ਚੰਡੀਗੜ੍ਹ : 2ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੇ ਨਵਜੋਤ ਸਿੰਘ ਸਿੱਧੂ ਨੂੰ ਸਟਾਰ ਪ੍ਰਚਾਰਕ ਬਣਾਇਆ ਹੈ। ਇਹ ਖੁਲਾਸਾ ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਕੀਤਾ। ਸਪੱਸ਼ਟ ਬਿਆਨਾਂ ਕਰਕੇ ਸਿੱਧੂ ਅਕਸਰ ਹੀ ਚਰਚਾ ‘ਚ ਰਹਿੰਦੇ ਹਨ। ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲ੍ਹਣ ਬਾਰੇ ਪਾਕਿ ਦੇ ਰਜ਼ਾਮੰਦ ਹੋਣ ਦਾ ਖੁਲਾਸਾ ਕਰਨ ਦੇ ਨਾਲ-ਨਾਲ ਪੁਲਵਾਮਾ ਹਮਲੇ ਕਰਕੇ ਵੀ ਸਿੱਧੂ ਚਰਚਾ ਵਿੱਚ ਰਹੇ। ਸਿੱਧੂ ਨੂੰ ਮੋਗਾ ਵਿਖੇ ਹੋਈ ਕਾਂਗਰਸ ਪਾਰਟੀ ਦੀ ਰੈਲੀ ‘ਚ ਬੋਲਣ ਦਾ ਸਮਾਂ ਵੀ ਨਹੀਂ ਦਿੱਤਾ ਗਿਆ ਸੀ। ਹੁਣ ਕਾਂਗਰਸ ਪਾਰਟੀ ਸਿੱਧੂ ਨੂੰ ਫਿਰ ਤੋਂ ਅੱਗੇ ਲੈ ਕੇ ਆ ਰਹੀ ਹੈ।
Check Also
ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ’ਚ ਅਧਿਆਪਕਾਂ ਲਈ ਡਰੈਸ ਕੋਡ ਲਾਗੂ
20 ਜੁਲਾਈ ਤੋਂ ਸ਼ੁਰੂ ਹੋਵੇਗਾ ਡਰੈਸ ਕੋਡ ਚੰਡੀਗੜ੍ਹ/ਬਿਊਰੋ ਨਿਊਜ਼ ਚੰਡੀਗੜ੍ਹ ਦੇ ਸਿੱਖਿਆ ਵਿਭਾਗ ਨੇ ਸ਼ਹਿਰ …