ਕੀਤਾ ਗਿਆ। ਉਪਰੰਤ ਸਭਾ ਦੇ ਮੈਂਬਰਾਂ ਵੱਲੋਂ ਸਭਾ ਦੀਆਂ ਪਿਛਲੇ 10 ਸਾਲਾਂ ਦੀਆਂ ਸਾਹਿਤਕ ਕਾਰਗੁਜ਼ਾਰੀਆਂ ਬਾਰੇ ਹਾਜ਼ਰੀਨ ਨਾਲ ਸਾਂਝ ਪਾਈ ਗਈ। ਸਟੇਜ ਸਕੱਤਰ ਦੇ ਤੌਰ ‘ਤੇ ਤਲਵਿੰਦਰ ਸਿੰਘ ਮੰਡ, ਪਰਮਜੀਤ ਸਿੰਘ ਢਿੱਲੋਂ ਨੇ ਹਾਜ਼ਰੀ ਲੁਆਈ ਜਦੋਂ ਕਿ ਮਲੂਕ ਸਿੰਘ ਕਾਹਲੋਂ ਵੱਲੋਂ ਸਾਰਿਆਂ ਨੂੰ ਜੀ ਆਇਆਂ ਆਖਿਆ ਗਿਆ। ਇਸ ਸਮਾਗਮ ਦੌਰਾਨ ਵਿਸ਼ੇਸ਼ ਮਹਿਮਾਨ ਵੱਜੋਂ ਉੱਘੇ ਪੱਤਰਕਾਰ ਸਿੱਧੂ ਦਮਦਮੀ ਪਹੁੰਚੇ ਹੋਏ ਸਨ। ਜਿਹਨਾਂ ਨੇ ਹਾਜ਼ਰੀਨ ਦੇ ਰੂਬਰੂ ਹੋ ਕੇ ਆਪਣੀ ਲੇਖਣੀ ਦੇ ਸਫਰ ਬਾਰੇ ਸੰਖੇਪ ਜਾਣਕਾਰੀ ਸਾਰਿਆਂ ਨਾਲ ਸਾਂਝੀ ਕੀਤੀ। ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਇਕਬਾਲ ਬਰਾੜ, ਰਾਮ ਸਿੰਘ, ਕੁਲਜੀਤ ਮਾਨ, ਕਰਨ ਅਜਾਇਬ ਸਿੰਘ ਸੰਘਾ, ਬਲਰਾਜ ਚੀਮਾ, ਨਵਜੋਤ ਬਰਾੜ, ਪਰਮਜੀਤ ਦਿਓਲ, ਹਰਪਾਲ ਸਿੰਘ ਭਾਟੀਆ, ਪਿਆਰਾ ਸਿੰਘ ਕੁੱਦੋਵਾਲ, ਰਿੰਟੂ ਭਾਟੀਆ, ਵਿਨੋਦ ਹਰਪਾਲਪੁਰੀ, ਸ਼ਕੀ ਉਲ੍ਹਾ, ਗੁਰਦੇਵ ਚੌਹਾਨ, ਐਡਵੋਕੇਟ ਪਰਮਜੀਤ ਸਿੰਘ ਗਿੱਲ, ਐਡਵੋਕੇਟ ਡਾ. ਜਗਮੋਹਨ ਸਿੰਘ ਸੰਘਾ, ਮਕਸੂਦ ਚੌਧਰੀ, ਪ੍ਰੋ.ਹਰਜਸਪ੍ਰੀਤ ਕੌਰ ਗਿੱਲ, ਮੁਬਾਰਕ ਅਹਿਮਦ ਬਾਜਵਾ, ਨਵਦੀਪ ਗਿੱਲ, ਹੁਨਰ ਕਾਹਲੋਂ, ਹਰਦਿਆਲ ਸਿੰਘ ਝੀਤਾ, ਸੁਰਜੀਤ ਕੌਰ ਆਦਿ ਨੇ ਜਿੱਥੇ ਆਪੋ-ਆਪਣੀਆਂ ਰਚਨਾਵਾਂ ਨਾਲ ਸਾਂਝ ਪਾਈ, ਉੱਥੇ ਹੀ ਕਈ ਕਲਾਕਾਰਾਂ ਦੀ ਆਵਾਜ਼ ਵਿੱਚ ਸੰਗੀਤਕ ਰੰਗ ਵੀ ਵੇਖਣ ਨੂੰ ਮਿਲਿਆ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …